5 Dariya News

ਜਿਲ੍ਹਾ ਪੁਲਿਸ ਵਲੋ ਗੈਂਗਸਟਰਾਂ, ਮਾੜੇ ਅਨਸਰਾਂ ਅਤੇ ਨਸ਼ਿਆਂ ਵਿਰੁੱਧ ਆਰੰਭੀ ਮੁਹਿੰਮ ਤਹਿਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ

5 Dariya News

ਰੂਪਨਗਰ 21-Jun-2018

ਰਾਜਬਚਨ ਸਿੰਘ ਸੰਧੂ ਪੀ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜਿਲ੍ਹਾ ਪੁਲਿਸ ਵਲੋ ਗੈਂਗਸਟਰਾਂ, ਮਾੜੇ ਅਨਸਰਾਂ ਅਤੇ ਨਸ਼ਿਆਂ ਵਿਰੁੱਧ ਆਰੰਭੀ ਮੁਹਿੰਮ ਤਹਿਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆਂ ਹੈ ਅਤੇ ਉਨਾਂ ਪਾਸੋ 400 ਗ੍ਰਾਮ ਨਸ਼ੀਲਾ ਪਾਊਡਰ ਅਤੇ .315 ਬੋਰ ਦੇਸੀ ਪਿਸਤੋਲ ਬ੍ਰਾਮਦ ਕੀਤਾ ਗਿਆ ਹੈ। ਜਿਨ੍ਹਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਰਮਿੰਦਰ ਸਿੰਘ ਕਾਹਲੋ ਉਪ ਕਪਤਾਨ ਪੁਲਿਸ ਸ਼੍ਰੀ ਅਨੰਦਪੁਰ ਸਾਹਿਬ, ਥਾਣੇਦਾਰ ਕੁਲਬੀਰ ਸਿੰਘ ਮੁੱਖ ਅਫਸਰ ਥਾਣਾ ਕੀਰਤਪੁਰ ਸਾਹਿਬ ਦੀ ਦੇਖਰੇਖ ਹੇਠ ਅੱਜ ਮਿਤੀ 21.06.2018 ਨੂੰ ਏ.ਐਸ.ਆਈ. ਇੰਦਰਜੀਤ ਸਿੰਘ ਇੰਚ. ਪੁਲਿਸ ਚੌਂਕੀ ਭਰਤਗੜ੍ਹ ਸਮੇਤ ਪੁਲਿਸ ਪਾਰਟੀ ਵਲੋ ਪਿੰਡ ਪੰਜੈਰਾ ਰੋਡ ਨੇੜੇ ਅਨਾਜ ਮੰਡੀ ਭਰਤਗੜ੍ਹ ਪਾਸ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਤਾਂ ਵਕਤ ਕਰੀਬ 7.00 ਵਜੇ ਸਵੇਰੇ ਦੇ ਇੱਕ ਚਿੱਟੇ ਰੰਗ ਦੀ -20 ਕਾਰ ਨੰਬਰੀ ਛ੍ਹ-12(ਠ)-7752, ਜਿਸ ਵਿੱਚ ਦੋ ਵਿਅਕਤੀ ਸਵਾਰ ਸਨ, ਜੋ ਬੜੀ ਤੇਜ਼ ਰਫਤਾਰ ਨਾਲ ਹਿਮਾਚਲ ਪ੍ਰਦੇਸ਼ ਸਾਇਡ ਤੋ ਆਈ, ਜਿਸਨੂੰ ਪੁਲਿਸ ਪਾਰਟੀ ਵਲੋ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਕਾਰ ਚਾਲਕ ਨੇ ਕਾਰ ਨੂੰ ਹੋਲੀ ਕਰ ਲਿਆ ਤੇ ਜਦੋ ਪੁਲਿਸ ਪਾਰਟੀ ਕਾਰ ਨੂੰ ਚੈਕ ਕਰਨ ਲਈ ਕਾਰ ਦੇ ਨਜ਼ਦੀਕ ਗਈ ਤਾਂ ਕਾਰ ਚਾਲਕ ਨੇ ਕਾਰ ਪਿੱਛੇ ਨੂੰ ਮੋੜ ਕੇ ਭੱਜਾ ਲਈ। ਪੁਲਿਸ ਪਾਰਟੀ ਨੇ ਕਾਰ ਦਾ ਪਿੱਛਾ ਕੀਤਾ ਤਾਂ ਪਿੰਡ ਕਕਰਾਲਾ ਤੋ ਪਹਿਲਾ ਸੜਕ ਤੇ ਇੱਕ ਟਿੱਪਰ ਆਂ ਗਿਆ ਤੇ ਅੱਗੇ ਰਸਤਾ ਨਾ ਮਿਲਣ ਕਰਕੇ ਕਾਰ ਚਾਲਕ ਕਾਰ ਭਜਾਉਣ ਦੇ ਮਕਸਦ ਨਾਲ ਬੈਕ ਗੇਅਰ ਪਾਕੇ ਪਿੱਛੇ ਆ ਰਹੀ ਦੂਜੀ ਪੁਲਿਸ ਪਾਰਟੀ ਦੀ ਗੱਡੀ ਵਿੱਚ ਮਾਰੀ ਤੇ ਕਾਰ ਨੂੰ ਤੇਜ਼ੀ ਨਾਲ ਭਜਾ ਲਿਆ ਤਾਂ ਪੁਲਿਸ ਪਾਰਟੀ ਵਲੋ ਕਾਰ ਨੂੰ ਰੋਕਣ ਲਈ ਕਾਰ ਦੇ ਟਾਇਰ ਵਿੱਚ ਗੋਲੀ ਮਾਰੀ ਤੇ ਕਾਰ ਪੈਂਚਰ ਹੋਕੇ ਰੁੱਕ ਗਈ, ਪੁਲਿਸ ਪਾਰਟੀ ਵਲੋ ਕਾਰ ਨੂੰ ਘੇਰਕੇ ਉਸ ਵਿੱਚ ਬੈਠੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। 

