5 Dariya News

ਨਸ਼ਿਆਂ ਖਿਲਾਫ ਹੱਲਾਬੋਲ, ਪੂਰੇ ਹਲਕੇ ਅੰਦਰ ਵਿਜੀਲੈਂਟ ਗਰੁੱਪ ਕੀਤੇ ਜਾਣਗੇ ਤਾਇਨਾਤ - ਫਤਿਹਜੰਗ ਸਿੰਘ ਬਾਜਵਾ

ਨਸ਼ਿਆਂ ਵੁਰੱਧ ਲੋਕਾਂ ਨੂੰ ਜਾਗਰੂਕ ਕਰਨ ਤੇ ਨਸ਼ਾ ਕਾਰਬਾਰੀਆਂ ਦੀ ਜਾਣਕਾਰੀ ਦੇਣ ਵਾਲੇ ਨੂੰ ਕੀਤਾ ਜਾਵੇਗਾ ਸਨਮਾਨਿਤ

5 Dariya News

ਧਾਰੀਵਾਲ/ ਗੁਰਦਾਸਪੁਰ 07-Jul-2018

ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਨਸ਼ਿਆਂ ਨੂੰ ਖਤਮ ਕਰਨ ਵਿਰੋਧੀ ਮੁਹਿੰਮ ਤਹਿਤ ਅੱਜ ਧਾਰੀਵਾਲ ਵਿਖੇ ਸਮਾਗਮ ਕਰਵਾਇਆ ਗਿਆ, ਜਿਸ ਵਿਚ  ਫਤਿਹਜੰਗ ਸਿੰਘ ਬਾਜਵਾ ਹਲਕਾ ਵਿਧਾਇਕ ਕਾਦੀਆਂ ਤੇ ਹਰਚਰਨ ਸਿੰਘ ਭੁੱਲਰ ਐਸ.ਐਸ.ਪੀ ਗੁਰਦਾਸਪੁਰ ਨੇ ਵਿਸ਼ੇਸ ਤੋਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਹਲਕਾ ਕਾਦੀਆਂ ਦੇ ਮੋਤਹਬਰ ਵਿਅਕਤੀ ਤੇ ਉੱਘੀਆਂ ਸਖਸ਼ੀਅਤਾਂ ਮੋਜੂਦ ਸਨ।ਸਥਾਨਕ ਹਾਲੀਵੁੱਡ ਪੈਲੇਸ ਵਿਚ ਕਰਵਾਏ ਇਸ ਸਮਾਗਮ ਵਿਚ ਭਾਰੀ ਗਿਣਤੀ ਵਿਚ ਇਕੱਤਰ ਹੋਏ ਨੌਜਵਾਨਾਂ ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ  ਹੇਠ ਸੂਬਾ ਸਰਕਾਰ ਨੇ ਨਸ਼ਿਆਂ ਨੂੰ ਖਤਮ ਕਰਨ ਦਾ ਤਹੱਈਆ ਕੀਤਾ ਹੋਇਆ ਹੈ ਅਤੇ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।ਸ. ਬਾਜਵਾ ਨੇ ਅੱਗੇ ਕਿਹਾ ਕਿ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਪੂਰੇ ਹਲਕੇ ਅੰਦਰ  ਵਿਜੀਲੈਂਟ ਗਰੁੱਪ ਤਿਆਰ ਕੀਤੇ ਜਾ ਰਹੇ ਜੋ ਪਿੰਡ-ਪਿੰਡ ਜਾ ਕੇ ਜਿਥੇ ਲੋਕਾਂ ਨੂੰ ਜਾਗਰੂਕ ਕਰਨਗੇ ਉਸਦੇ ਨਾਲ-ਨਾਲ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਦੀ ਜਾਣਕਾਰੀ ਵੀ ਹਾਸਿਲ ਕਰਨਗੇ। ਇਸ ਵਿਚ ਨੌਜਵਾਨਸ ਸਾਬਕਾ ਫੋਜੀ, ਸੇਵਾ ਮੁਕਤ ਅਧਾਕਰੀ ਤੇ ਸਮਾਜ ਸੇਵੀ ਸ਼ਾਮਿਲ ਹੋਣਗੇ। ਉਨਾਂ ਦੱਸਿਆ ਕਿ ਇਹ ਵਿਜੀਲੈਂਟ ਗਰੁੱਪ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ 'ਡੈਪੋ' ਮੁਹਿੰਮ ਨਾਲ ਰਲ ਕੇ ਕੰਮ ਕਰਨਗੇ ਅਤੇ ਮਕਸਦ ਇਕ ਹੀ ਹੋਵੇਗਾ ਨਸ਼ਿਆਂ ਨੂੰ ਸਮਾਜ ਵਿਚੋਂ ਖਦੇੜਣਾ। 

