ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮਹਿਲਾਵਾਂ ਨੂੰ ਮਹਿਲਾ ਸਸ਼ਕਤੀਕਰਨ ਸਬੰਧੀ ਦਿੱਤੀ ਜਾਣਕਾਰੀ
ਪਬਲਿਕ ਹੈਲਥ ਵੱਲੋਂ ਮਿਸ਼ਨ ਤੰਦੁਰਸਤ ਪੰਜਾਬ ਤਹਿਤ ਭਰੇ ਜਾ ਰਹੇ ਹਨ ਪਾਣੀ ਦੇ ਸੈਂਪਲ
5 Dariya News
ਮਾਨਸਾ 19-Jul-2018
ਐਕਸੀਅਨ ਪਬਲਿਕ ਹੈਲਥ ਮਾਨਸਾ ਰਵਿੰਦਰ ਸਿੰਘ ਬਾਂਸਲ ਨੇ ਦੱਸਿਆ ਕਿ ਸੂਬਾ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮਾਨਸਾ ਜ਼ਿਲ੍ਹੇ ਦੇ ਬਲਾਕ ਭੀਖੀ ਵਿਖੇ ਮਹਿਲਾਵਾਂ ਨੂੰ ਮਹਿਲਾ ਸਸ਼ਕਤੀਕਰਨ ਸਬੰਧੀ ਜਾਣਕਾਰੀ ਦਿੱਤੀ ਗਈ। ਕੈਂਪ ਦੌਰਾਨ ਮਹਿਲਾਵਾਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਨਾਲ ਪਾਣੀ ਦੀ ਸੰਜਮ ਨਾਲ ਵਰਤੋਂ ਕਰਕੇ ਪਾਣੀ ਬਚਾਇਆ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਰੋਜ਼ਾਨਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਸੈਂਪਲ ਭਰੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸੇ ਦੀ ਲਗਾਤਾਰਤਾ ਵਿੱਚ ਪਬਲਿਕ ਹੈਲਥ ਦੀ ਟੀਮ ਵੱਲੋਂ ਪਿੰਡ ਬਰ੍ਹੇ ਵਿਖੇ ਪੰਪ, ਆਰ.ਓ. ਪਲਾਂਟ ਆਦਿ ਦੇ ਪਾਣੀ ਦੇ ਸੈਂਪਲ ਚੈਕ ਕੀਤੇ ਗਏ। ਐਕਸੀਅਨ ਸ਼੍ਰੀ ਬਾਂਸਲ ਨੇ ਦੱਸਿਆ ਕਿ ਇਸ ਤੋਂ ਇਲਾਵਾ 4 ਵਿਅਕਤੀਆਂ ਨੂੰ ਖੁਲ੍ਹੇ ਵਿੱਚ ਸ਼ੋਚ ਨਾ ਕਰਨ ਸਬੰਧੀ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਜੇਕਰ ਅਸੀਂ ਖੁਲ੍ਹੇ ਵਿੱਚ ਸ਼ੋਚ ਜਾਂਦੇ ਹਾਂ ਤਾਂ ਉਸ ਉਪਰ ਮੱਖੀਆਂ ਬੈਠਦੀਆਂ ਹਨ ਅਤੇ ਉਸ ਤੋਂ ਬਾਅਦ ਉਹੀ ਮੱਖੀਆਂ ਖਾਣ-ਪੀਣ ਦੀਆਂ ਵਸਤਾਂ 'ਤੇ ਬੈਠ ਕੇ ਉਨ੍ਹਾਂ ਨੂੰ ਦੂਸ਼ਿਤ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਇਲਾਵਾ ਲੋਕਾਂ ਦੀਆਂ 3 ਸਮੱਸਿਆਵਾਂ ਦਾ ਨਿਪਟਾਰਾ ਵੀ ਕੀਤਾ ਗਿਆ। ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੀਵਰੇਜ਼ ਬੋਰਡ ਵੱਲੋਂ ਵੀ ਵਾਟਰ ਸਪਲਾਈ ਵਾਰਡ ਨੰਬਰ 21 ਮਾਨਸਾ ਦੇ ਵਾਟਰ ਸਪਲਾਈ ਅਤੇ ਕਲੋਰੀਨ ਡੋਜ਼ ਦੇ ਨਮੂਨੇ ਲਏ ਗਏ।