ਡੇਅਰੀ ਵਿਕਾਸ ਵਿਭਾਗ ਨੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਬਸੀ ਪਠਾਣਾਂ ਵਿਖੇ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ
ਕੈਂਪ ਦੌਰਾਨ 40 ਨਮੂਨਿਆਂ ਵਿੱਚੋਂ 34 ਨਮੂਨੇ ਪਾਏ ਗਏ ਸਹੀ, 6 ਨਮੂਨਿਆਂ ਵਿੱਚ 11 ਤੋਂ 27 ਫੀਸਦੀ ਤੱਕ ਪਾਣੀ ਦੀ ਮਿਲਾਵਟ ਪਾਈ ਗਈ
5 Dariya News
ਫ਼ਤਹਿਗੜ੍ਹ ਸਾਹਿਬ 10-Jul-2018
ਡੇਅਰੀ ਵਿਕਾਸ ਵਿਭਾਗ ਤੇ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਆਮ ਲੋਕਾਂ ਨੂੰ ਮਿਲਾਵਟ ਰਹਿਤ ਖਾਣ ਪੀਣ ਦੀਆਂ ਵਸਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਬਸੀ ਪਠਾਣਾਂ ਦੇ ਵਾਰਡ ਨੰ: 8 ਵਿਖੇ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਨਗਰ ਕੌਂਸਲ ਬਸੀ ਪਠਾਣਾਂ ਦੇ ਪ੍ਰਧਾਨ ਸ਼੍ਰੀ ਰਮੇਸ਼ ਗੁਪਤਾ ਨੇ ਕੀਤਾ। ਇਹ ਕੈਂਪ ਮੋਬਾਈਲ ਲੈਬਾਟਰੀ ਨਾਲ ਦਰਸ਼ਨ ਸਿੰਘ ਲੈਬ ਇੰਚਾਰਜ ਦੀ ਨਿਗਰਾਨੀ ਹੇਠ ਆਯੋਜਿਤ ਕੀਤਾ ਗਿਆ। ਸ਼੍ਰੀ ਹਰਪਾਲ ਸਿੰਘ ਡਿਪਟੀ ਡਾਇਰੈਕਟਰ ਨੇ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਦਾ ਮੰਤਵ ਸਪਸ਼ਟ ਕਰਦਿਆਂ ਦੱਸਿਆ ਕਿ ਦੁੱਧ ਖਪਤਕਾਰਾ ਨੂੰ ਦੁੱਧ ਦੀ ਬਣਤਰ ਮਨੁੱਖੀ ਸਿਹਤ ਲਈ ਇਸਦਾ ਮਹੱਤਵ ਅਤੇ ਇਸ ਵਿੱਚ ਸੰਭਾਵਿਤ ਮਿਲਾਵਟਾ ਦੀ ਜਾਣਕਾਰੀ ਦੇਣਾ ਹੈ।ਦੁੱਧ ਦਾ ਸੈਂਪਲ ਟੈਸਟ ਕਰਨ ਉਪਰੰਤ ਪ੍ਰਾਪਤ ਨਤੀਜਿਆ ਦੇ ਅਧਾਰ ਤੇ ਖਪਤਕਾਰਾਂ ਨੂੰ ਦੱਸਣਾ ਹੈ ਕਿ ੳਹਨਾ ਵੱਲੋ ਖਰੀਦੇ ਦੁੱਧ ਵਿੱਚ ਮੌਜੂਦ ਤੱਤ ਉਹਨਾ ਵੱਲੋ ਖਰਚੀ ਕੀਮਤ ਦਾ ਮੁੱਲ ਮੋੜਦੇ ਹਨ ਜਾਂ ਨਹੀ ।ਉਹਨਾਂ ਇਹ ਵੀ ਸ਼ਪਸ਼ਟ ਕੀਤਾ ਕਿ ਜਾਗਰੁਕ ਖਪਤਕਾਰ ਹੀ ਦੁੱਧ ਵਿਚ ਮਿਲਾਵਟ ਦੀ ਸਭਾਵਨਾਂ ਖਤਮ ਕਰ ਸਕਦਾ ਹੈ ।ਸ਼੍ਰੀ ਚਰਨਜੀਤ ਸਿੰਘ ਡੇਅਰੀ ਵਿਕਾਸ ਇਸਪੈਕਟਰ ਇਸ ਕੈਪ ਿਵਚ 40 ਖਪਤਕਾਰਾਂ ਵਲੋ ਦੁੱਧ ਦੇ ਸੈਪਲ ਲਿਆਦੇ ਗਏ ਜਿਨਾ੍ਹ ਨੂੰ ਟੈਸਟ ਕਰਕੇ ਲਿਖਤ ਰੂਪ ਵਿਚ ਨਤੀਜੇ ਮੌਕੇ ਤੇ ਹੀ ਮੁਫਤ ਦਿੱਤੇ ਗਏ ।ਇਹਨਾ ਵਿਚੋ 34 ਨੁਮਨੇ ਮਿਆਰਾਂ ਅਨੁਸਾਰ ਪਾਏ ਗਏ ਬਾਕੀ 6 ਨੁਮਨਿਆਂ ਵਿਚ ਪਾਣੀ ਦੀ ਮਿਲਾਵਟ ਪਾਈ ਗਈ ।ਜਿਸਦੀ ਮਿਕਦਾਰ 11% ਤੋਂ 27% ਤੱਕ ਸੀ। ਪਾਣੀ ਦੀ ਮਿਲਾਵਟ ਤੋ ਇਲਾਵਾ ਕਿਸੇ ਵੀ ਸੈਪਲ ਵਿਚ ਹਾਨੀਕਾਰਕ ਕੈਮੀਕਲ/ਬਾਹਰੀ ਪਦਾਰਥ ਨਹੀ ਪਾਇਆ ਗਿਆ ।ਉਨ੍ਹਾਂ ਦੱਸਿਆ ਕਿ ਇਸ ਦੁੱਧ ਖਪਤਕਾਰ ਜਾਗਰੁਕਤਾ ਕੈਪ ਦੀ ਟੀਮ ਦੇ ਇੰਚਾਰਜ ਡੇਅਰੀ ਫਤਹਿਗੜ ਸਾਹਿਬ ਨੇ ਦੱਸਿਆ ਕਿ ਕੈਪਾ ਤੋ ਇਲਾਵਾ ਸਾਰੇ ਵਿਭਾਗੀ ਦਫਤਰਾਂ ਵਿਚ ਦੁੁੱਧ ਦੀ ਪਰਖ ਮੁਫਤ ਕਰਵਾਈ ਜਾ ਸਕਦੀ ਹੈ ।ਕਿਸੀ ਥਾਂ ਵਿਸ਼ੇਸ਼ ਤੇ ਅਜਿਹਾ ਕੈਂਪ ਅਯੋਜਿਤ ਕਰਵਾਉਣ ਲਈ ਵਿਭਾਗ ਦੇ ਜਿਲ੍ਹਾ ਪੱਧਰ ਦਫਤਰ ਜਾਂ ਹੈਲਪ ਲਾਈਨ ਨੰਬਰ 01763,233334. ਤੇ ਸੰਪਰਕ ਕੀਤਾ ਜਾ ਸਕਦਾ ਹੈ ਸ੍ਰੀ ਦਵਿੰਦਰ ਸਿੰਘ ਡੇਅਰੀ ਵਿਕਾਸ ਇਸਪੈਕਟਰ,ਸ੍ਰੀ ਜਗਮਨ ਸਿੰਘ ਸਬ ਇੰਸਪੈਕਟਰ ਡੇਅਰੀ ਅਤੇ ਦੁੱਧ ਖਪਤਕਾਰਾਂ ਤੋ ਇਲਾਵਾ ਹੋਰ ਪਤਵੰਤੇ ਸੱਜਣ ਹਰਦੇਵ ਸਿੰਘ,ਗੁਰਦੀਪ ਸਿੰਘ, ਇਸ ਕੈਪ ਵਿਚ ਸ਼ਾਮਲ ਸਨ ।ਇਸ ਕੈਂਪ ਵਿਚ ਆਏ ਪਤਵੰਤੇ ਮਹਿਮਾਨਾਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ ਤੇ ਚਾਹਿਆ ਕਿ ਅਜਿਹੇ ਕੈਂਪਾਂ ਦੀ ਗਿਣਤੀ ਵਧਾਈ ਜਾਵੇ।