ਉਨਾਂ ਨਾਲ ਹੀ ਕਿਹਾ ਕਿ ਜੋ ਵਿਜੀਲੈਂਟ ਗੁਰੱਪ ਦਾ ਮੈਂਬਰ ਇਸ ਸਮਾਜਿਕ ਬੁਰਾਈ ਵਿਰੁੱਧ ਲੜਾਈ ਲੜਨਗੇ, ਲੋਕਾਂ ਨੂੰ ਜਾਗਰੂਕ ਕਰਨਗੇ, ਉਨਾਂ ਦਾ ਪੰਜਾਬ ਸਰਕਾਰ ਵਲੋਂ ਪੂਰਾ ਮਾਣ ਸਨਮਾਨ ਵੀ ਕੀਤਾ ਜਾਵੇਗਾ ਤੇ ਸਰਕਾਰੀ ਨੌਕਰੀ ਵੀ ਦਿਵਾਈ ਜਾਵੇਗੀ।ਵਿਧਾਇਕ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਪੱਧਰ ਤੇ ਇਸ ਨਾਮੁਰਾਦ ਬਿਮਾਰੀ ਵਿਰੁੱਧ ਹਰ ਪੱਧਰ 'ਤੇ ਲੜਾਈ ਲੜ ਰਹੀ ਹੈ ਪਰ ਇਸ ਲੜਾਈ ਨੂੰ ਤਾਂ ਹੀ ਸਫਲਤਾ ਮਿਲੇਗੀ ਜਦ ਲੋਕ ਇਸ ਮੁਹਿੰਮ ਦਾ ਹਿੱਸਾ ਬਣਨ। ਉਨਾਂ ਕਿਹਾ ਕਿ ਨਸ਼ਿਆਂ ਵਿਰੁੱਧ ਇਕ ਲੋਕ ਲਹਿਰ ਸ਼ੁਰੂ ਕਰਨ ਦੀ ਲੋੜ ਹੈ ਅਤੇ ਸਮੂਹਿਕ ਸਹਿਯੋਗ ਨਾਲ ਨਸ਼ਿਆਂ ਨੂੰ ਸਮਾਜ ਵਿਚ ਖਤਮ ਕੀਤਾ ਜਾਵੇਗਾ। ਉਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋ ਜੋ ਲੋਕ ਕਿਸੇ ਕਾਰਨ ਇਸ ਬਿਮਾਰੀ ਦੇ ਜਾਲ ਵਿਚ ਫਸ ਗਏ ਹਨ ਉਨਾਂ ਦਾ ਮੁਫਤ ਇਲਾਜ ਨਸ਼ਾ ਛੁਡਾਊ ਕੇਂਦਰਾਂ ਵਿੱਚ ਕਰਵਾਇਆ ਜਾ ਰਿਹਾ ਹੈ ਅਤੇ ਜੋ ਲੋਕ ਇਸ ਧੰਦੇ ਵਿਚ ਸ਼ਾਮਿਲ ਹਨ ਉਨਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।ਇਸ ਮੌਕੇ ਸੰਬੋਧਨ ਕਰਦਿਆਂ ਐਸ.