ਮਿਸ਼ਨ ਤਰੰਦਰੁਸਤ ਪੰਜਾਬ: ਪਾਣੀ ਦੇ ਸੋਮਿਆਂ ਨੂੰ ਪ੍ਰਦੂਸ਼ਤ ਕਰਨ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ, ਡਿਪਟੀ ਕਮਿਸ਼ਨਰ
ਬਠਿੰਡਾ ਨਹਿਰ/ਰਜਵਾਹੇ/ਮਾਈਨਰਾਂ ਦੇ ਅੰਦਰ ਪਸ਼ੂਆਂ ਨੂੰ ਵਾੜਕੇ ਨਹਾਉਣ ਤੋ ਰੋਕਿਆ ਜਾਵੇ
5 Dariya News
ਬਠਿੰਡਾ 13-Jul-2018
ਪੰਜਾਬ ਸਰਕਾਰ ਵਲੋਂ ਜਿੱਥੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲਗਾਤਾਰ ਵਾਤਾਵਰਨ ਵਿੱਚ ਪ੍ਰਦੂਸ਼ਣ ਘਟਾਉਣ ਲਈ ਕੰਮ ਕੀਤਾ ਜਾ ਰਿਹਾ ਹੈ ਉੱਥੇ ਹੀ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਨੇ ਦੱਸਿਆ ਕਿ ਪਾਣੀ ਦੇ ਸੋਮਿਆਂ ਨੂੰ ਪ੍ਰਦੂਸ਼ਤ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।ਉਨਾਂ ਕਿਹਾ ਕਿ ਬਠਿੰਡਾ ਬਰਾਂਚ 7 ਜ਼ਿਲਿਆਂ ਵਿੱਚ ਸਿੰਚਾਈ ਅਤੇ ਪੀਣ ਲਈ ਪਾਣੀ ਮੁਹੱਈਆ ਕਰਦੀ ਹੈ। ਇਹ ਦੇਖਣ ਵਿੱਚ ਆਇਆ ਹੈ ਕਿ ਨਹਿਰਾਂ/ਰਜਵਾਹਿਆਂ/ਮਾਈਨਰਾਂ ਦੇ ਨਾਲ ਲਗਦੇ ਪਿੰਡਾਂ ਦੇ ਕੁੱਝ ਕੁ ਲੋਕਾਂ ਵੱਲੋ ਪਾਣੀ ਨੂੰ ਪ੍ਰਦੂਸ਼ਿਤ ਕੀਤਾ ਜਾਂਦਾ ਹੈ ਅਤੇ ਕਿਸਾਨਾਂ ਵੱਲੋ ਪਾਈਪਾਂ ਰਾਹੀ ਪਾਣੀ ਦੀ ਚੋਰੀ ਕੀਤੀ ਜਾਂਦੀ ਹੈ ਜੋ ਕਿ ਗੈਰ ਕਾਨੂੰਨੀ ਹੈ। ਜੇਕਰ ਤੁਹਾਡੇ ਆਸ ਪਾਸ ਉਪਰੋਕਤ ਦਰਸਾਏ ਗਏ ਨੁਕਤਿਆਂ ਵਿੱਚੋਂ ਕੋਈ ਕੁਤਾਹੀ ਕਰਦਾ ਹੈ ਤਾਂ ਬਠਿੰਡਾ ਨਹਿਰ ਮੰਡਲ ਦਫਤਰ ਦੇ ਟੈਲੀਫੋਨ ਨੰਬਰ 0164-2220158 'ਤੇ ਤੁਰੰਤ ਸੂਚਿਤ ਕੀਤਾ ਜਾਵੇ। ਦੱਸਣ ਵਾਲੇ ਵਿਅਕਤੀ ਦਾ ਨਾਂ ਅਤੇ ਪਹਿਚਾਣ ਗੁਪਤ ਰੱਖੇਗੀ। ਵਧੇਰੀ ਜਾਣਕਾਰੀ ਦਿੰਦਿਆ ਕਾਰਜਕਾਰੀ ਇੰਜੀਨੀਅਰ ਬਠਿੰਡਾ ਨਹਿਰ ਮੰਡਲ, ਸ਼੍ਰੀ ਗੁਰਜਿੰਦਰ ਸਿੰਘ ਬਾਹੀਆ ਨੇ ਦੱਸਿਆ ਕਿ ਬਠਿੰਡਾ ਨਹਿਰ/ਰਜਵਾਹੇ/ਮਾਈਨਰਾਂ ਦੇ ਅੰਦਰ ਪਸ਼ੂਆਂ ਨੂੰ ਵਾੜਕੇ ਨਹਾਉਣ 'ਤੇ ਮੁਕੰਮਲ ਰੋਕ ਹੈ। ਇਸੇ ਤਰਾਂ ਪਾਣੀ ਦੇ ਸੋਮਿਆਂ ਵਿੱਚ ਮਰੇ ਹੋਏ ਪਸ਼ੂਆਂ/ਗੰਦਗੀ ਨੂੰ ਸੁੱਟਣ ਮਨਾਂ ਹੈ । ਨਹਿਰਾਂ/ ਰਜਵਾਹਿਆਂ/ਮਾਈਨਰਾਂ ਵਿੱਚੋਂ ਪਾਈਪਾਂ ਰਾਹੀਂ ਪਾਣੀ ਚੋਰੀ ਕਰਨਾ ਅਤੇ ਮੋਘਿਆਂ ਵਿੱਚ ਘੁਰਲੂ ਕਰਨਾ ਅਪਰਾਧ ਹੈ ਅਤੇ ਬਰਸਾਤਾਂ ਦੋਰਾਨ ਮੋਘਿਆਂ ਨੂੰ ਬੰਦ ਕਰਨਾ ਕਾਨੂੰਨੀ ਜ਼ੁਰਮ ਹੈ।
ਇਸੇ ਤਰਾਂ ਨਹਿਰਾਂ/ਰਜਵਾਹਿਆਂ/ਮਾਈਨਰਾਂ ਵਿੱਚ ਨਹਾਉਣ/ਕੱਪੜੇ ਧੋਣਾ, ਸੀਵਰੇਜ ਦਾ ਗੰਦਾ ਪਾਣੀ ਪਾਉਣਾ ਆਦਿ 'ਤੇ ਮੁਕੰਮਲ ਪਾਬੰਦੀ ਹੈ। ਬਾਹੀਆ ਨੇ ਦੱਸਿਆ ਕਿ ਉਪਰ ਦਰਸਾਏ ਗਏ ਨੁਕਤਿਆਂ ਅਨੁਸਾਰ ਜੇਕਰ ਕੋਈ ਵਿਅਕਤੀ ਕੁਤਾਹੀ ਕਰਦਾ ਫੜਿਆ ਗਿਆ ਤਾਂ ਉਸ ਵਿਰੁੱਧ ਉਤਰੀ ਭਾਰਤ ਡਰੇਨੇਜ਼ ਅਤੇ ਕੈਨਾਲ ਐਕਟ 1873 ਦੀ ਧਾਰਾ 70 ਤਹਿਤ ਸ਼ਖਤ ਤੋਂ ਸ਼ਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਸ ਵਿੱਚ ਜੇਲ ਅਤੇ ਜੁਰਮਾਨਾ ਵੀ ਹੋ ਸਕਦਾ ਜਾਂ ਫਿਰ ਦੋਨੋ ਹੀ ਹੋ ਸਕਦੇ ਹਨ। ਇਸ ਲਈ ਨਗਰ ਨਿਗਮ, ਨਗਰ ਕੌਂਸਲਾਂ, ਨਗਰ ਪੰਚਾਇਤਾਂ, ਗਰਾਮ ਪੰਚਾਇਤਾਂ ਦੇ ਮੁੱਖੀਆਂ ਅਤੇ ਸਮੂਹ ਇਲਾਕਾ ਵਾਸੀਆਂ ਨੂੰ ਨਹਿਰੀ ਮਹਿਕਮੇ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਪਾਣੀ ਨੂੰ ਗੰਦਾ/ਚੋਰੀ ਹੋਣ ਤੋਂ ਰੋਕਣ ਲਈ ਕੀਤੇ ਜਾ ਰਹੇ ਯਤਨਾ ਵਿੱਚ ਮਹਿਕਮੇ ਨੂੰ ਪੂਰਨ ਤੋਰ ਤੇ ਸਹਿਯੋਗ ਦਿੱਤਾ ਜਾਵੇ। ਜੇਕਰ ਤੁਹਾਡੇ ਆਸ ਪਾਸ ਉਪਰੋਕਤ ਦਰਸਾਏ ਗਏ ਨੁਕਤਿਆਂ ਵਿੱਚੋਂ ਕੋਈ ਕੁਤਾਹੀ ਕਰਦਾ ਹੈ ਤਾਂ ਇਸ ਦਫਤਰ ਦੇ ਟੈਲੀਫੋਨ ਨੰਬਰ 0164-2220158 'ਤੇ ਤੁਰੰਤ ਸੂਚਿਤ ਕੀਤਾ ਜਾਵੇ। ਦੱਸਣ ਵਾਲੇ ਵਿਅਕਤੀ ਦਾ ਨਾਂ ਅਤੇ ਪਹਿਚਾਣ ਗੁਪਤ ਰੱਖੇਗੀ।