ਸਵਪਨ ਸ਼ਰਮਾ ਆਈ.ਪੀ.ਐਸ. ਨੇ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਦਾ ਅਹੁਦਾ ਸੰਭਾਲਿਆ
5 Dariya News
ਰੂਪਨਗਰ 13-Jul-2018
ਸਵਪਨ ਸ਼ਰਮਾ ਆਈ.ਪੀ.ਐਸ., ਨੇ ਅੱਜ ਇਥੇ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਦਾ ਅਹੁਦਾ ਸੰਭਾਲ ਲਿਆ ਗਿਆ ਹੈ। ਇਸ ਤੋਂ ਪਹਿਲਾਂ ਸ਼ਰਮਾਂ ਏ.ਆਈ.ਜੀ. ਕਾਂਓੁਟੰਰ ਇੰਨਟੈਲੀਜੈਂਸ ਪੰਜਾਬ ਚੰਡੀਗੜ੍ਹ ਤਾਇਨਾਤ ਹੋਏ ਸਨ ਅਤੇ ਉਹ ਇਸ ਤੋ ਪਹਿਲਾ ਜਿਲ੍ਹਾ ਫਾਜਿਲਕਾ ਅਤੇ ਬਠਿੰਡਾ ਦੇ ਪੁਲਿਸ ਮੁੱਖੀ ਰਹਿ ਚੁੱਕੇ ਹਨ । ਉਨਾਂ ਨੂੰ ਅੱਜ ਇਥੇ ਪਹੁੰਚਣ ਤੇ ਗਾਰਡ ਆਫ ਆਨਰ ਪੇਸ਼ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੁਲਿਸ ਕਪਤਾਨ ਸੁਰਿੰਦਰਜੀਤ ਕੌਰ ਤੇ ਮਨਮੀਤ ਸਿੰਘ ਢਿਲੋਂ , ਉਪ ਪੁਲਿਸ ਕਪਤਾਨ ਮਨਵੀਰ ਸਿੰਘ ਬਾਜਵਾ , ਸ਼੍ਰੀ ਰਮਿੰਦਰ ਸਿੰਘ ਕਾਹਲੋਂ, ਸ਼੍ਰੀ ਗੁਰਵਿੰਦਰ ਸਿੰਘ, ਸ਼੍ਰੀ ਵਰਿੰਦਰਜੀਤ ਸਿੰਘ ਤੇ ਮੈਡਮ ਮਨਜੋਤ ਕੌਰ ਵੀ ਹਾਜਰ ਸਨ।