5 Dariya News

ਰੇਹਨ ਗੁਪਤਾ ਨੇ ਕਾਮਨ ਲਾਅ ਐਡਮਿਸ਼ਨ ਟੈਸਟ-2018 ’ਚ ਦੇਸ਼ ਭਰ ‘ਚੋਂ ਹਾਸਲ ਕੀਤਾ 29ਵਾਂ ਰੈਂਕ

5 Dariya News

ਰੂਪਨਗਰ 01-Jun-2018

ਰੂਪਨਗਰ ਦੇ ਜੁਡੀਸ਼ੀਅਲ ਅਫ਼ਸਰ ਰਾਕੇਸ਼ ਗੁਪਤਾ ਅਤੇ ਡਾਕਟਰ ਆਂਚਲਾ ਗੁਪਤਾ ਦੇ ਹੋਣਹਾਰ ਸਪੁੱਤਰ ਰੇਹਨ ਗੁਪਤਾ ਨੇ ਕਾਮਨ ਲਾਅ ਐਡਮਿਸ਼ਨ ਟੈਸਟ-2018 (ਕਲੈਟ-2018) ’ਚ ਦੇਸ਼ ਭਰ ‘ਚੋਂ ਹਾਸਲ ਕੀਤਾ 29ਵਾਂ ਰੈਂਕ ਹਾਸਲ ਕੀਤਾ ਹੈ। ਇਸ ਸਬੰਧੀ ਰੇਹਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਕਾਮਨ ਲਾਅ ਐਡਮਿਸ਼ਨ ਟੈਸਟ-2018 ਦੇਸ਼ ਭਰ ‘ਚੋਂ 56 ਹਜ਼ਾਰ ਉਮੀਦਵਾਰ ਇਸ ਟੈਸਟ ’ਚ ਸ਼ਾਮਲ ਹੋਏ ਸਨ। ਰੇਹਨ ਗੁਪਤਾ ਨੇ ਦੇਸ਼ ਭਰ ’ਚੋਂ 29ਵਾਂ ਜਦਕਿ ਚੰਡੀਗੜ ’ਚੋਂ ਤੀਜਾ ਸਥਾਨ ਹਾਸਲ ਕਰਨ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਹ 10+2 ਨਾਨ ਮੈਡੀਕਡ, ਜਲੰਧਰ ਦੇ ਲਾ ਬਲੌਸਮ ਸਕੂਲ ਤੋਂ ਕਰਨ ਉਪਰੰਤ ਕੈਰੀਅਰ ਲਾਂਚਜ਼, ਚੰਡੀਗੜ ਤੋਂ ਕੋਚਿੰਗ ਪ੍ਰਾਪਤ ਕੀਤੀ ਸੀ। ਉਸਨੇ ਕਿਹਾ ਕਿ ਉਹ ਹੁਣ ਬੈਂਗਲੌਰ ਯੂਨੀਵਰਸਿਟੀ ਵਿਖੇ ਦਾਖਲਾ ਲਵੇਗਾ। ਬੈਡਮਿੰਟਨ ਦੇ ਸਟੇਟ ਲੈਬਲ ਖਿਡਾਰੀ ਰੇਹਨ ਗੁਪਤਾ ਨੇ  ਆਪਣੀ ਪ੍ਰਾਪਤੀ ਦਾ ਸਿਹਰਾਆਪਣੇ ਮਾਤਾ ਤੇ ਪਿਤਾ ਨੂੰ ਦਿੰਦਿਆਂ ਕਿਹਾ ਕਿ ਉਹ ਇਹ ਟੈਸਟ ’ਚ ਉੱਚਾ ਰੈਂਕ ਪ੍ਰਾਪਤ ਕਰਕੇ ਖੁਸ਼ੀ ਮਹਿਸੂਸ ਕਰ ਰਿਹਾ ਹੈ ਅਤੇ ਉਸਦੀ ਇੱਛਾ ਆਈ.ਏ.ਅਫ਼ਸਰ ਬਣਨ ਦੀ ਹੈ।