5 Dariya News

'ਤੰਦਰੁਸਤ ਪੰਜਾਬ' ਮਿਸ਼ਨ ਅਧੀਨ ਕੀਤੀ ਗਈ ਫੂਡ ਸੈਂਪਲਿੰਗ

ਖੋਆ-ਪਨੀਰ ਨਾ ਬਣਾਉਣ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਰੁਧ ਪਰਚਾ ਦਰਜ

5 Dariya News

ਹੰਡਾਆਇਆ/ਬਰਨਾਲਾ 26-Jun-2018

“ਮਿਸ਼ਨ ਤੰਦਰੁਸਤ ਪੰਜਾਬ“ ਤਹਿਤ ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਚੰਗੀ ਸਿਹਤ ਸਹੂਲਤਾਂ ਦੇ ਨਾਲ ਨਾਲ  ਖਾਣ-ਪੀਣ  ਦੀਆਂ ਸ਼ੁੱਧ ਚੀਜਾਂ ਦੀ ਵਿਕਰੀ ਸਬੰਧੀ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ। ਇਸੇ ਜ਼ਿੰਮੇਵਾਰੀ ਅਧੀਨ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਤਹਿਤ ਡਾ. ਰਾਜ ਕੁਮਾਰ ਜਿਲ੍ਹਾ ਸਿਹਤ ਅਫ਼ਸਰ ਤੇ ਗੌਰਵ ਗਰਗ ਜਿਲ੍ਹਾ ਫੂਡ ਸੇਫ਼ਟੀ ਅਫ਼ਸਰ ਵੱਲੋਂ ਬਰਨਾਲਾ ਵਿਖੇ ਦੇਸੀ ਘਿਓ ਤੇ ਪਨੀਰ ਬਣਾਉਣ ਵਾਲੀਆਂ ਡੇਅਰੀਆਂ ਦੀ ਫੂਡ ਸੈਂਪਲਿੰਗ ਕੀਤੀ ਗਈ ਤੇ ਇਸ ਮੌਕੇ ਜਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ•ੇ ਦੀ ਹਦੂਦ ਅੰਦਰ ਪਨੀਰ ਤੇ ਖੋਆ ਨਾ ਬਣਾਉਣ ਦੇ ਹੁਕਮਾਂ ਦੀ ਉਲੰਂਘਣਾ ਕਰਨ 'ਤੇ ਹੰਡਿਆਇਆ ਵਿਖੇ ਸਤਿਆਨੰਦ ਸਵਿਟਸ ਹੰਡਿਆਇਆ ਦੁਕਾਨ ਮਾਲਕ ਵਿਰੁੱਧ ਸਥਾਨਕ ਹੰਡਿਆਇਆ ਚੌਂਕੀ ਵਿਖੇ ਧਾਰਾ 188 ਅਧੀਨ ਪਰਚਾ ਦਰਜ ਕੀਤਾ ਗਿਆ। ਡਾ. ਰਾਜ ਕੁਮਾਰ ਨੇ ਦੱਸਿਆ ਕਿ ਅਸ਼ੁੱਧ ਤੇ ਮਿਲਾਵਟੀ ਚੀਜਾਂ ਵੇਚਣਾ ਤੇ ਬਣਾਉਣਾ ਜ਼ੁਰਮ ਹੈ। ਜਿਲ੍ਹਾ ਸਿਹਤ ਅਫ਼ਸਰ ਬਰਨਾਲਾ ਨੇ ਦੱਸਿਆ ਕਿ ਇਸ ਸੈਂਪਲਿੰਗ ਦੌਰਾਨ ਦੁੱਧ ਤੇ ਦੁੱਧ ਤੋਂ ਬਣੀਆਂ 5 ਚੀਜ਼ਾਂ ਦੇ ਸੈਂਪਲ ਲਏ ਗਏ। ਡਾ. ਰਾਜ ਕੁਮਾਰ ਨੇ ਕਿਹਾ ਕਿ ਜਨਤਾ ਨੂੰ ਗੁਣਵਤਾ ਵਾਲੇ ਭੋਜਨ ਉਤਪਾਦਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਦੇਸੀ ਘਿਓ ਦੇ ਪਨੀਰ ਬਣਾਉਣ ਵਾਲੀਆਂ ਡੇਅਰੀਆਂ ਦੀ ਚੈਕਿੰਗ ਕੀਤੀ ਗਈ