5 Dariya News

14 ਤਹਿਸੀਲਦਾਰਾਂ ਅਤੇ 38 ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਅਤੇ ਤੈਨਾਤੀਆਂ

5 Dariya News

ਚੰਡੀਗੜ੍ਹ 13-Jun-2018

ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦੀ ਪ੍ਰਵਾਨਗੀ ਤੋਂ ਬਾਅਦ 14 ਤਹਿਸੀਲਦਾਰਾਂ ਅਤੇ 38 ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਅਤੇ ਤੈਨਾਤੀਆਂ ਕੀਤੀਆਂ ਗਈਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਤਹਿਸੀਲਦਾਰ ਗੁਰਦੇਵ ਸਿੰਘ ਨੂੰ ਸਬ-ਰਜਿਸਟਰਾਰ ਲੁਧਿਆਣਾ (ਈਸਟ) ਤੋਂ ਬਦਲ ਕੇ ਸਬ-ਰਜਿਸਟਰਾਰ ਜਲੰਧਰ (1 ਅਤੇ 2), ਜਗਸੀਰ ਸਿੰਘ ਨੂੰ ਤਹਿਸੀਲਦਾਰ ਲੁਧਿਆਣਾ (ਈਸਟ) ਤੋਂ ਸਬ-ਰਜਿਸਟਰਾਰ ਲੁਧਿਆਣਾ (ਈਸਟ), ਮਨਦੀਪ ਸਿੰਘ ਢਿੱਲੋਂ ਨੂੰ ਤਹਿਸੀਲਦਾਰ ਲੁਧਿਆਣਾ (ਵੈਸਟ) ਦੇ ਨਾਲ-ਨਾਲ ਵਾਧੂ ਚਾਰਜ ਲੁਧਿਆਣਾ (ਈਸਟ), ਕਰਨ ਗੁਪਤਾ ਨੂੰ ਤਹਿਸੀਲਦਾਰ ਖੰਨਾ ਤੋਂ ਸਬ-ਰਜਿਸਟਰਾਰ ਲੁਧਿਆਣਾ (ਵੈਸਟ), ਜੋਗਿੰਦਰ ਪਾਲ ਸਲਵਾਨ ਨੂੰ ਤਹਿਸੀਲਦਾਰ ਅੰਮ੍ਰਿਤਸਰ (1) ਤੋਂ ਸਬ-ਰਜਿਸਟਰਾਰ ਅੰਮ੍ਰਿਤਸਰ (1), ਬਲਜਿੰਦਰ ਸਿੰਘ ਨੂੰ ਤਹਿਸੀਲਦਾਰ ਅੰਮ੍ਰਿਤਸਰ (2) ਅਤੇ ਤਹਿਸੀਲਦਾਰ ਅੰਮ੍ਰਿਤਸਰ (1) ਦਾ ਵਾਧੂ ਚਾਰਜ, ਚੇਤਨ ਬੰਗੜ ਨੂੰ ਬਲਾਚੌਰ ਤੋਂ ਬੱਸੀ ਪਠਾਣਾਂ, ਅਮਨਦੀਪ ਚਾਵਲਾ ਨੂੰ ਤਹਿਸੀਲਦਾਰ ਤਰਨਤਾਰਨ, ਨਵਦੀਪ ਸਿੰਘ ਭੋਗਲ ਨੂੰ ਮਜੀਠਾ, ਗੁਰਮੁਖ ਸਿੰਘ ਨੂੰ ਦੂਧਨ ਸਾਧਾਂ ਤੋਂ ਤਪਾ, ਸੁਰਿੰਦਰ ਪਾਲ ਸਿੰਘ ਨੂੰ ਆਨੰਦਪੁਰ ਸਹਿਬ ਤੋਂ ਬਾਬਾ ਬਕਾਲਾ, ਸੰਦੀਪ ਸਿੰਘ ਨੂੰ ਬਲਾਚੌਰ (3 ਜੁਲਾਈ ਤੋਂ), ਸੁਰਿੰਦਰ ਸਿੰਘ ਨੂੰ ਬੁਢਲਾਡਾ ਤੋਂ ਲਹਿਰਾਗਾਗਾ ਅਤੇ ਰਮੇਸ਼ ਕੁਮਾਰ ਨੂੰ ਬਾਘਾ ਪੁਰਾਣਾ ਤੋਂ ਗੁਰੂ ਹਰ ਸਹਾਏ ਵਿਖੇ ਲਾਇਆ ਗਿਆ ਹੈ। ਉੱਧਰ ਨਾਇਬ ਤਹਿਸੀਲਦਾਰਾਂ ਵਿਚ ਮਨਮੋਹਨ ਸਿੰਘ ਨੂੰ ਮੂਨਕ, ਗੁਰਬੰਸ ਸਿੰਘ ਨੂੰ ਤਪਾ ਤੋਂ ਦਿੜਬਾ, ਬਲਵਿੰਦਰ ਸਿੰਘ ਨੂੰ ਐਸ.ਵਾਈ.ਐਲ. ਰਾਜਪੁਰਾ ਤੋਂ ਸ੍ਰੀ ਫਤਹਿਗੜ੍ਹ ਸਾਹਿਬ, ਗੁਰਪਿਆਰ ਸਿੰਘ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਧਨੌਲਾ, ਕਰਮਜੀਤ ਸਿੰਘ ਨੂੰ ਅਮਲੋਹ, ਅਸ਼ੋਕ ਕੁਮਾਰ ਜਿੰਦਲ ਨੂੰ ਅਮਲੋਹ ਤੋਂ ਭਵਾਨੀਗੜ੍ਹ, ਕੇ.ਸੀ. ਦੱਤਾ ਨੂੰ ਭਵਾਨੀਗੜ੍ਹ ਤੋਂ ਚੀਮਾ, ਖੁਸ਼ਵਿੰਦਰ ਕੁਮਾਰ ਨੂੰ ਮਲੌਦ, ਰਣਜੀਤ ਸਿੰਘ ਨੂੰ ਖੰਨਾ ਦੇ ਨਾਲ-ਨਾਲ ਪਾਇਲ ਦਾ ਵਾਧੂ ਚਾਰਜ, ਵਿਵੇਕ ਨਿਰਮੋਹੀ ਨੂੰ ਪਾਵਰਕੌਮ ਪਟਿਆਲਾ ਤੋਂ ਖਨੌਰੀ, ਕਰਮਜੀਤ ਸਿੰਘ ਨੂੰ ਧੂਰੀ ਤੋਂ ਮਹਿਲ ਕਲਾਂ ਦੇ ਨਾਲ ਵਾਧੂ ਚਾਰਜ ਧੂਰੀ, ਗੁਰਮੀਤ ਸਿੰਘ ਮਿਚਰਾ ਨੂੰ ਖਨੌਰੀ ਤੋਂ ਗਲਾਡਾ ਲੁਧਿਆਣਾ, ਪ੍ਰਮੋਧ ਚੰਦਰ ਨੂੰ ਦਿੜਬਾ ਤੋਂ ਤਪਾ, ਜੋਗਿੰਦਰ ਸਿੰਘ ਨੂੰ ਨੰਗਲ ਤੋਂ ਸਿੱਧਵਾਂ ਬੇਟ, ਤਰਵਿੰਦਰ ਕੁਮਾਰ ਨੂੰ ਸਿੱਧਵਾਂ ਬੇਟ ਤੋਂ ਨੰਗਲ, ਲਛਮਣ ਸਿੰਘ ਨੂੰ ਫਤਹਿਗੜ੍ਹ ਚੂੜੀਆਂ ਤੋਂ ਪਠਾਨਕੋਟ, ਅਮਰਜੀਤ ਸਿੰਘ (2) ਨੂੰ ਕਾਦੀਆਂ ਅਤੇ ਵਾਧੂ ਚਾਰਜ ਫਤਹਿਗੜ੍ਹ ਚੂੜੀਆਂ, ਸੰਜੈ ਕੁਮਾਰ ਸ਼ਰਮਾਂ ਨੂੰ ਨਵਾਂ ਸ਼ਹਿਰ ਤੋਂ ਮੁਕੇਰੀਆਂ, ਸਤੀਸ਼ ਕੁਮਾਰ ਨੂੰ ਮੁਕੇਰੀਆਂ ਤੋਂ ਕਰਤਾਰਪੁਰ, ਕੁਲਵੰਤ ਸਿੰਘ ਨੂੰ ਗੜ੍ਹਸ਼ੰਕਰ ਤੋਂ ਨਵਾਂ ਸ਼ਹਿਰ, ਬਖਸ਼ੀਸ਼ ਸਿੰਘ ਨੂੰ ਰਮਦਾਸ ਤੋਂ ਹਾਜੀਪੁਰ, ਤਿਲਕ ਰਾਜ ਨੂੰ ਹਾਜੀਪੁਰ ਤੋਂ ਰਮਦਾਸ, ਹਰਬੰਸ ਸਿੰਘ ਨੂੰ ਲੁਧਿਆਣਾ (ਈਸਟ), ਪੁਸ਼ਪ ਰਾਜ ਗੋਇਲ ਨੂੰ ਸਮਾਣਾ, ਸਤਵਿੰਦਰਜੀਤ ਸਿੰਘ ਨੂੰ ਕਰਤਾਰਪੁਰ ਤੋਂ ਗੜ੍ਹਸ਼ੰਕਰ, ਬਹਾਦਰ ਸਿੰਘ ਨੂੰ ਅਮਰਗੜ੍ਹ ਤੋਂ ਘਨੌਰ ਅਤੇ ਧਰਮ ਸਿੰਘ ਨੂੰ ਘਨੌਰ ਨੂੰ ਅਮਰਗੜ੍ਹ ਲਗਾਇਆ ਗਿਆ ਹੈ।ਇਸੇ ਤਰ੍ਹਾਂ ਨਾਇਬ ਤਹਿਸੀਲਦਾਰ ਅਨਿਲ ਕੁਮਾਰ ਨੂੰ ਮਾਨਸਾ ਤੋਂ ਕੋਟਕਪੁਰਾ, ਅਵਤਾਰ ਸਿੰਘ ਨੂੰ ਕੋਟਕਪੁਰਾ ਤੋਂ ਮਾਨਸਾ, ਜੀਵਨ ਲਾਲ ਨੂੰ ਝੁਨੀਰ ਤੋਂ ਜੋਗਾ, ਸਤਿੰਦਰ ਪਾਲ ਸਿੰਘ ਨੂੰ ਚਮਕੌਰ ਸਾਹਿਬ ਤੋਂ ਪਾਵਰਕੌਮ ਪਟਿਆਲਾ, ਗੁਰਸੇਵਕ ਸਿੰਘ ਨੂੰ ਜ਼ੀਰਾ ਤੋਂ ਅਜੀਤਵਾਲ, ਗੁਰਪ੍ਰੀਤ ਸਿੰਘ ਨੂੰ ਮਿਲਟਰੀ ਲੈਂਡ ਐਕੁਜੀਸ਼ਨ ਫਿਰੋਜ਼ਪੁਰ ਤੋਂ ਜ਼ੀਰਾ, ਸੰਦੀਪ ਕੁਮਾਰ ਨੂੰ ਐਸ.ਐਲ.ਏ.ਪੀ. ਡਬਲਿਯੂ ਡੀ. ਜਲੰਧਰ ਤੋਂ ਡਾਇਰੈਕਟਰ ਲੈਂਡ ਰਿਕਾਰਡ ਜਲੰਧਰ ਦੇ ਕਾਲ ਸੈਂਟਰ ਦਾ ਨੋਡਲ ਅਫਸਰ,  ਗੁਰਵਿੰਦਰ ਸਿੰਘ ਨੂੰ ਬਾਬਾ ਬਕਾਲਾ ਤੋਂ ਭਿਖੀਵਿੰਡ ਅਤੇ ਵਾਧੂ ਚਾਰਜ ਖੇਮਕਰਨ, ਜਸਬੀਰ ਸਿੰਘ ਨੂੰ ਭਿਖੀਵਿੰਡ ਤੋਂ ਬਾਬਾ ਬਕਾਲਾ, ਅਸ਼ੋਕ ਕੁਮਾਰ ਨੂੰ ਤਰਨ ਤਾਰਨ ਤੋਂ ਝਬਾਲ ਦੇ ਨਾਲ ਵਾਧੂ ਚਾਰਜ ਤਰਨ ਤਾਰਨ ਅਤੇ ਰਾਜਬਰਿੰਦਰ ਸਿੰਘ ਨੂੰ ਸਮਾਣਾ ਤੋਂ ਅਗਰੇਰੀਅਰ ਪਟਿਆਲਾ ਵਿਖੇ ਲਾਇਆ ਗਿਆ ਹੈ।