5 Dariya News

ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਖੋਲੇ ਜਾਣਗੇ ਪੁਲਿਸ ਲਾਇਨ ਅਤੇ ਥਾਣਿਆਂ ਵਿੱਚ ਜਿੰਮ- ਰਾਜਬਚਨ ਸਿੰਘ ਸੰਧੂ

ਨਸ਼ੇ ਦੀ ਲਤ ਵਿਰੋਧੀ ਅਤੇ ਮਨੁੱਖੀ ਤੱਸਕਰੀ ਵਿਰੁੱਧ ਮਨਾਇਆ ਦਿਵਸ

5 Dariya News

ਰੂਪਨਗਰ 26-Jun-2018

ਪੰਜਾਬ ਸਰਕਾਰ ਵਲੋਂ ਨਸ਼ਾ ਮੁਕਤ ਪੰਜਾਬ ਸਿਰਜਣ ਦੀ ਵਚਨਬਧਤਾ ਤਹਿਤ ਅੱਜ ਅੰਤਰ ਰਾਸ਼ਟਰੀ ਨਸ਼ਾਖੋਰੀ ਤੇ ਗੈਰਕਾਨੂੰਨੀ ਤਸਕਰੀ  ਵਿਰੋਧੀ ਦਿਵਸ ਮੌਕੇ  ਸਮਾਜ ਅੰਦਰ ਫੈਲ ਚੁੱਕੀ ਇਸ ਬੁਰਾਈ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਰਾਜ ਬਚਨ ਸਿੰਘ ਸੰਧ੍ਵ ਦੀ ਅਗਵਾਈ ਵਿਚ ਸਥਾਨਿਕ ਮਹਾਰਾਜਾ ਰਣਜੀਤ ਸਿੰਘ ਬਾਗ ਵਿਖੇ ਇਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪੁਲਿਸ ਯੂਥ ਤੇ ਵੈਟਰਨ ਕਲੱਬ, ਸਾਂਝ ਕੇਂਦਰਾਂ ਅਤੇ  ਸਮਾਜ ਦੇ ਵੱਖ ਵੱਖ ਵਰਗਾਂ ਦੇ ਮੈਂਬਰ  ਸ਼ਾਮਲ ਹੋਏ।  ਇਸ ਮੌਕੇ  ਸੀਨੀਅਰ ਪੁਲਿਸ ਕਪਤਾਨ ਸ਼੍ਰੀ ਰਾਜ ਬਚਨ ਸਿੰਘ ਸੰਧੂ ਵਲੋਂ ਨਸ਼ਿਆਂ ਵਿਰੱਧ ਲੋਕਾਂ ਨੂੰ ਜਾਗਰੂਕ ਕਰਨ ਲਈ  ਇਕ ਪ੍ਰਭਾਵਸ਼ਾਲੀ ਰੈਲੀ ਨੂੰ ਸਥਾਨਿਕ ਮਹਾਰਾਜਾ ਰਣਜੀਤ ਸਿੰਘ ਬਾਗ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਜੋ ਕਿ ਸਥਾਨਕ ਬੇਲਾ ਚੌਂਕ ਤੋਂ ਹੁੰਦੀ ਹੋਈ ਰਾਮਲੀਲਾ ਗਰਾਉਂਡ ਵਿਚ ਜਾ ਕੇ ਖਤਮ ਹੋਈ।