5 Dariya News

ਵਿਸ਼ਵ ਯੋਗਾ ਦਿਵਸ ਮੌਕੇ ਇੰਡੋਂ ਗਲੋਬਲ ਕਾਲਜਿਜ ਵਿਚ ਯੋਗ ਅਤੇ ਸਮਾਧੀ ਸਾਧਨਾ ਦਾ ਆਯੋਜਨ

5 Dariya News

ਐਸ.ਏ.ਐਸ. ਨਗਰ (ਮੁਹਾਲੀ) 21-Jun-2018

ਇੰਡੋਂ ਗਲੋਬਲ ਗਰੁੱਪ ਆਫ਼ ਕਾਲਜਿਜ ਦੇ ਕੈਂਪਸ ਵਿਚ ਵਿਸ਼ਵ ਯੋਗ ਦਿਵਸ ਮੌਕੇ  ਯੋਗਾ ਅਤੇ ਮੈਡੀਟੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ। ਅੱਜ ਦੀ ਦੌੜ ਭੱਜ ਅਤੇ ਤਣਾਓ ਭਰੀ ਜ਼ਿੰਦਗੀ ਵਿਚ ਤਨ ਅਤੇ ਮਨ ਨੂੰ ਤੰਦਰੁਸਤ ਰੱਖਣ ਵਾਲੇ ਇਸ ਯੋਗਾ ਕੈਂਪ ਦੀ ਅਗਵਾਈ ਯੋਗਾ ਸਿੱਖਿਅਕ ਵੱਲੋਂ ਕੀਤੀ ਗਈ। ਇਸ ਯੋਗ ਕੈਂਪ ਵਿਚ ਸਟਾਫ਼ ਅਤੇ ਵਿਦਿਆਰਥੀਆਂ ਦੋਹਾਂ ਨੇ ਹਿੱਸਾ ਲੈ ਕੇ ਯੋਗ ਦੇ ਕਈ ਆਸਣ ਕੀਤੇ। ਇਸ ਦੇ ਨਾਲ ਹੀ ਯੋਗਾ ਸਿੱਖਿਅਕ ਚੇਤਨ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਉਹ ਨਿਰੋਗ ਅਤੇ ਤੰਦਰੁਸਤੀ ਭਰੀ ਜ਼ਿੰਦਗੀ ਜਿਊਣਾ ਚਾਹੁੰਦੇ ਹਨ ਤਾਂ ਰੋਜ਼ਾਨਾ ਅੱਧਾ ਘੰਟਾ ਯੋਗਾ ਕਰਨ ਅਤੇ ਆਪਣਾ ਕੰਮ ਆਪਣੇ ਹੱਥੀ ਕਰਨ ਦੀ ਆਦਤ ਪਾਉਣ। ਉਨ੍ਹਾਂ ਅੱਗੇ ਕਿਹਾ ਯੋਗਾ ਦੇ ਹਰ ਆਸਣ ਦੀ ਆਪਣੀ ਵੱਖਰੀ ਹੋਂਦ ਹੈ। ਕੋਈ ਆਸਣ ਪਾਚਨ ਕਿਰਿਆ ਵਧਾਉਂਦਾ ਹੈ, ਕੋਈ ਆਸਣ ਸਰੀਰ ਦੇ ਖੂਨ ਤੇ ਬਹਾਓ ਨੂੰ ਠੀਕ ਕਰਦਾ ਹੈ ਅਤੇ ਕੋਈ ਆਸਣ ਸਾਡੇ ਲੀਵਰ ਅਤੇ ਦਿਲ ਲਈ ਚੰਗਾ ਹੁੰਦਾ ਹੈ । ਇਸ ਦੇ ਨਾਲ ਹੀ ਉਨ੍ਹਾਂ ਸਭ ਨੂੰ ਯੋਗਾ ਸਹੀ ਤਰੀਕੇ ਨਾਲ ਸਿਖਲਾਈ ਲੈ ਕੇ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਗਲਤ ਤਰੀਕੇ ਨਾਲ ਕੀਤਾ ਯੋਗਾ ਫ਼ਾਇਦੇ ਦੀ ਥਾਂ ਨੁਕਸਾਨ ਪਹੁੰਚਾ ਸਕਦਾ ਹੈ। ਇਸ ਮੌਕੇ ਤੇ ਇੰਡੋਂ ਗਲੋਬਲ ਗਰੁੱਪ ਦੇ ਚੇਅਰਮੈਨ ਸੁਖਦੇਵ ਸਿੰਗਲਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅੰਤਰਰਾਸ਼ਟਰੀ ਯੋਗਾ ਦਿਵਸ ਦੀ ਸ਼ੁਰੂਆਤ ਸਾਡੇ ਲਈ ਮਾਣ ਦੀ ਗੱਲ ਹੈ। ਅੱਜ ਜਿਸ ਤਰਾਂ ਵਿਸ਼ਵ ਪੱਧਰ ਤੇ ਭਾਰਤ ਦੇ ਮਾਣ ਯੋਗਾ ਨੂੰ ਜੋ ਸਤਿਕਾਰ ਮਿਲ ਰਿਹਾ ਹੈ ਉਹ ਆਪਣੇ ਆਪ ਵਿਚ ਇਸ ਵੱਖਰੀ ਮਿਸਾਲ ਹੈ।