5 Dariya News

ਪਰ੍ਭ ਆਸਰਾ ' ਸੰਸਥਾਂ ਦੇ 10 ਬੱਚਿਆਂ ਨੇ ਦਿੱਲੀ ਵਿਚ ਕਰਵਾਏ ਗਏ ਹਸਤ ਕਲਾ ਸਬੰਧੀ ਮੁਕਾਬਲਿਆਂ ਵਿਚ ਹਿੱਸਾ ਲਿਆ

5 Dariya News

ਕੁਰਾਲੀ 04-Jul-2018

ਸ਼ਹਿਰ ਦੀ ਹੱਦ ਵਿਚ ਪੈਂਦੇ ਪਿੰਡ ਪਡਿਆਲਾ ਵਿਚ ਲਾਵਾਰਿਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ' ਪਰ੍ਭ ਆਸਰਾ ' ਸੰਸਥਾਂ ਦੇ 10 ਬੱਚਿਆਂ ਨੇ North Zone National Abilympic Association ਵੱਲੋਂ ਦਿੱਲੀ ਵਿਚ ਕਰਵਾਏ ਗਏ ਹਸਤ ਕਲਾ ਸਬੰਧੀ  ਮੁਕਾਬਲਿਆਂ ਵਿਚ ਹਿੱਸਾ ਲਿਆ | ਸੰਸਥਾਂ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਕੁਰਾਲੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਥੇ ਇਹ ਸੰਸਥਾਂ ਬੇਸਹਾਰਾ, ਮਾਨਸਿਕ ਰੋਗੀ, ਲਾਵਾਰਿਸ, ਅਪਾਹਿਜ, ਅਨਾਥ ਅਤੇ ਗੁਮਸ਼ੁਦਾ ਪ੍ਰਾਣੀਆਂ ਦੀ ਸੇਵਾ ਸੰਭਾਲ ਕਰ ਰਹੀ ਹੈ, ਉਥੇ ਹੀ ਸਪੈਸ਼ਲ ਬੱਚਿਆਂ ਦੇ ਪੁਨਰਵਾਸ ਦਾ ਵਿਸ਼ੇਸ਼ ਧਿਆਨ ਰੱਖਦੇ ਹੋਏ ਸਮੇ ਸਮੇ ਤੇ ਹੋਣ ਵਾਲਿਆਂ ਵੱਖ ਵੱਖ ਸਭਿਆਚਾਰਕ ਅਤੇ ਖੇਡ ਮੁਕਾਬਲਿਆਂ ਵਿਚ ਵੀ ਸਪੈਸ਼ਲ ਬੱਚਿਆਂ ਨੂੰ ਹਿੱਸਾ ਦੁਆਉਂਦੀ ਰਹਿੰਦੀ ਹੈ | ਉਹਨਾਂ ਦੱਸਿਆ ਕਿ ਦਿੱਲੀ ਵਿਚ ਹੋਈ ਇਸ ਪ੍ਰਤੀਯੋਗਤਾ ਵਿਚ ਸੰਸਥਾਂ ਦੇ 2 ਸਪੈਸ਼ਲ ਬੱਚਿਆਂ ਨੇ ਚੋਥਾ ਸਥਾਨ ਹਾਸਿਲ ਕੀਤਾ ਹੈ | ਇਸ ਸੰਬੰਧੀ ਐਸੇ ਬੱਚਿਆਂ ਦੀ ਪ੍ਰਸੰਸਾ ਕਰਦੇ ਹੋਏ ਸੰਸਥਾਂ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਦੱਸਿਆ ਕਿ ਐਸੇ ਮੌਕੇ ਮਿਲਣ ਤੇ ਜਿਥੇ ਬੱਚਿਆਂ ਦਾ ਮਨੋਬਲ ਵੱਧਦਾ ਹੈ ਉਥੇ ਹੀ ਇਹਨਾਂ ਦਾ, ਮਾਨਸਿਕ ਅਤੇ ਸਰੀਰਕ ਵਿਕਾਸ ਵੀ ਹੁੰਦਾ ਹੈ |