ਜ਼ਮੀਨ ਨੂੰ ਲੰਮੇ ਸਮੇਂ ਤੱਕ ਸਿਹਤਮੰਦ ਅਤੇ ਉਪਜਾਊ ਰੱਖਣ ਲਈ ਸੰਯੁਕਤ ਖਾਦ ਪ੍ਰਬੰਧ ਤਕਨੀਕ ਅਪਨਾਉਣ ਦੀ ਜ਼ਰੂਰਤ : ਡਾ ਅਮਰੀਕ ਸਿੰਘ
ਖੇਤੀ ਮਾਹਿਰਾਂ ਵੱਲੋਂ “ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਬਲਾਕ ਪਠਾਨਕੋਟ ਦੇ ਪਿੰਡ ਸਮਰਾਲਾ ਵਿੱਚ ਪ੍ਰਦਰਸ਼ਨੀ ਪਲਾਟ ਲਗਾ ਕੇ ਜਾਗਰੁਕ ਕੀਤਾ
5 Dariya News
ਪਠਾਨਕੋਟ 08-Jul-2018
ਝੋਨੇ ਅਤੇ ਬਾਸਮਤੀ ਦੀ ਫਸਲ ਵਿੱਚੋਂ ਨਦੀਨਨਾਸ਼ਕਾਂ ਦੀ ਰੋਕਥਾਮ ਲਈ ਸਰਵਪੱਖੀ ਨਦੀਨਨਾਸ਼ਕ ਤਕਨੀਕਾਂ ਦਾ ਅਪਨਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਕੱਲੇ ਨਦੀਨਨਾਸ਼ਕਾਂ ਦੀ ਲਗਾਤਾਰ ਵਰਤੋਂ ਕਰਨ ਨਾਲ ਨਦੀਨਾਂ ਿਵਚ ਸ਼ਹਿਣਸ਼ਕਤੀ ਵਧ ਜਾਂਦੀ ਹੈ। ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਡਿਪਟੀ ਕਮਿਸ਼ਨਰ ਨੀਲਿਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ: ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਬਲਾਕ ਪਠਾਨਕੋਟ ਦੇ ਪਿੰਡ ਸਮਰਾਲਾ ਵਿੱਚ “ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਅਗਾਂਹ ਵਧੂ ਕਿਸਾਨ ਰਮੇਸ਼ ਕੁਮਾਰ ਨੰਬਰਦਾਰ ਦੇ ਫਾਰਮ ਤੇ ਝੋਨੇ ਦੀ ਲਵਾਈ ਸਿਸਟਮ ਆਫ ਰਾਈਸ ਇੰਨਟੈਨਸੀਫੀਕੇਸ਼ਨ (ਐਸ.ਆਰ.ਆਈ.) ਤਰੀਕੇ ਨਾਲ ਕਰਕੇ ਕਿਸਾਨਾਂ ਘੱਟ ਪਾਣੀ ਪਾਣੀ ਅਤੇ ਖਾਦਾਂ ਦੀ ਸੰਤੁਲਿਤ ਖਾਦਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੰਦਿਆਂ ਕਹੇ। ਇਸ ਮੌਕੇ ਉਨਾਂ ਦੇ ਨਾਲ ਸ਼੍ਰੀ ਗੁਰਦਿੱਤ ਸਿੰਘ ,ਸੁਭਾਸ਼ ਚੰਦਰ ਖੇਤੀਬਾੜੀ ਵਿਸਥਾਰ ਅਫਸਰ, ਨਿਰਪਜੀਤ ਸਿੰਘ ਖੇਤੀ ਉਪ ਨਿਰੀਖਕ, ਅਮਨਦੀਪ ਸਿੰਘ ਸਹਾਇਕ ਟੈਕਨਾਲੋਜੀ ਮੈਨੇਜ਼ਰ ਅਤੇ ਹੋਰ ਕਿਸਾਨ ਹਾਜ਼ਰ ਸਨ।ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਰਵਾਇਤੀ ਵਿਧੀ ਵਿੱਚ ਝੋਨੇ ਦੀ ਫਸਲ ਵਿੱਚ ਲਗਾਤਾਰ ਪਾਣੀ ਖੜਾ ਕਰਕੇ ਰੱਖਿਆ ਜਾਂਦਾ ਹੈ,ਜਿਸ ਨਾਲ ਜਮੀਨ ਹੇਠਲੇ ਦੀ ਵੱਡੀ ਮਾਤਰਾ ਵਿੱਚ ਨਿਕਾਸੀ ਹੂੰਦੀ ਹੈ ਪਰ ਐਸ.ਆਰ.ਆਈ. ਵਿਧੀ ਨਾਲ ਉਗਾਏ ਝੋਨੇ ਦੇ ਖੇਤ ਵਿੱਚ ਪਾਣੀ ਖੜਾ ਰੱਖਣ ਦੀ ਬਿਜਾਏ ਕੇਵਲ ਖੇਤ ਨੂੰ ਸਿੱਲਾ ਰੱਖਣਾ ਹੂੰਦਾ ਹੈ।
ਉਨ੍ਹਾਂ ਕਿਹਾ ਕਿ ਐਸ.ਆਰ.ਆਈ. ਤਕਨੀਕ ਵਿੱਚ ਮੁਢਲੇ ਛੇ ਸਿਧਾਂਤ ਕੰਮ ਕਰਦੇ ਹਨ, ਉੱਚੀਆਂ ਕਿਆਰੀਆਂ ਉੱਪਰ ਪਨੀਰੀ ਤਿਆਰ ਕਰਕੇ 10-15 ਦਿਨਾਂ ਦੀ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ,ਕੱਦੂ ਕੀਤੇ ਬਗੈਰ ਸਾਵਧਾਨੀ ਪੂਰਵਕ ਝੋਨੇ ਦੀ ਪਨੀਰੀ ਨੂੰ 20 ਸੈ.ਮੀ.X 20 ਸੈ.ਮੀ. ਦੀ ਵਿੱਥ ਖੇਤ ਵਿੱਚ ਲਗਾਉਣਾ, ਨਦੀਨਨਾਸਕ ਜ਼ਹਿਰਾਂ ਦੀ ਵਰਤੋਂ ਕੀਤੇ ਬਗੈਰ ਨਦੀਨਾਂ ਦੀ ਰੋਕਥਾਮ ਕੋਨੋਵੀਡਰ ਨਾਲ ਗੁਡਾਈ ਕਰਕੇ ਕਰਨੀ, ਸਿੰਚਾਈ ਲਈ ਲਗਾਏ ਪਾਣੇ ਦੇ ਜ਼ਮੀਨ ਵਿੱਚ ਜ਼ੀਰਨ ਤੋਂ ਬਾਅਦ ਪਾਣੀ ਲਗਾਉਣਾ ਭਾਵ ਜ਼ਮੀਨ ਵਿੱਚ ਕੇਵਲ ਸਿੱਲ ਬਣਾ ਕੇ ਰੱਖਣੀ। ਉਨ੍ਹਾਂ ਕਿਹਾ ਕਿ ਇਸ ਤਕਨੀਕ ਦੇ ਇਹ ਕੁਝ ਅਜਿਹੇ ਸਿਧਾਤ ਹਨ ਜਿੰਨਾਂ ਨੂੰ ਅਪਣਾ ਕੇ ਜ਼ਮੀਨ ਹੇਠਲੇ ਪਾਣੀ ਅਤੇ ਖੇਤੀ ਰਸਾਇਣਾਂ ਦੀ ਸੁਚੱਜੀ ਵਰਤੋਂ ਕਰਕੇ ਝੋਨੇ ਦੀ ਪੈਦਾਵਾਰ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਖੇਤੀਬਾੜੀ ਵਿਸਥਾਰ ਅਫਸਰ ਗੁਰਦਿੱਤ ਸਿੰਘ ਨੇ ਦੱਸਿਆ ਕਿ ਇਹ ਤਜ਼ਰਬਾ ਪਹਿਲੀ ਵਾਰ ਕੀਤਾ ਜਾ ਰਿਹਾ ਹੈ ਜੇਕਰ ਇਹ ਤਜ਼ਰਬਾ ਸਫਲ ਰਿਹਾ ਤਾਂ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਇਸ ਤਰੀਕੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਉਹ ਆਪਣੇ ਸਾਧਨ ਵਰਤ ਕੇ ਘੱਟ ਰਕਬੇ ਵਿੱਚੋਂ ਵਧੇਰੇ ਪੈਦਾਵਾਰ ਲੈ ਸਕਣ।