ਕੇਂਦਰ ਸਰਕਾਰ ਵਲੋਂ ਤੇਲ ਦੀਆਂ ਵਧਾਈਆਂ ਕੀਮਤਾਂ ਤੇ ਚੁੱਪ ਧਾਰਨ ਤੇ ਅਕਾਲੀ ਐਮ.ਪੀ. ਅਸਤੀਫੇ ਦੇਣ : ਬਲਬੀਰ ਸਿੰਘ ਸਿੱਧੂ
5 Dariya News
ਖਰੜ 03-Jun-2018
ਸ੍ਰੋਮਣੀ ਅਕਾਲੀ ਦਲ ਦੀ ਭਾਈਵਾਲ ਕੇਂਦਰ ਵਿਚ ਮੋਦੀ ਸਰਕਾਰ ਵਲੋਂ ਪਿਛਲੇ ਚਾਰ ਸਾਲਾਂ ਦੌਰਾਨ ਕਿੰਨੀ ਵਾਰ ਤੇਲ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ ਉਦੋਂ ਅਕਾਲੀ ਐਮ.ਪੀ. ਨੇ ਕਦੇ ਵੀ ਇਸ ਕੀਮਤਾਂ ਵਧਾਉਣ ਦਾ ਵਿਰੋਧ ਨਹੀਂ ਕੀਤਾ। ਉਨ੍ਹਾਂ ਨੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦਾ ਪਾਰਲੀਮੈਂਟ ਵਿਚ ਬੈਠ ਕੇ ਸਮਰੱਥਨ ਕੀਤਾ ਹੁਣ ਫਿਰ ਮੋਦੀ ਸਰਕਾਰ ਵਲੋਂ ਤੇਲ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ ਅਤੇ ਅਕਾਲੀ ਐਮ.ਪੀ. ਇਸਦੇ ਵਿਰੋਧ ਵਿਚ ਇੱਕ ਸ਼ਬਦ ਵੀ ਨਹੀਂ ਬੋਲ ਰਹੀ। ਅਜਿਹਾ ਕਰਕੇ ਉਹ ਲੋਕਾਂ ਨਾਲ ਅਤੇ ਦੇਸ਼ ਨਾਲ ਧੋਖਾ ਕਰ ਰਹੇ ਹਨ। ਇਸ ਗੱਲ ਨੂੰ ਲੈ ਕੇ ਉਨ੍ਹਾਂ ਨੂੰ ਪਾਰਲੀਮੈਂਟ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਹ ਵਿਚਾਰ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਡੇਆਰੀ ਵਿਕਾਸ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਖਰੜ ਵਿਖੇ ਪੱਤਰਕਾਰ ਸੰਮੇਲਨ ਵਿਚ ਕਹੇ। ਉਹ ਇੱਕ ਪੱਤਰਕਾਰ ਵਲੋਂ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਦਿੱਤੇ ਬਿਆਨ ਤੇ ਉਤੱਰ ਵਿਚ ਜਵਾਬ ਦੇ ਰਹੇ ਸਨ। ਜਿਸ ਵਿਚ ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਸੀ ਪੰਜਾਬ ਸਰਕਾਰ ਨੂੰ ਤੇਲ ਦੀਆਂ ਕੀਮਤਾਂ ਤੇ ਐਕਸਾਈਜ਼ ਡਿਊਟੀ ਖਤਮ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਹੋਰ ਕਿਹਾ ਕਿ ਦਿੱਲੀ ਵਿਚ ਪੈਟਰੋਲ ਦੀ ਕੀਮਤ 37 ਰੁਪਏ ਅਤੇ ਟੈਕਸ 46 ਰੁਪਏ ਹੈ, ਅਕਾਲੀ ਐਮ.ਪੀ. ਮੋਦੀ ਸਰਕਾਰ ਤੋਂ ਇਹ ਟੈਕਸ ਮੁਆਫ ਕਰਵਾ ਲੈਣ ਫਿਰ ਅਸੀਂ ਵੀ ਘੱਟ ਕਰਵਾ ਲਵਾਂਗੇ।
ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਅਸੀ ਚਾਰੇ ਧਰਮਾਂ ਦੇ ਲੰਗਰ ਤੇ ਜੀ.ਐਸ.ਟੀ. ਆਪਣਾ ਹਿੱਸਾ ਪਹਿਲਾਂ ਹੀ ਮੁਆਫ ਕਰ ਚੁੱਕੇ ਹਨ ਕੇਦਰ ਸਰਕਾਰ ਦਾ ਜੋ ਫੈਸਲਾ ਆਇਆ ਹੈ ਉਹ ਬਹੁਤ ਦੇਰੀ ਨਾਲ ਆਇਆ ਹੈ। ਜਿਸ ਕਾਰਨ ਧਾਰਮਿਕ ਅਦਾਰਿਆਂ ਨੂੰ ਬਹੁਤ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਿਭਾਗ ਕਿਸਾਨੀ, ਮਜ਼ਦੂਰੀ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਪੰਜਾਬ ਦਾ ਸਭ ਤੋਂ ਵੱਡਾ ਵਿਭਾਗ ਹੈ ਜਿਸ ਵਿਚ ਕਿਰਸਾਨੀ ਦੇ ਨਾਲ ਨਾਲ ਗਰੀਬ ਕਿਰਤੀ ਲੋਕ ਮਜ਼ਦੂਰੀ ਕਰਨ ਦੇ ਨਾਲ ਭੇਡਾਂ, ਬੱਕਰੀਆਂ, ਸੂਰ ਪਾਲਣ ਅਤੇ ਦੁੱਧਧਾਰੀ ਪਸ਼ੂ ਪਾਲਣ ਦਾ ਧੰਦਾ ਕਰਦੇ ਹਨ ਪੰਜਾਬ ਵਿਚ ਭਾਵੇ ਹਰਾ ਤੇ ਚਿੱਟਾ ਇਨਕਲਾਬ ਆਇਆ ਤੇ ਉਨ੍ਹਾਂ ਦੇ ਵਿਭਾਗ ਦੀ ਚੰਗੀ ਕਾਰਜਗਾਰੀ ਦਾ ਸਿੱਟਾ ਹੈ ਜਿਸਦਾ ਸਬੂਤ ਡੈਅਰੀ ਡਿਵੈਲਪਮੈਂਟ ਵਿਚ ਹੁਣੇ ਹੀ ਪੰਜਾਬ ਨੂੰ ਦੇਸ਼ ਦਾ ਬੇਹਰਤੀਨ ਐਵਾਰਡ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਕੋਸ਼ਿਸ ਹੋਵੇਗੀ ਖੁਦਕਸ਼ੀਆਂ ਦੇ ਰਾਹ ਤੁਰੇ ਪੰਜਾਬ ਨੂੰ ਮੁੜ ਪੈਰਾਂ ਤੇ ਖੜ੍ਹਾ ਕੀਤਾ ਜਾਵੇਗਾ। ਸਰਕਾਰ ਵਲੋਂ ਪੰਜ ਏਕੜ ਦੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇਗਾ। ਇਸ ਮੌਕੇ ਬੱਸੀ ਪਠਾਣਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. , ਹਰਕੇਸ਼ ਚੰਦ ਮੱਛਲੀ ਕਲਾਂ ਸਿਆਸੀ ਸਕੱਤਰ ਕੈਬਨਿਟ ਮੰਤਰੀ , ਜਸਪਾਲ ਸਿੰਘ ਜੀਕਰਪੁਰ, ਜਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਸਵਰਨਜੀਤ ਕੌਰ, ਮੁਹੰਮਦ ਇਕਬਾਲ, ਯਸਪਾਲ ਬੰਸਲ, ਰਤੀਸ਼ ਕੁਮਾਰ ਬੁੱਗਾ ।