ਜੋ ਕਾਰ ਡਰਾਇਵਰ ਨੇ ਆਪਣਾ ਨਾਮ ਅੰਕੁਰ ਜਸਵਾਲ ਪੁੱਤਰ ਰਾਮਪਾਲ ਜਸਵਾਲ ਵਾਸੀ ਪਿੰਡ ਦਿਉਲੀ ਥਾਣਾ ਗਗਰੇਟ ਜਿਲ੍ਹਾ ਊਨਾ ਹਾਲ ਵਾਸੀ ਮਕਾਨ ਨੰ. 1033, ਟਾਈਪ-2, ਨੂੰਹੋ ਕਲੋਨੀ ਘਨੋਲੀ ਜਿਲ੍ਹਾ ਰੂਪਨਗਰ ਤੇ ਨਾਲ ਬੈਠੇ ਵਿਅਕਤੀ ਨੇ ਆਪਣਾ ਨਾਮ ਅਜੈ ਕੁਮਾਰ ਪੁੱਤਰ ਸੁਵਾਮੀ ਸਿੰਘ ਵਾਸੀ ਪਿੰਡ ਮੋੜੂਆ ਥਾਣਾ ਕੋਟ ਕਹਿਲੂਰ (੍ਹਫ) ਦੱਸਿਆ। ਕਾਰ ਦੀ ਤਲਾਸ਼ੀ ਕਰਨ ਪਰ ਕਾਰ ਵਿੱਚੋ 400 ਗ੍ਰਾਮ ਨਸ਼ੀਲਾ ਪਾਊਡਰ ਅਤੇ ਇੱਕ ਦੇਸੀ ਪਿਸਤੋਲ 315 ਬੋਰ ਸਮੇਤ 02 ਕਾਰਤੂਸ ਅਤੇ 03 ਲੱਖ 70 ਹਜ਼ਾਰ ਰੁਪਏ ਦੇ ਕਰੰਸੀ ਨੋਟ ਬ੍ਰਾਮਦ ਹੋਏ। ਜੋ ਕਾਰ ਵਿੱਚੋ ਬ੍ਰਾਮਦ ਹੋਈ ਰਕਮ ਬਾਰੇ ਇੰਨਾ ਨੇ ਖੁਲਾਸਾ ਕੀਤਾ ਕਿ ਜਸਪਾਲ ਸਿੰਘ ਉਰਫ ਜੱਸੀ ਵਾਸੀ ਕਲਮਾ ਜੋ ਕਪੂਰਥਲਾ ਜੇਲ ਵਿੱਚ ਬੰਦ ਹੈ ਤੇ ਜੇਲ ਵਿੱਚ ਬੈਠਾ ਹੀ ਨਸ਼ੇ ਦਾ ਕਾਰੋਬਾਰ ਚਲਾਂਉਦਾ ਹੈ, ਜੋ ਇਹ ਪੈਸੇ ਉਨ੍ਹਾਂ ਨੇ ਜਸਪਾਲ ਸਿੰਘ ਉਰਫ ਜੱਸੀ ਦੇ ਖਾਸ ਵਿਅਕਤੀ ਸ਼ਿਵ ਕੁਮਾਰ ਉਰਫ ਕਾਲਾ ਪੁੱਤਰ ਰਾਮ ਆਸਰਾ ਵਾਸੀ ਕਲਮਾ ਥਾਣਾ ਨੂਰਪੁਰਬੇਦੀ, ਜੋ ਜੇਲ ਵਿੱਚ ਬੈਠੇ ਜਸਪਾਲ ਸਿੰਘ ਉਰਫ ਜੱਸੀ ਲਈ ਕੰਮ ਕਰਦਾ ਹੈ, ਨੂੰ ਸੰਤੋਖਗੜ੍ਹ ਹਿਮਾਚਲ ਪ੍ਰਦੇਸ਼ ਵਿਖੇ ਜਾਕੇ ਮਿਲਕੇ ਦੇਣੇ ਸੀ ਤੇ ਉਸ ਪਾਸੋ ਹੋਰ ਨਸ਼ੀਲਾ ਪਾਊਡਰ ਖਰੀਦਣਾ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 70 ਮਿਤੀ 21.06.2018 ਅ/ਧ 22-61-85 ਐਨ.ਡੀ.ਪੀ.ਐਸ. ਐਕਟ ਅਤੇ 25-54-59 ਅਸਲਾ ਐਕਟ ਥਾਣਾ ਕੀਰਤਪੁਰ ਸਾਹਿਬ ਬਰਖਿਲਾਫ ਅੰਕੁਰ ਜਸਵਾਲ, ਅਜੈ ਕੁਮਾਰ, ਜਸਪਾਲ ਸਿੰਘ ਜੱਸੀ ਅਤੇ ਸ਼ਿਵ ਕੁਮਾਰ ਦੇ ਖਿਲਾਫ ਦਰਜ਼ ਰਜਿਸਟਰ ਕੀਤਾ ਗਿਆ ਅਤੇ ਅੰਕੁਰ ਕੁਮਾਰ ਤੇ ਅਜੈ ਕੁਮਾਰ ਨੂੰ ਮੁਕੱਦਮਾ ਹਜ਼ਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਪਾਸੋ ਹੋਰ ਪੁੱਛ ਗਿੱਛ ਜਾਰੀ ਹੈ ਕਿ ਉਹ ਇਹ ਨਸ਼ੀਲਾ ਪਾਊਡਰ ਅੱਗੇ ਕਿਸ-ਕਿਸ ਨੂੰ ਸਪਲਾਈ ਕਰਦੇ ਹਨ ਅਤੇ ਪਿਸਤੋਲ 315 ਬੋਰ ਇੰਨਾ ਨੇ ਕਿਸ ਤੋ ਖਰੀਦਿਆ ਹੈ ਅਤੇ ਜੇਲ ਵਿੱਚ ਬੈਠੇ ਜਸਪਾਲ ਸਿੰਘ ਉਰਫ ਜੱਸੀ ਵਾਸੀ ਕਲਮਾ ਨਾਲ ਜੇਲ ਵਿੱਚ ਕਿਵੇ ਸੰਪਰਕ ਕਰਦੇ ਹਨ।