5 Dariya News

ਸੁਖਬਿੰਦਰ ਸਿੰਘ ਸਰਕਾਰੀਆ ਦੀ ਪ੍ਰਵਾਨਗੀ ਬਾਅਦ 8 ਜ਼ਿਲ੍ਹਾ ਮਾਲ ਅਫਸਰਾਂ ਅਤੇ 32 ਤਹਿਸੀਲਦਾਰਾਂ ਦੇ ਤਬਾਦਲੇ

5 Dariya News

ਚੰਡੀਗੜ੍ਹ 17-Jul-2018

ਪੰਜਾਬ ਦੇ ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦੀ ਪ੍ਰਵਾਨਗੀ ਤੋਂ ਬਾਅਦ ਮਾਲ ਵਿਭਾਗ ਨੇ 8 ਜ਼ਿਲ੍ਹਾ ਮਾਲ ਅਫਸਰਾਂ ਅਤੇ 32  ਤਹਿਸੀਲਦਾਰਾਂ ਦੇ ਤਬਾਦਲੇ ਅਤੇ ਤੈਨਾਤੀਆਂ ਕੀਤੀਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹਾ ਮਾਲ ਅਫ਼ਸਰ ਜਸਵੰਤ ਸਿੰਘ ਨੂੰ ਗੁਰਦਾਸਪੁਰ ਤੋਂ ਬਦਲ ਕੇ ਰੂਪਨਗਰ, ਗੁਰਜਿੰਦਰ ਸਿੰਘ ਬੈਨੀਪਾਲ ਨੂੰ ਰੂਪਨਗਰ ਤੋਂ ਐਸ.ਏ.ਐਸ. ਨਗਰ, ਰਾਜੀਵ ਪਾਲ ਨੂੰ ਮੋਗਾ ਤੋਂ ਹੁਸ਼ਿਆਰਪੁਰ, ਅਮਨਪਾਲ ਸਿੰਘ ਨੂੰ ਹੁਸ਼ਿਆਰਪੁਰ ਤੋਂ ਗੁਰਦਾਸਪੁਰ, ਬਲਵਿੰਦਰ ਪਾਲ ਸਿੰਘ ਨੂੰ ਐਸ.ਏ.ਐਸ. ਨਗਰ ਤੋਂ ਮੋਗਾ, ਕਿਰਨਜੀਤ ਸਿੰਘ ਟਿਵਾਣਾ ਨੂੰ ਫਤਿਹਗੜ੍ਹ ਸਾਹਿਬ ਤੋਂ ਬਠਿੰਡਾ, ਅਮਰਦੀਪ ਸਿੰਘ ਥਿੰਦ ਨੂੰ ਬਠਿੰਡਾ ਤੋਂ ਫਤਿਹਗੜ੍ਹ ਸਾਹਿਬ ਅਤੇ ਜਸ਼ਨਜੀਤ ਸਿੰਘ ਨੂੰ ਕਪੂਰਥਲਾ ਤੋਂ ਜਲੰਧਰ, ਵਾਧੂ ਚਾਰਜ ਕਪੂਰਥਲਾ ਲਾਇਆ ਗਿਆ ਹੈ।ਉੱਧਰ ਤਹਿਸੀਲਦਾਰ ਮਨਦੀਪ ਸਿੰਘ ਮਾਨ ਨੂੰ ਸ਼ਾਹਕੋਟ ਤੋਂ ਮੁਕੇਰੀਆਂ, ਤਰਸੇਮ ਸਿੰਘ ਨੂੰ ਮੁਕੇਰੀਆਂ ਤੋਂ ਭੁਲੱਥ, ਰਮੇਸ਼ ਕੁਮਾਰ ਨੂੰ ਗੁਰੂ ਹਰਸਹਾਏ ਤੋਂ ਤਰਨਤਾਰਨ, ਰਾਮ ਕ੍ਰਿਸ਼ਨ ਨੂੰ ਸਮਾਣਾ ਤੋਂ ਪਾਤੜਾਂ, ਸੁਖਪਿੰਦਰ ਕੌਰ ਨੂੰ ਮੋਰਿੰਡਾ ਤੋਂ ਐਸ.ਏ.ਐਸ. ਨਗਰ, ਬਾਦਲਦੀਨ ਨੂੰ ਅਹਿਮਦਗੜ੍ਹ ਤੋਂ ਮਲੇਰਕੋਟਲਾ ਅਤੇ ਵਾਧੂ ਚਾਰਜ ਅਹਿਮਦਗੜ੍ਹ, ਸਰਾਜ ਅਹਿਮਦ ਨੂੰ ਮਲੇਰਕੋਟਲਾ ਤੋਂ ਸੰਗਰੂਰ, ਸੰਜੀਵ ਕੁਮਾਰ ਨੂੰ ਐਸ.ਏ.ਐਸ. ਨਗਰ ਤੋਂ ਸਬ ਰਜਿਸਟਰਾਰ, ਬਠਿੰਡਾ, ਰਾਜਪਾਲ ਸਿੰਘ ਸੇਖੋਂ ਨੂੰ ਰੂਪਨਗਰ ਤੋਂ ਸਬ ਰਜਿਸਟਰਾਰ, ਐਸ.