ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ੍ਰੀ ਅਨੰਦਪੁਰ ਸਾਹਿਬ ਅਤੇ ਨੂਰਪੁਰ ਬੇਦੀ ਦੀਆਂ ਦਵਾਈਆਂ ਅਤੇ ਬੀਜਾਂ ਦੀਆਂ ਦੁਕਾਨਾਂ ਦੀ ਕੀਤੀ ਚੈਕਿੰਗ
5 Dariya News
ਸ੍ਰੀ ਅਨੰਦਪੁਰ ਸਾਹਿਬ 26-Jun-2018
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਵਿਭਾਗ ਵਲੋਂ ਕੀਟ-ਨਾਸ਼ਕ ਦਵਾਈਆਂ ਅਤੇ ਬੀਜਾਂ ਦੀਆਂ ਦਵਾਈਆਂ ਦੀ ਚੈਕਿੰਗ ਕੀਤੀ ਗਈ ਅਤੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਦਵਾਈਆਂ ਅਤੇ ਬੀਜਾਂ ਦੀ ਬਿਕਰੀ ਸਮੇਂ ਪੱਕਾ ਬਿੱਲ ਜਰੂਰ ਦੇਣ।ਇਹ ਜਾਣਕਾਰੀ ਬਲਾਕ ਖੇਤੀਬਾੜੀ ਅਫਸਰ ਸ. ਅਵਤਾਰ ਸਿੰਘ ਦਿੰਦੇ ਹੌਏ ਦੱਸਿਆ ਕਿ ਜਿਲ੍ਹਾ ਪ੍ਰਸਾਸਨ ਦੀਆਂ ਹਦਾਇਤਾ ਤੇ ਲਗਾਤਾਰ ਦਵਾਈਆਂ ਅਤੇ ਬੀਜ ਵਿਕਰੇਤਾਵਾਂ ਦੀਆਂ ਦੁਕਾਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਵੀ ਪ੍ਰਰੇਤ ਕੀਤਾ ਜਾ ਰਿਹਾ ਹੈ ਕਿ ਉਹ ਦੁਕਾਨਦਾਰ ਤੋਂ ਸਮਾਨ ਖਰੀਦਣ ਸਮੇਂ ਪੱਕੇ ਬਿੱਲ ਦੀ ਮੰਗ ਕਰਨ ਇਸਦੇ ਨਾਲ ਉਹਨਾਂ ਨੁੂੰ ਉਤਮ ਕਿਸਮ ਦਾ ਸਮਾਨ ਮਿਲਦਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਪ੍ਰਰੇਤ ਕੀਤਾ ਜਾ ਰਿਹਾ ਹੈ ਕਿ ਉਹ ਲੋੜ ਤੋਂ ਵੱਧ ਕੀਟ-ਨਾਸ਼ਕ ਦੀ ਵਰਤੌ ਨਾ ਕਰਨ ਕਿਉਂਕਿ ਉਸਦੇ ਨਾਲ ਜਮੀਨ ਦੀ ਉਪਜਾਊ ਸਕਤੀ ਘਟ ਰਹੀ ਹੈ ਅਤੇ ਉਹਨਾਂ ਦੀ ਪੈਦਾਵਾਰ ਦੇ ਖਾਦ ਪਦਾਰਥ ਮਨੁੱਖੀ ਜੀਵਨ ਲਈ ਵੀ ਘਾਤਕ ਬਣ ਜਾਂਦੇ ਹਨ।