5 Dariya News

ਸ਼੍ਰੋਮਣੀ ਅਕਾਲੀ ਦਲ 19 ਅਗਸਤ ਨੂੰ ਪਿੱਪਲੀ (ਹਰਿਆਣਾ) ਵਿਖੇ ਰੈਲੀ ਕਰਕੇ ਲੋਕ ਸਭਾ ਚੋਣਾਂ ਦਾ ਬਿਗਲ ਵਜਾਵੇਗਾ -- ਸੁਖਬੀਰ ਸਿੰਘ ਬਾਦਲ

ਰਾਜਸਥਾਨ ਦੇ ਸਹਾਇਕ ਅਬਜਰਵਰਾਂ ਦਾ ਵੀ ਐਲਾਨ

5 Dariya News

ਚੰਡੀਗੜ੍ਹ 19-Jul-2018

ਸ਼੍ਰੋਮਣੀ ਅਕਾਲੀ ਦਲ 2019 ਵਿੱਚ ਹਰਿਆਣਾ ਵਿੱਚ ਆ ਰਹੀਆਂ ਲੋਕ ਸਭਾ ਚੋਣਾਂ ਇਕੱਲੇ ਤੌਰ ਤੇ ਲੜੇਗਾ ਅਤੇ ਇਸ ਸਬੰਧੀ ਵਿੱਚ ਪਾਰਟੀ ਵੱਲੋਂ ਚੋਣਾਂ ਨੂੰ ਲੈ ਕੇ ਪਹਿਲੀ ਚੋਣ ਰੈਲੀ 19 ਅਗਸਤ ਨੂੰ ਪਿੱਪਲੀ ਵਿਖੇ ਰੱਖ ਲਈ ਗਈ ਹੈ ।ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਇੱਕ ਪ੍ਰੈਸ ਬਿਆਨ ਵਿੱਚ ਜਾਣਕਾਰੀ ਦਿੰਦੇ ਹੋਏ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ 2019 ਵਿੱਚ ਹੋਣ ਵਾਲੀਆਂ ਹਰਿਆਣਾ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਤਿਆਰੀ ਆਰੰਭ ਕਰ ਦਿੱਤੀ ਹੈ। ਅੱਜ ਇਸ ਸਬੰਧੀ ਪਾਰਟੀ ਵੱਲੋਂ ਹਰਿਆਣਾ ਵਿੱਚ ਜਿਲਾਵਾਰ ਨਿਯੁਕਤ ਕੀਤੇ ਅਬਜਰਵਰਾਂ ਨਾਲ ਪਾਰਟੀ ਦੇ ਮੁੱਖ ਦਫਤਰ ਵਿੱਚ ਮੀਟਿੰਗ ਹੋਈ ਅਤੇ ਫੈਸਲਾ ਕੀਤਾ ਗਿਆ ਕਿ ਪਹਿਲੀ ਚੋਣ ਰੈਲੀ ਨਾਲ ਚੋਣਾਂ ਦਾ ਬਿਗਲ 19 ਅਗਸਤ ਨੂੰ ਪਿੱਪਲੀ ਵਿਖੇ ਵਜਾ ਦਿਤਾ ਜਾਵੇਗਾ। ਮੀਟਿੰਗ ਵਿੱਚ ਹਰਿਆਣਾ ਸਟੇਟ ਯੂਨਿਟ ਦੇ ਪ੍ਰਧਾਨ ਸ. ਸ਼ਰਨਜੀਤ ਸਿੰਘ ਸੋਥਾ ਅਤੇ ਇਸਤਰੀ ਅਕਾਲੀ ਦਲ ਹਰਿਆਣਾ ਦੀ ਪ੍ਰਧਾਨ ਬੀਬੀ ਰਵਿੰਦਰ ਕੌਰ ਅਜਰਾਣਾ ਨੇ  ਰਿਪੋਰਟ ਪੇਸ਼ ਕੀਤੀ। ਜਿਸ ਉਪਰ ਹਾਜਰ ਸਾਰੇ ਅਬਜਰਵਰਾਂ ਨੇ ਸਹਿਮਤੀ ਪ੍ਰਗਟ ਕੀਤੀ ਅਤੇ 19 ਅਗਸਤ ਨੂੰ ਪਿੱਪਲੀ ਵਿਖੇ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ। 

