5 Dariya News

‘ਪ੍ਰਭ ਆਸਰਾ’ ਸੰਸਥਾ ਨੇ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਰੈਲੀ ਕੱਢੀ

ਬਿਨਾ ਸ਼ਰਤ ਇਲਾਜ ਦੇ ਪ੍ਰਬੰਧ ਹੋਣੇ ਜਰੂਰੀ

5 Dariya News

ਕੁਰਾਲੀ 08-Jul-2018

ਨਸ਼ਿਆਂ ਦੇ ਖਿਲਾਫ ਵਿੱਢੀ ‘ਵਿਰੋਧ ਕਰੋ ਜਾਂ ਮਰੋ' ਮੁਹਿੰਮ ਤਹਿਤ ਜਿੱਥੇ ਪੰਜਾਬ ਸਰਕਾਰ ਅਤੇ ਵੱਖ-ਵੱਖ ਜਥੇਬੰਦੀਆਂ ਜਾਗਰੂਕਤਾ ਮੁਹਿੰਮ ਚਲਾ ਰਹੀਆਂ ਹਨ ਇਸੇ ਮੁਹਿੰਮ ਨੂੰ ਸਹਿਯੋਗ ਕਰਦੇ ਹੋਏ ਨਿਆਸਰੇ ਲੋਕਾਂ ਲਈ ਸਹਾਰਾ ਬਣੀ ‘ਪ੍ਰਭ ਆਸਰਾ’ ਸੰਸਥਾ ਦੀ ਪ੍ਰਬੰਧਕ ਕਮੇਟੀ ਤੇ ਉਸ ਵਿੱਚ ਰੇਹਿ ਰਹੇ ਨਿਆਸਰੇ ਲੋਕਾਂ ਵੱਲੋਂ ਰੈਲੀ ਕੱਢੀ ਗਈ ਜਿਸ ਵਿਚ ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਅਤੇ ਪ੍ਰਭ ਆਸਰਾ ਸੰਸਥਾ ਦੇ ਵਾਲੰਟੀਅਰਾਂ, ਹੋਰ ਵੱਖ-ਵੱਖ ਸਮਾਜ ਸੇਵਕ, ਸਮਾਜ ਦਰਦੀ ਜਥੇਬੰਦੀਆਂ ਅਤੇ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ । ਇਸ ਮੌਕੇ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਅਤੇ ਹੋਰ ਆਏ ਸਮਾਜ ਦਰਦੀ ਵਿਅਕਤੀਆਂ ਨੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਅ ਲਈ ਆਪਣੇ ਵਿਚਾਰ ਪੇਸ਼ ਕੀਤੇ ਤੇ ਨੌਜਵਾਨ ਪੀੜੀ ਨੂੰ ਪੰਜਾਬ ਨੂੰ ਨਸ਼ਾ ਮੁਕਤ ਪ੍ਰਦੇਸ਼ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਆ । ਇਸ ਮੌਕੇ ਭਾਈ ਸ਼ਮਸ਼ੇਰ ਸਿੰਘ ਨੇ ਰੈਲੀ ਵਿੱਚ ਆਏ ਲੋਕਾਂ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਨਸਾਨੀ ਜੀਵਨ ਕੁਦਰਤ ਦੀ ਇੱਕ ਅਨਮੋਲ ਦੇਣ ਹੈ ਤੇ ਨਸਿਆਂ ਵਿੱਚ ਪੈ ਕੇ ਇਸਨੂੰ ਰੋੜ੍ਹਨ ਦਾ ਸਾਨੂੰ ਕੋਈ ਹੱਕ ਨਹੀਂ ਹੈ । ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਜ਼ਹਿਰੀਲੇ ਕੋਹੜ ਦੇ ਕਾਰਨ ਅੱਜ ਬਹੁਤ ਸਾਰੇ ਅਜਿਹੇ ਪਰਿਵਾਰ ਹਨ ਜੋ ਬਰਬਾਦ ਹੋਕੇ ਰੇਹਿ ਗਏ ਹਨ ਜਾਂ ਫਿਰ ਆਪਣੇ ਘਰ ਦੇ ਕਿਸੇ ਨਾ ਕਿਸੇ ਪਰਿਵਾਰਕ ਮੈਂਬਰ ਨੂੰ ਹਮੇਸ਼ਾ ਲਈ ਖੋ ਵੀ ਚੁੱਕੇ ਹਨ । ਉਨ੍ਹਾਂ ਦੱਸਿਆ ਕਿ ਇਸ ਦੀਆ ਕਈ ਉਦਾਰਨਾ ਉਨ੍ਹਾਂ ਦੀ ਸੰਸਥਾ ਵਿੱਚ ਰਹਿ ਰਹੇ ਕਈ ਨਾਗਰਿਕ ਜਿਹਨਾਂ ਦਾ ਸਾਰਾ ਪਰਿਵਾਰ ਨਸ਼ਿਆਂ ਦੇ ਕੋਹੜ ਦੀ ਭੇਂਟ ਚੜਦੇ ਹੋਏ ਡਿਪਰੇਸ਼ਨ ਵਿੱਚ ਚੱਲਾ ਗਿਆ ਹੈ ਤੇ ਅੱਜ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਸੰਸਥਾ ‘ਪ੍ਰਭ ਆਸਰਾ’ ਨਾਲ ਨਸ਼ਾ  ਪੀੜਤ ਪਰਿਵਾਰ ਸੰਪਰਕ ਕਰਦੇ ਹਨ । ਜੋ ਨਸ਼ਾ ਛੱਡਣਾ ਚਾਹੁੰਦੇ ਹਨ ਪਰ ਉਨ੍ਹਾਂ ਦੀ ਮਾਲੀ ਹਾਲਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੂੰ ਇਲਾਕੇ ਵਿੱਚ ਕੋਈ ਵੀ ਸਰਕਾਰੀ ਰਿਹਾਬਲੀਟੇਸ਼ਨ ਸੈਂਟਰ ਨਹੀਂ ਮਿਲ ਰਿਹਾ ਤੇ ਸੰਸਥਾ ਵੱਲੋਂ ਨਸ਼ਾ ਛੱਡਣ ਚਾਹਵਾਨ ਨੌਜਵਾਨਾਂ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ ਜਿੰਨੀ ਕਿ ਉਹ ਕਰ ਸਕਦੇ ਹਨ । ਉਨ੍ਹਾਂ ਕੈਪਟਨ ਸਰਕਾਰ ਨੂੰ ਅਪੀਲ ਕੀਤੀ ਕਿ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਸੂਬੇ ਵਿੱਚ ਆਰਜ਼ੀ ਤੋਰ ਤੇ ਵੱਧ ਤੋਂ ਵੱਧ ਰਿਹਾਬਲੀਟੇਸ਼ਨ ਸੈਂਟਰ ਬਣਾਏ ਜਾਣ ਤੇ ਉਨ੍ਹਾਂ ਸੈਂਟਰਾਂ ਵਿੱਚ ਅਜਿਹੇ ਵਿਆਕਤੀਆਂ ਅਤੇ ਨੌਜਵਾਨਾਂ ਦੀ ਮੁਕੰਮਲ ਦੇਖਭਾਲ ਕਰਦੇ ਹੋਏ ਬਿਲਕੁਲ ਮੁਫਤ ਇਲਾਜ ਕੀਤਾ ਜਾਵੇ ਤੇ ਇਸਦੇ ਲਈ ਸੂਬੇ ਵਿੱਚ ਸਮਾਜ ਸੇਵਾ ਕਰ ਰਹੀ ‘ਪ੍ਰਭ ਆਸਰਾ’ ਸੰਸਥਾ ਵਰਗੀਆਂ ਹੋਰ ਸੰਸਥਾਵਾਂ ਦੀ ਮਦਦ ਵੀਂ ਲਈ ਜਾਂ ਸਕਦੀ ਹੈ ਤਾਂ ਜੋ ਨਸ਼ਿਆਂ ਦੇ ਆਦੀ ਹੋ ਚੁੱਕੇ ਲੋਕ ਮੁੜ ਤੋਂ ਸਮਾਜ ਵਿੱਚ ਇੱਕ ਵਧੀਆ ਇਨਸਾਨ ਵੱਜੋਂ ਆਪਣਾ ਜੀਵਨ ਗੁੱਜਰ ਵੱਸਰ ਕਰ ਸਕਣ । ਇਸਦੇ ਨਾਲ ਹੀ ਉਨ੍ਹਾਂ ਸੂਬਾ ਸਰਕਾਰ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇ ਸਮਾਂ ਰਹਿੰਦੀਆਂ ਸਰਕਾਰ ਨੇ ਆਰਜ਼ੀ ਤੋਰ ਤੇ ਰਿਹਾਬਲੀਟੇਸ਼ਨ ਸੈਂਟਰ ਨਹੀ ਖੋਲੇ ਤਾਂ ਉਹ ਸਮਾਂ ਦੂਰ ਨਹੀ ਕਿ ਜੇ ਨੌਜਵਾਨ ਅੱਜ ਨਸ਼ਿਆਂ ਦੇ ਕਾਰਨ ਮਰ ਰਹੇ ਹਨ ਤੇ ਕੱਲ ਉਹੀ ਨੌਜਵਾਨ ਲੋੜੀਂਦਾ ਇਲਾਜ ਨਾ ਮਿਲਣ ਕਾਰਨ ਮੌਤ ਦਾ ਗ੍ਰਾਸ ਬਣਨ ਲੱਗਣਗੇ । ਅੱਜ ਨਸ਼ਿਆਂ ਦੇ ਆਦੀ ਹੋਏ ਨੌਜਵਾਨ ਨੂੰ ਇਸ ਕੋਹੜ ਤੋਂ ਬਾਹਰ ਕੱਡਣ ਦੇ ਲਈ ਬਿਨਾ ਸ਼ਰਤ ਲੋੜੀਂਦਾ ਇਲਾਜ ਮਿਲਣਾ ਜਰੂਰੀ ਹੈ। ਇਸ ਲਈ ਸਰਕਾਰੀ ਤੇ ਗੈਰ ਸਰਕਾਰੀ, ਧਾਰਮਿਕ ਸੰਸਥਾਵਾਂ ਨੂੰ ਅਗੇ ਆਉਣਾ ਚਾਹੀਦਾ ਹੈ ਤੇ ਮਿਲਕੇ ਇੰਤਜਾਮ ਕਰਨੇ ਚਾਹੀਦੇ ਹਨ।