ਇਸ ਰੈਲੀ ਵਿਚ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਸਮਾਜ ਦੇ ਹਰ ਵਰਗ ਦੇ ਲੋਕ ਸ਼ਾਮਿਲ ਹੋਏ ਜਿਨਾਂ ਵਿਚ ਸ਼੍ਰੀ ਮਨਮੀਤ ਸਿੰਘ ਢਿਲੋਂ ਪੁਲਿਸ  ਕਪਤਾਨ,ਸ਼੍ਰੀ  ਮਨਵੀਰ ਸਿੰਘ ਬਾਜਵਾ ਉਪ ਪੁਲਿਸ ਕਪਤਾਨ, ਮੈਡਮ ਮਨਜੋਤ ਕੌਰ ਉਪ ਪੁਲਿਸ ਕਪਤਾਨ (ਸਿਖਲਾਈ ਅਧੀਨ) ਵੀ ਮੌਜੂਦ ਸਨ। ਇਸ ਮੌਕੇ ਰਾਜਬਚਨ ਸਿੰਘ ਸੰਧੂ  ਸੀਨੀਅਰ ਪੁਲਿਸ ਕਪਤਾਨ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਰੂਪਨਗਰ ਪੁਲਿਸ ਲਾਈਨ ਅਤੇ ਸਾਰੇ ਥਾਣਿਆਂ ਵਿਚ ਜਲਦ ਹੀ ਜਿਮ ਖੋਲ੍ਹੇ ਜਾ ਰਹੇ ਹਨ ਜਿਨ੍ਹਾਂ ਵਿੱਚ ਕਿ ਨੌਜਵਾਨ ਕਸਰਤ ਕਰ ਕੇ ਤੰਦਰੁਸਤ ਰਹਿੰਦੇ ਹੋਏ ਨਸ਼ਿਆਂ ਤੋਂ ਦੂਰ ਰਹਿ ਸਕਣ। ਇਸ ਤੋਂ ਇਲਾਵਾ ਸਥਾਨਿਕ ਪੁਲਿਸ ਲਾਈਨ ਵਿਚ ਮਿੰਨੀ ਥੀਏਟਰ ਅਤੇ ਕੰਨਟੀਨ ਵੀ ਸ਼ੁਰੂ ਕੀਤੀ ਜਾ ਰਹੀ ਹੈ। ਇੰਨਾਂ ਜਿਮਾਂ ਤੇ  ਮਿੰਨੀ ਥੀਏਟਰ ਵਿਚ ਪੁਲਿਸ ਯੂਥ ਤੇ ਵੈਟਰਨ ਕਲੱਬ ਦੇ ਲਗਭੱਗ 5500 ਮੈਂਬਰ  ਹਿੱਸਾ ਲੈ ਸਕਣਗੇ। ਇਸ ਦੇ ਨਾਲ ਨਾਲ ਸਥਾਨਿਕ ਪੁਲਿਸ ਲਾਈਨ ਵਿਚ ਸਕੇਟਿੰਗ ਰਿੰਕ ਵੀ ਬਣਾਈ ਜਾ ਰਹੀ ਹੈ ਤਾਂ ਜੋ ਪੁਲਿਸ ਯੂਥ ਤੇ ਵੈਟਰਨ ਕਲੱਬ ਦੇ ਮੈਂਬਰ ਤੰਦਰੁਸਤੀ ਦੇ ਨਾਲ ਨਾਲ ਆਪਣਾ ਭਵਿੱਖ ਵੀ ਸੰਵਾਰ ਸਕਣ।ਉਨਾਂ: ਕਿਹਾ ਕਿ ਇਹ ਮੈਂਬਰ ਸਕੇਟਿੰਗ ਰਿੰਕ ਖੇਡ ਵਿਚ ਹਿੱਸਾ ਲੈ ਕੇ ਖੇਡ ਕੋਟੇ ਨਾਲ ਅੱਗੇ ਵੱਧ ਸਕਦੇ ਹਨ। ਉਨਾ ਦਸਿਆ ਕਿ ਇਸ ਸਾਲ ਦੌਰਾਨ ਹੋਲਾ ਮਹੱਲਾ ਦੇ ਕੌਮੀ ਮਹੱਤਵ ਦੇ ਸਮਾਗਮ ਦੌਰਾਨ ਇੰਨਾਂ ਮੈਂਬਰਾਂ ਨੇ ਚੰਗੀ ਸੇਵਾ ਨਿਭਾਈ ਹੈ।