ਰੂਪਨਗਰ ਪ੍ਰੈਸ ਕਲੱਬ ਵਲੋਂ ਮੀਡੀਆ ਤੇ ਦਿਨੋਂ ਦਿਨ ਵੱਧ ਰਹੇ ਹਮਲਿਆਂ ਨੂੰ ਲੈਕੇ ਮੈਮੋਰੰਡਮ ਦਿਤਾ
5 Dariya News
ਰੂਪਨਗਰ 25-Jun-2018
ਰੂਪਨਗਰ ਪ੍ਰੈਸ ਕਲੱਬ ਵਲੋਂ ਮੀਡੀਆ ਤੇ ਦਿਨੋਂ ਦਿਨ ਵੱਧ ਰਹੇ ਹਮਲਿਆਂ ਖਾਸਕਰ ਬੀਤੇ ਦਿਨੀ ਜੰਮੂ ਕਸ਼ਮੀਰ ਵਿਚ ਅਖਬਾਰ ਦੇ ਉਪ ਸੰਪਾਦਕ ਸ਼੍ਰੀ ਸੁਜਾਤ ਬੁਖਾਰੀ ਜਿੰਨਾਂ ਨੂੰ ਸ਼ਹੀਦ ਕਰ ਦਿਤਾ ਗਿਆ ਸੀ, ਪ੍ਰਤੀ ਰੋਸ ਪ੍ਰਗਟ ਕਰਨ ਲਈ , ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਲਖਮੀਰ ਸਿੰਘ ਰਾਹੀਂ ਇਕ ਮੈਮੋਰੰਡਮ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਨਾਮ ਦਿਤਾ ਗਿਆ। ਇਸ ਤੋਂ ਪਹਿਲਾਂ ਦੱਖਣੀ ਭਾਰਤ ਕਰਨਾਟਕਾ ਵਿਖੇ ਪੱਤਰਕਾਰ ਗੋਰੀ ਲੰਕੇਸ਼ ਦੀ ਹੱਤਿਆ ਕੀਤੀ ਗਈ, ਬਿਹਾਰ ਤੇ ਹੋਰ ਰਾਜਾਂ ਵਿਚ ਮਾਫੀਆ ਵਲੋਂ ਪੱਤਰਕਾਰਾਂ ਤੇ ਕਾਤਲਾਨਾ ਹਮਲੇ ਕੀਤੇ ਗਏ।ਖਾਸਕਰ ਇਸ ਸਾਲ ਪੱਤਰਕਾਰਾਂ ਤੇ ਹਮਲਿਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ ਜਿਸ ਕਾਰਨ ਮੀਡੀਆ ਨੂੰ ਆਜਾਦਾਨਾ ਤੌਰ ਤੇ ਕੰਮ ਕਰਨ ਵਿਚ ਅੜਿੱਕੇ ਡਾਹੇ ਜਾ ਰਹੇ ਹਨ ਤੇ ਪ੍ਰੈਸ ਦੀ ਅਜਾਦੀ ਤੇ ਹਮਲੇ ਕੀਤੇ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਇਹ ਮੰਗ ਕੀਤੀ ਹੈ ਕਿ ਸ਼ਹੀਦ ਪੱਤਰਕਾਰ ਸੁਜਾਤ ਬੁਖਾਰੀ ਦੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਕਾਤਲਾਂ ਨੂੰ ਸਖਤ ਤੋਂ ਸਖਤ ਸਜਾ ਦੇ ਕੇ ਪੱਤਰਕਾਰਾਂ ਤੇ ਹਮਲਿਆਂ ਤੇ ਰੋਕ ਲਗਾਈ ਜਾਵੇ ਤਾਂ ਜੋ ਮੀਡੀਆ ਨਿਰਪੱਖ ਤੇ ਨਿਡਰ ਹੋ ਕੇ ਦੇਸ਼ ਦੀ ਉਨਤੀ ਵਿਚ ਯੋਗਦਾਨ ਪਾ ਸਕੇ।ਇਸ ਮੌਕੇ ਰੂਪਨਗਰ ਪ੍ਰੈਸ ਕਲੱਬ ਦੇ ਪ੍ਰਧਾਨ ਸ਼੍ਰੀ ਵਿਜੇ ਕੁਮਾਰ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਅਰੁਣ ਸ਼ਰਮਾ, ਜਨਰਲ ਸਕੱਤਰ ਸ਼੍ਰੀ ਸਤਨਾਮ ਸਿੰਘ ਸੱਤੀ, ਸੰਯੁਕਤ ਸਕੱਤਰ ਸ਼੍ਰੀ ਸੰਦੀਪ ਵਸ਼ਿਸ਼ਟ, ਕਲੱਬ ਦੇ ਮੁੱਖ ਸਲਾਹਕਾਰ ਸ਼੍ਰੀ ਸਤੀਸ਼ ਜਗੋਤਾ, ਖਜਾਨਚੀ ਸੁਰਜੀਤ ਸਿੰਘ ਗਾਂਧੀ, ਜ਼ਿਲ੍ਹਾ ਪ੍ਰੈਸ ਕਲੱਬ ਦੇ ਪ੍ਰਧਾਨ ਸ਼੍ਰੀ ਬਹਾਦਰਜੀਤ ਸਿੰਘ, ਸ੍ਰੀ ਸਰਬਜੀਤ ਸਿੰਘ ਕੋਟਲਾ ਨਿਹੰਗ,ਸ੍ਰੀ ਰਾਜਿੰਦਰ ਸੈਣੀ, ਸ਼੍ਰੀ ਸਰਬਜੀਤ ਸਿੰਘ ਕਾਕਾ, ਸ਼੍ਰੀ ਕਮਲ ਭਾਰਜ, ਸ਼੍ਰੀ ਅਮਰ ਸ਼ਰਮਾ ਸਮੇਤ ਕੁਲਵਿੰਦਰਜੀਤ ਸਿੰਘ ਭਾਟੀਆ, ਸ਼੍ਰੀ ਪ੍ਰਭਾਤ ਭੱਟੀ , ਚੰਡੀਗੜ੍ਹ ਦੇ ਸੀਨੀਅਰ ਪੱਤਰਕਾਰ ਸ਼੍ਰੀ ਦਲਜੀਤ ਸਿੰਘ ਆਦਿ ਹਾਜਰ ਸਨ।ਅੱਜ ਦਾ ਇਹ ਮੰਗ ਪੱਤਰ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਲਖਮੀਰ ਸਿੰਘ ਰਾਜਪੂਤ ਨੂੰ ਸੌਂਪਿਆ ਗਿਆ।