ਅਲਾਇੰਸ ਕਲੱਬ ਵੱਲੋਂ ਗੁਰਦੁਆਰਾ ਮਿੱਠਾਸਰ ਸਾਹਿਬ ਵਿਖੇ 10ਵਾਂ ਫ਼ਰੀ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ
100 ਦੇ ਕਰੀਬ ਮਰੀਜਾਂ ਦਾ ਫਰੀ ਮੈਡੀਕਲ ਚੈਕਅੱਪ ਕੀਤਾ
5 Dariya News (ਦਵਿੰਦਰਪਾਲ ਸਿੰਘ/ਅੰਕੁਸ਼)
ਸ੍ਰੀ ਆਨੰਦਪੁਰ ਸਾਹਿਬ 02-Jul-2018
ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੱਜ ਇਤਿਹਾਸਕ ਗੁਰਦੁਆਰਾ ਮਿੱਠਾਸਰ ਸਾਹਿਬ ਵਿਖੇ ਅਲਾਇੰਸ ਕਲੱਬ ਇੰਟਰਨੈਸ਼ਨਲ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਡਾ:ਹਰਦਿਆਲ ਸਿੰਘ ਪੰਨੂੰ ਵਾਈਸ ਜ਼ਿਲ੍ਹਾ ਗਵਰਨਰ-1 (ਜ਼ਿਲ੍ਹਾ-126) ਦੀ ਅਗਵਾਈ ਹੇਠ ਰੀਜ਼ਨ ਦੇ ਵੱਖ ਵੱਖ ਕਲੱਬਾਂ ਦੇ ਸਹਿਯੋਗ ਨਾਲ 10ਵਾਂ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਡਾ:ਹਰਦਿਆਲ ਸਿੰਘ ਪੰਨੂ ਵੱਲੋਂ ਤਕਰੀਬਨ 100 ਤੋਂ ਵੱਧ ਮਰੀਜ਼ਾਂ ਦਾ ਜਾਪਾਨੀ ਤਕਨਾਲੋਜੀ ਵਾਲੀਆਂ ਮਸ਼ੀਨਾਂ ਰਾਹੀਂ ਫ੍ਰੀ ਮੈਡੀਕਲ ਚੈਕਅਪ ਕੀਤਾ ਗਿਆ। ਇਸ ਮੌਕੇ ਤੇ ਦੂਰ ਦੁਰਾਡਿਓਂ ਆਈਆਂ ਸੰਗਤਾਂ ਵੱਲੋਂ ਇਸ ਕੈਂਪ ਦੀ ਪੁਰਜ਼ੋਰ ਸ਼ਲਾਘਾ ਵੀ ਕੀਤੀ ਗਈ ਅਤੇ ਗੁਰਦੁਆਰਾ ਮਿੱਠਾਸਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਭਗਤ ਸਿੰਘ ਜੀ ਵੱਲੋਂ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਗਈ। ਇਸ ਮੌਕੇ ਉਕਤ ਤੋਂ ਇਲਾਵਾ ਅਲਾਇੰਸ ਕਲੱਬ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ, ਮਹਿੰਦਰ ਮੋਹਨ ਸਿੰਘ, ਸਤਿੰਦਰਪਾਲ ਸਿੰਘ, ਪੀਆਰਓ ਦਵਿੰਦਰ ਪਾਲ ਸਿੰਘ, ਜ਼ੋਨ ਚੇਅਰਮੈਨ ਰਾਜਬੀਰ ਸਿੰਘ, ਕਮਲਦੀਪ ਸਿੰਘ, ਚੱਕ ਅਗੰਮਪੁਰ ਤੋਂ ਪ੍ਰਧਾਨ ਬੱਲਮ ਸਿੰਘ, ਨਿਰੰਜਨ ਸਿੰਘ ਰਾਣਾ ਚੀਫ਼ ਸੈਕਟਰੀ, ਪ੍ਰਧਾਨ ਹਰਕੀਰਤ ਸਿੰਘ, ਲਾਲ ਸਿੰਘ, ਹਰਭਜਨ ਸਿੰਘ ਸਪਰਾ, ਮਾਸਟਰ ਸੁਖਦੇਵ ਸਿੰਘ, ਸ੍ਰੀ ਆਨੰਦਪੁਰ ਸਾਹਿਬ ਲੇਡੀਜ਼ ਕਲੱਬ ਦੇ ਮੈਂਬਰ ਪਰਵਿੰਦਰ ਕੌਰ, ਪ੍ਰਭਲੀਨ ਕੌਰ, ਮਹਿੰਦਰ ਕੌਰ, ਪ੍ਰੋਫ਼:ਮਨਦੀਪ ਸਿੰਘ ਅਟਵਾਲ ਅਤੇ ਉਹਨਾਂ ਦੀ ਟੀਮ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।