ਸ. ਬਾਦਲ ਨੇ ਦੱਸਿਆ ਕਿ ਪਾਰਟੀ ਵੱਲੋਂ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਵਿੰਦਰ ਸਿੰਘ ਭੂੰਦੜ ਨੂੰ ਇਸ ਰੈਲੀ ਲਈ ਮੁੱਖ ਪ੍ਰਬੰਧਕ ਅਤੇ ਉਹਨਾਂ ਦੇ ਨਾਲ ਪ੍ਰੋ ਪ੍ਰੇਮ ਸਿੰਘ ਚੰਦੂਮਜਾਰਾ, ਸ. ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ, ਸ. ਮਨਜੀਤ ਸਿੰਘ ਜੀ.ਕੇ, ਸ. ਪ੍ਰਮਿੰਦਰ ਸਿੰਘ ਢੀਂਡਸਾ, ਸ. ਸਿਕੰਦਰ ਸਿੰਘ ਮਲੂਕਾ, ਸ. ਅਵਤਾਰ ਸਿੰਘ ਹਿੱਤ ਅਤੇ ਸ਼੍ਰੀ ਐਨ. ਕੇ.ਸ਼ਰਮਾ ਰੈਲੀ ਨੂੰ ਕਾਮਯਾਬ ਕਰਨ ਲਈ ਹਰਿਆਣਾ ਵਿੱਚ ਹਲਕਾਵਾਰ ਮੀਟਿੰਗਾਂ ਕਰਕੇ ਰੈਲੀ ਨੂੰ ਕਾਮਯਾਬ ਕਰਨਗੇ। ਸ. ਬਾਦਲ ਨੇ ਦੱਸਿਆ ਕਿ ਰਾਜਸਥਾਨ ਸਟੇਟ ਵਿੱਚ ਵੀ ਪਾਰਟੀ ਦੇ ਕੰਮ ਵਿੱਚ ਹੋਰ ਤੇਜੀ ਲਿਆਉਣ ਲਈ ਸ. ਸਿਕੰਦਰ ਸਿੰਘ ਮਲੂਕਾ ਜਿਹਨਾਂ ਨੂੰ ਪਹਿਲਾਂ ਹੀ ਰਾਜਸਥਾਨ ਦੇ ਅਬਜਰਵਰ ਨਿਯੁਕਤ ਕੀਤਾ ਗਿਆ ਹੈ ਉਹਨਾ ਦੇ ਨਾਲ ਸਹਾਇਕ ਅਬਜਰਵਰ ਲਾਉਣ ਦਾ ਫੈਸਲਾ ਵੀ ਕੀਤਾ ਗਿਆ ਹੈ। ਜਿਹਨਾਂ ਆਗੁਆਂ ਨੂੰ ਰਾਜਸਥਾਨ ਦਾ ਸਹਾਇਕ ਅਬਜਰਵਰ ਲਗਾਇਆ ਗਿਆ ਹੈ ਉਹਨਾਂ ਵਿੱਚ ਸ. ਮਨਤਾਰ ਸਿੰਘ ਬਰਾੜ, ਸ. ਤੇਜਿੰਦਰ ਸਿੰਘ ਮਿੱਡੂਖੇੜਾ, ਸ. ਹਰਦੀਪ ਸਿੰਘ ਡਿੰਪੀ ਗਿੱਦੜਬਾਹਾ ਅਤੇ ਸ. ਰਣਜੀਤ ਸਿੰਘ ਖੰਨਾ ਦੇ ਨਾਮ ਸ਼ਾਮਲ ਹਨ।