ਏ.ਐਸ. ਨਗਰ, ਦਰਸ਼ਨ ਸਿੰਘ-2 ਨੂੰ ਫਾਜਿਲਕਾ ਤੋਂ ਜਲਾਲਾਬਾਦ ਵਾਧੂ ਚਾਰਜ ਗੁਰੂ ਹਰਸਹਾਏ, ਮਨਜੀਤ ਸਿੰਘ ਭੰਡਾਰੀ ਨੂੰ ਪਾਤੜਾਂ ਤੋਂ ਫਾਜਿਲਕਾ, ਸੰਦੀਪ ਸਿੰਘ ਨੂੰ ਬਲਾਚੌਰ ਤੋਂ ਸਮਾਣਾ, ਅਮਨਦੀਪ ਚਾਵਲਾ ਨੂੰ ਤਰਨਤਾਰਨ ਤੋਂ ਬਲਾਚੌਰ, ਰਣਜੀਤ ਸਿੰਘ ਨੂੰ ਮੂਨਕ ਤੋਂ ਸਬ ਰਜਿਸਟਰਾਰ, ਲੁਧਿਆਣਾ (ਵੈਸਟ), ਮਨਜੀਤ ਸਿੰਘ ਰਾਜਲਾ ਨੂੰ ਭੁਲੱਥ ਤੋਂ ਖਮਾਣੋਂ, ਕਰਨ ਗੁਪਤਾ ਨੂੰ ਸਬ ਰਜਿਸਟਰਾਰ, ਲੁਧਿਆਣਾ (ਵੈਸਟ) ਤੋਂ ਖੰਨਾ, ਅਜੀਤ ਪਾਲ ਸਿੰਘ ਨੂੰ ਟੀ.ਓ.ਐਸ.ਡੀ., ਪਟਿਆਲਾ ਤੋਂ ਲੁਧਿਆਣਾ (ਵੈਸਟ), ਮਨਦੀਪ ਸਿੰਘ ਢਿਲੋਂ ਨੂੰ ਲੁਧਿਆਣਾ ਵੈਸਟ ਤੋਂ ਲੁਧਿਆਣਾ ਈਸਟ, ਨਵਦੀਪ ਸਿੰਘ ਭੋਗਲ ਨੂੰ ਮਜੀਠਾ ਤੋਂ ਰੂਪਨਗਰ, ਇੰਦਰਦੇਵ ਸਿੰਘ ਨੂੰ ਫਗਵਾੜਾ ਤੋਂ ਨਕੋਦਰ ਅਤੇ ਵਾਧੂ ਚਾਰਜ ਸ਼ਾਹਕੋਟ, ਹਰਕਰਮ ਸਿੰਘ ਨੂੰ ਦਸੂਹਾ ਤੋਂ ਫਗਵਾੜਾ, ਲਖਵਿੰਦਰ ਸਿੰਘ ਨੂੰ ਗੜ੍ਹਸੰਕਰ ਤੋਂ ਦਸੂਹਾ, ਭੁਪਿੰਦਰ ਸਿੰਘ ਨੂੰ ਨਕੋਦਰ ਤੋਂ ਗੜ੍ਹਸੰਕਰ, ਹਰਮਿੰਦਰ ਸਿੰਘ ਨੂੰ ਜਲੰਧਰ-2 ਤੋਂ ਹੁਸ਼ਿਆਰਪੁਰ, ਅਰਵਿੰਦਰ ਪ੍ਰਕਾਸ਼ ਵਰਮਾ ਨੂੰ ਹੁਸ਼ਿਆਰਪੁਰ ਤੋਂ ਸ਼ਹੀਦ ਭਗਤ ਸਿੰਘ ਨਗਰ, ਅਦਿਤਿਆ ਗੁਪਤਾ ਨੂੰ ਸ਼ਹੀਦ ਭਗਤ ਸਿੰਘ ਨਗਰ ਤੋਂ ਜਲੰਧਰ-2, ਲਖਵਿੰਦਰ ਸਿੰਘ ਨੂੰ ਬਟਾਲਾ ਤੋਂ ਸ੍ਰੀ ਅਨੰਦਪੁਰ ਸਾਹਿਬ, ਅਰਵਿੰਦ ਕੁਮਾਰ ਸਲਵਾਨ ਨੂੰ ਡੇਰਾ ਬਾਬਾ ਨਾਨਕ ਤੋਂ ਬਟਾਲਾ ਤੇ ਵਾਧੂ ਚਾਰਜ ਡੇਰਾ ਬਾਬਾ ਨਾਨਕ, ਸਰੋਜ ਰਾਣੀ ਨੂੰ ਮੌੜ ਤੋਂ ਧਾਰਕਲਾਂ, ਪ੍ਰਵੀਨ ਛਿਬੜ ਨੂੰ ਧਾਰਕਲਾਂ ਤੋਂ ਬੰਗਾ, ਸ਼ੀਸ਼ ਪਾਲ ਨੂੰ ਬੰਗਾ ਤੋਂ ਤਲਵੰਡੀ ਸਾਬੋਂ ਤੇ ਵਾਧੂ ਚਾਰਜ ਮੌੜ ਅਤੇ ਰਵਿੰਦਰ ਕੁਮਾਰ ਬਾਂਸਲ ਨੂੰ ਨਿਹਾਲ ਸਿੰਘ ਵਾਲਾ ਤੋਂ ਖਰੜ ਲਾਇਆ ਗਿਆ ਹੈ।