ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਦੀ ਅਗਵਾਈ ਵਿੱਚ ਸ਼ੁਰੂ ਹੋਇਆ ਫੇਜ਼-2 ਦੇ ਪਾਰਕਾਂ ਦੇ ਵਿਕਾਸ ਦਾ ਕੰਮ
5 Dariya News
ਐਸ.ਏ.ਐਸ. ਨਗਰ (ਮੁਹਾਲੀ) 12-Jul-2018
ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰਦਿਆਂ ਹੋਇਆਂ ਅੱਜ ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਨੇ ਇਲਾਕੇ ਦੇ ਮੋਹਤਬਰਾਂ ਦੀ ਹਾਜ਼ਰੀ ਵਿੱਚ ਫੇਜ਼-2 ਵਿੱਚ ਪੈਂਦੇ ਵੱਖ-ਵੱਖ ਪਾਰਕਾਂ ਦੇ ਵਿਕਾਸ ਦਾ ਕੰਮ ਸ਼ੁਰੂ ਕਰਵਾਇਆ। ਇਹ ਕੰਮ ਸ਼ੁਰੂ ਕਰਾਉਣ ਸਮੇਂ ਰਾਜਾ ਕੰਵਰਜੋਤ ਸਿੰਘ ਮੁਹਾਲੀ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਨੇ ਦੱਸਿਆ ਕਿ ਇਨ੍ਹਾਂ ਪਾਰਕਾਂ ਵਿੱਚ ਸੈਰ ਕਰਨ ਵਾਲੀਆਂ ਜਗ੍ਹਾਂ ਵਿਕਸਿਤ ਕਰਨਾ, ਘਾਹ ਲਗਵਾਉਣਾ, ਲਾਇਟਾਂ ਲਗਵਾਉਣੀਆਂ, ਬੈਂਚਾਂ ਦਾ ਪ੍ਰਬੰਧ, ਪਾਰਕਾਂ ਦੀਆਂ ਗਰਿੱਲਾਂ ਅਤੇ ਹੋਰ ਪਾਰਕਾਂ ਦੇ ਵਿਕਾਸ ਲਈ ਲੋੜੀਂਦੇ ਕੰਮ ਕਰਵਾਏ ਜਾਣਗੇ। ਜਸਪ੍ਰੀਤ ਕੌਰ ਮੁਹਾਲੀ ਨੇ ਕਿਹਾ ਕਿ ਵਿਕਾਸ ਦੇ ਕੰਮਾਂ ਦੀ ਆਪਣੇ ਇਲਾਕੇ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਲੋਕਾਂ ਵਿੱਚ ਬਹੁਤ ਉਤਸ਼ਾਹ ਸੀ। ਉਨ੍ਹਾਂ ਨੇ ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਦਾ ਉਚੇਚੇ ਤੌਰ ਤੇ ਧੰਨਵਾਦ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨਲ ਮਹਿੰਦਰ ਬਰਾੜ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੋਗਿੰਦਰ ਸਿੰਘ ਸੌਂਧੀ, ਮਨਮੋਹਨਜੀਤ ਸਿੰਘ, ਕੁਲਦੀਪ ਬਰਾੜ, ਸਰੂਪ ਸਿੰਘ, ਰਾਹੁਲ ਕੁਮਾਰ, ਐਚ.ਕੇ. ਅਗਰਵਾਲ, ਵਿਕਾਸ ਕੁਮਾਰ, ਰਵਿੰਦਰ ਕੁਮਾਰ, ਐਨ.ਪੀ.ਐਸ. ਅਨੰਦ, ਆਰਤੀ ਵਾਲੀਆ, ਕਾਂਤਾ ਦੇਵੀ, ਪ੍ਰੀਤਮ ਕੌਰ, ਡਿੰਪਲ, ਕਾਂਤਾ, ਜੋਤਸਨਾ, ਪਰਮਜੀਤ ਕੌਰ ਅਤੇ ਹੋਰ ਪੱਤਵੰਤੇ ਹਾਜ਼ਰ ਸਨ।