5 Dariya News

ਨਗਰ ਕੌਸਲ ਵਲੋਂ ਸ਼ਹਿਰ ' ਚ ਕਾਗਜ਼ ਨਾਲ ਤਿਆਰ ਹੋਏ ਲਿਫਾਫੇ ਮੁਫਤ ਵੰਡਣ ਦੀ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ

ਦੁਕਾਨਦਾਰ ਪੋਲੀਥੀਨ-ਪਲਾਸਟਿਕ ਲਿਫਾਫਿਆਂ ਦੀ ਥਾਂ ਤੇ ਕਾਗਜ਼ ਨਾਲ ਤਿਆਰ ਹੋਏ ਲਿਫਾਫੇ ਹੀ ਵਰਤਣ: ਅਮਨਿੰਦਰ ਕੌਰ ਬਰਾੜ

5 Dariya News

ਖਰੜ 27-Jun-2018

ਨਗਰ ਕੌਸਲ ਖਰੜ ਵਲੋਂ ਪੰਜਾਬ ਸਰਕਾਰ ਦੇ  'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਉਲੀਕੇ ਗਏ ਪ੍ਰੋਗਰਾਮਾਂ ਨੂੰ ਅੱਗੇ ਤੋਰਦਿਆ ਖਰੜ ਸ਼ਹਿਰ ਦੇ ਦੁਕਾਨਦਾਰਾਂ ਨੂੰ ਪੋਲੀਥੀਨ/ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਨਾ ਕਰਨ ਅਤੇ ਕਾਗਜ਼ ਨਾਲ ਤਿਆਰ ਹੋਏ ਲਿਫਾਫਿਆਂ ਦੀ ਵਰਤੋਂ ਕਰਨ ਲਈ ਜਾਗਰੂਕ ਕਰਨ ਵਾਸਤੇ ਕਾਗਜ਼ ਦੇ ਲਿਫਾਫੇ ਵੰਡਣ ਦੀ ਸ਼ੁਰੂਆਤ ਐਸ.ਡੀ.ਐਮ.ਖਰੜ ਅਮਨਿੰਦਰ ਕੌਰ ਬਰਾੜ ਵਲੋਂ ਕੀਤੀ ਗਈ।ਐਸ. ਡੀ. ਐਮ. ਖਰੜ ਨੇ ਦਸਿਆ ਕਿ  ਪਹਿਲਾਂ ਹੀ ਪੋਲੀਥੀਨ , ਪਲਾਸਟਿਕ ਦੇ ਕੈਰੀਬੈਗ (ਲਿਫਾਫਿਆਂ) ਤੇ ਪਾਬੰਦੀ ਲੱਗੀ ਹੋਈ ਹੈ। ਸ਼ਹਿਰ ਵਿਚ  ਕੌਸਲ ਵਲੋਂ ਕਾਗਜ਼ ਨਾਲ ਤਿਆਰ ਕੀਤੇ ਹੋਏ ਲਿਫਾਫੇ ਬਾਰੇ ਜਾਗਰੂਕਤ ਕਰਨ ਲਈ ਵਾਪਰ ਮੰਡਲ ਖਰੜ ਦੇ ਪ੍ਰਧਾਨ ਅਸੋਕ ਸ਼ਰਮਾ ਦੀ ਕਰਿਆਨੇ ਦੀ ਦੁਕਾਨ ਤੋ ਮੁਫ਼ਤ ਲਿਫਾਫੇ ਦੇ ਕੇ ਕੀਤੀ ਗਈ ਹੈ। ਐਸ.ਡੀ.ਐਮ. ਖਰੜ ਅਮਨਿੰਦਰ ਕੌਰ ਬਰਾੜ ਨੇ  ਦੁਕਾਨਦਾਰਾਂ, ਸ਼ਹਿਰ ਨਿਵਾਸੀਆਂ ਅਤੇ ਦੁਕਾਨਾਂ ਤੋਂ ਸਮਾਨ ਖਰੀਦ ਕਰਨ ਵਾਲਿਆਂ ਨੂੰ  ਅਪੀਲ ਕੀਤੀ ਕਿ ਉਹ ਕਾਗਜ਼ ਦੇ ਬਣੇ ਹੀ ਕੈਰੀ ਬੈਗ, ਲਿਫਾਫੇ ਵਰਤਣ। ਉਨ੍ਹਾਂ ਕਿਹਾ ਕਿ ਜੇਕਰ ਅਸੀ ਇਨ੍ਹਾਂ ਕਾਗਜ਼ ਨਾਲ ਤਿਆਰ ਹੋਏ ਲਿਫਾਫੇ ਵਰਤਾਗਾਂ ਤਾਂ ਸਾਫ ਸਫਾਈ ਰਹੇਗੀ ਅਤੇ ਗੰਦਗੀ ਨਹੀ ਪਵੇਗੀ ਕਿਉਕਿ ਪੋਲੀਥੀਨ,ਪਲਾਸਟਿਕ ਦੇ ਕੈਰੀਬਾਗ ਅਸੀ ਵਰਤਦੇ ਹਨ ਉਹ ਕੂੜਾ ਕਰਕਟ ਵਿਚ ਸੁੱਟਣ ਨਾਲ ਵੰਡੇ ਪੱਧਰ ਤੇ ਗੰਦਗੀ ਫੈਲਦੀ ਹੈ ਜੋ ਕਿ ਇੱਕ ਵੱਡੀ ਮੁਸੀਬਤ ਬਣਦੀ ਜਾ ਰਹੀ ਹੈ। ਐਸ.ਡੀ.ਐਮ. ਨੇ  ਸਰਕਾਰ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਸ਼ਹਿਰ ਨਿਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।  ਇਸ ਮੌਕੇ ਖਰੜ ਦੇ ਤਹਿਸੀਲਦਾਰ ਖਰੜ ਗੁਰਮੰਦਰ ਸਿੰਘ, ਨਗਰ ਕੌਸਲ ਖਰੜ ਦੇ ਚੀਫ ਸੈਨੇਟਰੀ ਇੰਸਪੈਕਟਰ ਰਾਜ਼ੇਸ਼ ਕੁਮਾਰ, ਜੂਨੀਅਰ ਮੀਤ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ, ਮਲਾਗਰ ਸਿੰਘ, ਸੁਮਨ ਸਿੰਘ ਦੋਵੇ ਕੌਸਲਰ, ਸੈਨੇਟਰੀ ਇੰਸਪੈਕਟਰ ਬਲਬੀਰ ਸਿੰਘ ਢਾਕਾ, ਬਲਾਕ ਕਾਂਗਰਸ ਖਰੜ ਦੇ ਪ੍ਰਧਾਨ ਯਸਪਾਲ ਬੰਸਲ, ਪਰਦੀਪ ਸ਼ਰਮਾ,  ਪਿਆਰਾ ਸਿੰਘ, ਰਣਵਿੰਦਰ ਸਿੰਘ, ਧਰਮਾ ਸਿੰਘ, ਸੇਵਾ ਸਿੰਘ ਸਮੇਤ ਹੋਰ ਦੁਕਾਨਦਾਰ ਹਾਜ਼ਰ ਸਨ।