ਗੁਰਪ੍ਰੀਤ ਸਿੰਘ ਕਾਂਗੜ ਨੇ ਡੇਰਾ ਸ਼੍ਰੀ ਰਾਮ ਟਿੱਲਾ ਨੂੰ ਨਿਵਿਘਣ ਬਿਜਲੀ ਸਪਲਾਈ ਦੇਣ ਲਈ ਕੀਤਾ ਹਾਟ ਲਾਈਨ ਕੁਨੈਕਸ਼ਨ ਦਾ ਐਲਾਨ
ਆਪਸ ਵਿਚ ਭਾਈਚਾਰੇ ਨਾਲ ਰਹਿਣ ਦਾ ਦਿੱਤਾ ਸੁਝਾਅ, ਰਾਮਪੁਰਾ ਸ਼ਹਿਰ ਨੂੰ ਵੀ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ
5 Dariya News
ਰਾਮਪੁਰਾ (ਬਠਿੰਡਾ) 01-Jul-2018
ਬਿਜਲੀ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਡੇਰਾ ਸ਼੍ਰੀ ਰਾਮ ਟਿੱਲਾ ਪਿੰਡ ਮਲੂਕਾ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਹਾਟ ਲਾਈਨ ਕੁਨੈਕਸ਼ਨ ਦੇਣ ਦਾ ਐਲਾਨ ਕੀਤਾ।ਡੇਰਾ ਸ੍ਰੀ ਰਾਮ ਟਿੱਲਾ ਵਿਖੇ ਕਰਵਾਏ ਗਏ ਪਾਠ ਦੇ ਭੋਗ ਦੇ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਕਾਂਗੜ ਨੇ ਕਿਹਾ ਕਿ ਡੇਰਾ ਸ਼੍ਰੀ ਰਾਮ ਟਿੱਲਾ ਵਿਖੇ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਇਹ ਸੁਵਿਧਾਂ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਇਸ ਸ਼ੁਭ ਮੌਕੇ ਇਹ ਵੀ ਐਲਾਨਿਆ ਕਿ ਰਾਮਪੁਰਾ ਸ਼ਹਿਰ ਨੂੰ ਵੀ ਨਿਰਵਿਘਣ ਬਿਜਲੀ ਸਪਲਾਈ ਦਿੱਤੀ ਜਾਵੇਗੀ ਜਿਸ ਸਬੰਧੀ ਸਰਕਾਰੀ ਨੋਟੀਫਿਕੇਸ਼ਨ ਜਲਦ ਹੀ ਜਾਰੀ ਕਰ ਦਿੱਤਾ ਜਾਵੇਗਾ। ਸ਼੍ਰੀ ਕਾਂਗੜ ਨੇ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਝੋਨੇ ਦੇ ਕਿਸਾਨਾਂ ਨੂੰ ਨਿਰਵਿਘਣ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ।ਇਸ ਮੌਕੇ ਬੋਲਦਿਆਂ ਸ਼੍ਰੀ ਕਾਂਗੜ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਸ ਵਿਚ ਭਾਈਚਾਰਾ ਬਣਾਕੇ ਰਖਣਾ ਚਾਹੀਦਾ ਹੈ ਅਤੇ ਇਕੱਠੇ ਹੋ ਕੇ ਰਹਿਣ 'ਚ ਹੀ ਸਾਡੇ ਸਮਾਜ ਅਤੇ ਸੂਬੇ ਦੀ ਭਲਾਈ ਹੈ।ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਸ਼੍ਰੀ ਬੀ.ਆਈ.ਐਸ. ਚਾਹਲ, ਕਾਂਗਰਸ ਕਮੇਟੀ ਮਲੂਕਾ ਪਿੰਡ ਦੇ ਪ੍ਰਧਾਨ ਦਰਸ਼ਨ ਸਿੰਘ, ਨੈਬ ਸਿੰਘ, ਉਪਿੰਦਰ ਸਿੰਘ, ਮੈਂਬਰ ਮੰਦਰ ਨੰਬਰਦਾਰ ਜਗਸੀਰ ਸਿੰਘ, ਅਮਨਦੀਪ ਸਿੰਘ, ਪਪਨਾ, ਸੀਰਾ, ਜੱਸੀ, ਗੁਰਪ੍ਰੀਤ ਨੰਬਰਦਾਰ, ਸੁਖਜੀਤ ਸਿੰਘ ਲਾਲੀ ਵੀ ਹਾਜ਼ਰ ਸਨ।