ਉਨਾ ਕਿਹਾ ਕਿ ਜਿਮ ਵਿਚ ਕਸਰਤ ਅਤੇ ਸਕੇਟਿੰਗ ਕਰਕੇ ਨੋਜਵਾਨ ਪੀੜ੍ਹੀ ਨਸ਼ੇ ਵਰਗੀ ਅਲਾਮਤ ਤੋਂ ਦੂਰ ਰਹਿ ਸਕਦੀ ਹੈ। ਉਨਾਂ ਨੋਜਵਾਨ ਪੀੜ੍ਹੀ ਨੁੰ ਅਨੁਸ਼ਾਸਨ ਵਿਚ ਰਹਿੰਦੇ ਹੋਏ ਨਸ਼ੇ ਛੱਡ ਕੇ ਕਾਮਯਾਬ ਹੋਣ ਦੀ ਪ੍ਰੇਰਣਾ ਵੀ ਕੀਤੀ। 

ਉਨਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਨਸ਼ਾ ਨਹੀਂ ਕਰਨਾ ਚਾਹੀਦਾ , ਨਸ਼ਾ ਵਿਅਕਤੀ ਦੇ ਸਰੀਰ ਤੇ ਜਾਲਮਾਨਾ ਢੰਗ ਨਾਲ ਮਾਰ ਕਰਦਾ ਹੈ ਅਤੇ ਉਸਦੇ ਸਾਰੇ ਅਹਿਮ ਅੰਗਾਂ ਨੂੰ ਨਕਾਰਾ ਕਰ ਦਿੰਦਾ ਹੈ।ਉਨ੍ਹਾਂ ਇਹ ਵੀ ਦਸਿਆ ਕਿ  ਜਿਲੇ ਵਿਚੌਂ ਨਸ਼ੇ ਦੀ ਲੱਤ ਨੂੰ ਖਤਮ ਕਰਨ ਲਈ ਜਿਲਾ ਪੁਲਿਸ ਵਲੋਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਛੇੜੀ ਗਈ ਹੈ ।ਇਸ ਮੁਹਿੰਮ ਤਹਿਤ ਜਿਲਾ ਪੁਲਿਸ ਵਲੋਂ ਜਨਵਰੀ ਤੋਂ ਹੁਣ ਤੱਕ 104  ਕੇਸ ਰਜਿਸਟਰ ਕੀਤੇ ਗਏ ਹਨ ।ਇਨਾਂ ਕੇਸਾਂ ਵਿਚ 124 ਦੋਸ਼ੀਆਂ ਦੀਆਂ ਗ੍ਰਿਫਤਾਰੀਆਂ ਵੀ ਹੋ ਚੁਕੀਆਂ ਹਨ ਅਤੇ 874 ਗਰਾਮ ਓਪੀਅਮ, 159 ਕਲੋ ਭੁੱਕੀ, 561 ਗਰਾਮ ਹੈਰੋਈਨ, 06 ਕਿਲੋ 806 ਗਰਾਮ ਗਾਂਜਾ, 500 ਗਰਾਮ ਚਰਸ, ਇਕ ਕਿਲੋ 213 ਗਰਾਮ ਨਸ਼ੀਲਾ ਪਾਊਡਰ, 514 ਟੀਕੇ ਅਤੇ 4409 ਕੈਪਸੂਲ ਅਤੇ ਗੋਲੀਆਂ ਬਰਾਮਦ ਕੀਤੇ ਜਾ ਚੁਕੇ ਹਨ। ਰੈਲੀ ਰਵਾਨਾ ਕਰਨ ਤੋਂ ਪਹਿਲਾਂ ਸੀਨੀਅਰ ਪੁਲਿਸ ਕਪਤਾਨ ਨੇ ਮਹਾਰਾਜਾ ਰਣਜੀਤ ਸਿੰਘ ਬਾਗ ਵਿਚ  ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ । ਇਸ ਮੌਕੇ ਆਯੋਜਿਤ ਸੈਮੀਨਾਰ ਨੂੰ ਯੂਥ ਅਵਾਰਡੀ ਸ਼੍ਰੀ ਪੰਕਜ ਮੋਹਨ ਨੇ ਸੰਬੋਧਨ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤਾ ਡੈਪੋ ਪ੍ਰੋਗਰਾਮ ਇਕ ਚੰਗਾ ਉਪਰਾਲਾ ਹੈ । ਉਨ੍ਹਾਂ ਕਿਹਾ ਕਿ ਇੰਨਾ ਡੈਪੋਜ ਦਾ ਮੁੱਖ -ਉਦੇਸ਼ ਸਮਾਜ ਵਿਚ ਫੈਲੀ ਨਸ਼ੇ ਵਰਗੀ ਅਲਾਮਤ ਨੂੰ ਖਤਮ ਕਰਨਾ ਹੈ ਅਤੇ ਸਰਕਾਰ ਵਲੋਂ ਜਲਦੀ ਹੀ ਇਹ ਸਕੀਮ ਹੁਣ ਸਕੂਲ ਤੇ ਕਾਲਜ ਪੱਧਰ ਤੇ ਸ਼ੁਰੂ ਹੋਣ ਜਾ ਰਹੀ ਹੈ।ੳਨਾ ਪੁਲਿਸ ਯੂਥ ਤੇ ਵੈਟਰਨ ਕਲੱਬ ਦੇ ਮੈਂਬਰਾਂ ਵਲੋਂ ਕੀਤੀਆਂ ਜਾ ਰਹੀਆਂ ਅਹਿਮ ਗਤੀਵਿਧੀਆਂ ਦੀ ਸ਼ਲਾਘਾ ਵੀ ਕੀਤੀ। ਇਸ ਸੈਮੀਨਾਰ  ਪ੍ਰੌਫੈਸਰ ਵਿਪਨ ਜਿੰਨਾਂ ਨੇ ਨਸ਼ਿਆਂ ਵਿਰੁੱਧ ਸਰਕਾਰੀ ਕਾਲਜ ਵਿਚ ਚੇਤਨਾ ਵਿਰੋਧੀ ਲਹਿਰ ਸ਼ੁਰੂ ਕੀਤੀ ਹੋਈ ਹੈ, ਮਹਿਲਾ ਕਾਂਗਰਸ ਦੀ ਸ਼੍ਰੀਮਤੀ ਮੋਨਾ ਨੇ ਵੀ ਸੰਬੋਧਨ ਕੀਤਾ। ਇਸ ਸੈਮੀਨਾਰ ਦੌਰਾਨ ਹੋਰਨਾ ਤੋਂ ਇਲਾਵਾ ਸ਼ੀਲ ਨਾਰੰਗ ਜਨਰਲ ਸਕੱਤਰ ਪੰਜਾਬ ਮਹਿਲਾ ਕਾਂਗਰਸ, ਸ਼੍ਰੀਮਤੀ ਭਗਵੰਤ ਕੌਰ, ਸ਼੍ਰੀਮਤੀ ਸੀਮਾ ਚੌਧਰੀ, ਸ਼੍ਰੀਮਤੀ ਗੀਤਾ ਰਾਣੀ, ਸ਼੍ਰੀ ਐਚ.ਐਸ.ਰਾਹੀਂ ਮੈਂਬਰ ਸਾਂਝ ਕੇਂਦਰ, ਜਿਲਾ ਸਾਂਝ ਕੇਂਦਰ ਦੇ ਸੱਕਤਰ ਰਾਜਿੰਦਰ ਸੈਣੀ,,ਲਾਇਨਜ ਕਲੱਬ ਦੇ ਮੈਂਬਰ ਸ਼੍ਰੀ ਸਤੀਸ਼ ਜਗੋਤਾ,  ਸ਼੍ਰੀ ਗੁਰਵਿੰਦਰ ਸਿੰਘ ਜੱਗੀ, ਮਾਸਟਰ ਰਤਨ ਸਿੰਘ, ਸ਼੍ਰੀ ਬਿਟੂ ਬਾਜਵਾ ਸਰਪੰਚ ਰੋਡਮਾਜਰਾ, ਸ਼੍ਰੀਮਤੀ ਕੁਲਦੀਪ ਕੌਰ ਸਰਪਚ ਖਾਬੜਾ ਅਤੇ ਹੋਰ ਵਖ ਵਖ ਸਵੈ ਸੇਵੀ ਸੰਸਥਾਵਾਂ ਦੇ ਮੈਂਬਰ ਹਾਜਰ ਸਨ।