ਐਸ.ਪੀ ਸ. ਭੁੱਲਰ ਨੇ ਕਿਹਾ ਕਿ ਜ਼ਿਲੇ ਭਰ ਵਿਚ ਪੁਲਿਸ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਜਾਗਰੂਕਤਾ ਸੈਮੀਨਾਰ ਕਰਵਾਏ ਜਾ ਰਹੇ ਹਨ ਤੇ ਲੋਕਾਂ ਦੇ ਸਾਥ ਨਾਲ ਇਸ ਬਿਮਾਰੀ ਨੂੰ ਸਮਾਜ ਵਿਚੋਂ ਖਤਮ ਕੀਤਾ ਜਾਵੇਗਾ।ਉਨਾਂ ਅੱਗੇ ਕਿਹਾ ਕਿ ਇਸ ਲੜਾਈ ਵਿਚ ਮਾਂ-ਬਾਪ ਨੂੰ ਅੱਗੇ ਹੋ ਲੜਾਈ ਲੜਨੀ ਪਵੇਗੀ, ਕਿਉਕਿ ਅਗਰ ਸ਼ੁਰੂ ਤੋਂ ਘਰ ਵਿਚ ਮਾਂ-ਬਾਪ ਦਾ ਬੱਚਿਆਂ ਦੇ ਪੂਰੀ ਤਰਾਂ ਕੰਟਰੋਲ ਹੋਵੇ ਤਾਂ ਬੱਚੇ ਮਾੜੀ ਸੰਗਤ ਵਿਚ ਨਹੀਂ ਜਾ ਸਕਦੇ। ਮਾਪਿਆਂ ਨੂੰ ਪੂਰੀ ਫਰਾਖਦਿਲੀ ਨਾਲ ਇਸ ਸਮਾਜਿਕ ਕੁਰੀਤੀ ਵਿਰੁੱਧ ਆਵਾਜ ਉਠਾਉਣੀ ਚਾਹੀਦੀ ਹੈ ਤਾਂ ਹੀ ਇਸ ਬਿਮਾਰੀ ਨੂੰ ਪੂਰੀ ਤਰਾਂ ਖਤਮ ਕੀਤਾ ਜਾ ਸਕਦਾ ਹੈ।ਉਨਾਂ ਅੱਗੇ ਕਿਹਾ ਕਿ ਜੋ ਲੋਕ ਨਸ਼ਿਆਂ ਦਾ ਸੇਵਨ ਕਰਦੇ ਹਨ ਉਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਜੋ ਲੋਕ ਨਸ਼ੇ ਦਾ ਵਾਪਰ ਕਰਦੇ ਹਨ ਉਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਸਖਤ ਲਫਜਾਂ ਕਿਹਾ ਕਿ ਜ਼ਿਲੇ ਅੰਦਰ ਕਿਸੇ ਵੀ ਪ੍ਰਕਾਰ ਦਾ ਨਸ਼ਾ ਵੇਚਣ ਵਾਲੇ ਨੂੰ ਬਖਸ਼ਿਆ ਨਹੀ ਜਾਵੇਗਾ। 

ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦੁਆਲੇ ਨਸ਼ਿਆਂ ਦਾ ਸੇਵਨ ਕਰਨ ਵਾਲੇ ਨੂੰ ਜਾਗਰੂਕ ਕਰਨ ਉਸ ਦੇ ਨਾਲ-ਨਾਲ ਜੋ ਲੋਕ  ਇਸ ਧੰਦੇ ਵਿਚ ਸ਼ਾਮਿਲ ਹਨ ਉਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ। ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗਾ। ਉਨਾਂ ਅੱਗੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵਲੋਂ 112 ਫ੍ਰੀ ਹੈਲਪ ਲਾਈਨ ਨੰਬਰ ਜਾਰੀ ਕੀਤਾ ਗਿਆ, ਇਸ ਉੱਪਰ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ।ਇਸ ਮੌਕੇ ਸ. ਬਰਿੰਦਰ ਸਿੰਘ ਛੋਟੋਪੁਰ ਜਨਰਲ ਸਕੱਤਰ ਕਾਂਗਰਸ ਪਾਰਟੀ, ਵਜੀਰ ਸਿੰਘ ਲਾਲੀ ਸਾਬਕਾ ਚੇਅਰਮੈਨ, ਸਤਨਾਮ ਸਿੰਘ ਡੇਅਰੀਵਾਲ, ਰਾਧੇ ਕ੍ਰਿਸ਼ਨ ਪੁਰੀ ਤੇ ਅਸ਼ਵਨੀ ਦੁੱਗਲ ਸਿਟੀ ਪ੍ਰਧਾਨ ਨੇ ਸੰਬੋਧਨ ਕੀਤਾ ਤੇ ਲੋਕਾਂ ਨੂੰ ਨਸ਼ੇ ਨਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਮਨਦੀਪ ਸਿੰਘ ਡੇਅਰੀਵਾਲ ਜਿਸ ਨੇ 10 ਨੋਜਵਾਨਾਂ ਨੂੰ ਨਸ਼ਿਆਂ ਵੱਲੋਂ ਹਟਾ ਕਿ ਮੁੜ ਨਵਾਂ ਜੀਵਨ ਪ੍ਰਦਾਨ ਕਰਨ ਲਈ ਪ੍ਰੇਰਿਤ ਕੀਤਾ ਉਸ ਦਾ ਵੀ ਮੁੱਖ ਸਖਸ਼ੀਅਤਾਂ ਵਲੋਂ ਸਨਮਾਨ ਕੀਤਾ ਗਿਆ।ਇਸ ਮੌਕੇ ਸਰਵ ਡੀ.ਐਸ.ਪੀ ਮਨਜੀਤ ਸਿੰਘ, ਡੀ.ਐਸ.ਪੀ ਰਿਪੁਤਾਪਨ ਸਿੰਘ ਸੰਧੂ, ਅਮਨਦੀਪ ਸਿੰਘ ਐਸ.ਐਚ.ਓ, ਸ੍ਰੀ ਭੁਪਿੰਦਰ ਸਿੰਘ ਵਿੱਟੀ, ਕੰਵਰ ਪ੍ਰਤਾਪ ਸਿੰਘ ਗਿੱਲ, ਐਡਵੇਕੈਟ ਬਲਜੀਤ ਸਿੰਘ ਖੁੰਡਾ, ਬਲਵਿੰਦਰ ਸਿੰਘ ਭਿੰਦਾ, ਜੱਗਾ ਖਾਨੱਚੱਕ, ਨਰਿੰਦਰ ਕੁਮਾਰ , ਗਿਆਨ ਸਿੰਘ , ਮੋਹਨ ਸਿੰਘ ਧੰਦਲ, ਸੁਖਪ੍ਰੀਤ ਸਿੰਘ ਰਿਆੜ, ਹਰਪ੍ਰਤਾਪ ਸਿੰਘ ਦੀਪੇਵਾਲ, ਨੋਨੀ ਖੋਸਲਾ, ਠਾਕੁਰ ਕੁਲਵੰਤ ਸਿੰਘ, ਮਨਦੀਪ ਸਿੰਘ ਸਲਾਹਪੁਰ ਬੇਟ, ਵਿਜੇ ਕੁਮਾਰ, ਕੁਲਵਿੰਦਰ ਸਿੰਘ ਲਾਡੀ, ਚਰਨਜੀਤ ਸਿੰਘ ਚੰਨੀ ਸੇਵਾ ਮੁਕਤ ਐਸ.ਪੀ, ਡਾ. ਕੰਵਲਜੀਤ ਸਿੰਘ ਕੇ.ਜੀ ਹਸਪਤਾਲ, ਹਰਵਿੰਦਰ ਸਿੰਘ ਕੋਟ ਸੰਤੋਖ ਰਾਏ, ਬਲਵਿੰਦਰ ਸਿੰਘ ਡੱਡਵਾਂ, ਗੁਰਬਚਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਾਦੀਆਂ ਹਲਕੇ ਦੇ ਲੋਕ ਮੋਜੂਦ ਸਨ।