ਨਵਜੋਤ ਸਿੱਧੂ ਦੇ ਜੰਡਿਆਲਾ ਗੁਰੂ ਵਿੱਖੇ ਪ੍ਰੋਗਰਾਮ ਦੌਰਾਨ ਪੱਤਰਕਾਰ ਭਾਈਚਾਰਾ ਹੋਇਆ ਨਾਰਾਜ਼ ,ਜੰਮ ਕੇ ਪ੍ਰਸ਼ਾਸਨ ਖਿਲਾਫ ਨਾਰੇਬਾਜੀ
5 Dariya News (ਕੁਲਜੀਤ ਸਿੰਘ)
ਜੰਡਿਆਲਾ ਗੁਰੂ 27-May-2018
ਜਿੱਥੇ ਅੱਜ ਜੰਡਿਆਲਾ ਗੁਰੂ ਵਿੱਖੇ ਸਥਾਨਿਕ ਜੈਨ ਸਕੂਲ ਵਿੱਖੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ ।ਇਹ ਪ੍ਰੋਗਰਾਮ ਹੱਥ ਦੇ ਬਰਤਨ ਬਣਾਉਣ ਵਾਲੇ ਕਾਰੀਗਰਾਂ ਨਾਲ ਸਬੰਧਿਤ ਸੀ ।ਇਸ ਸਕੂਲ ਵਿੱਚ ਉਸ ਹਾਲ ਵਿੱਚ ਪ੍ਰੋਗਰਾਮ ਰੱਖਿਆ ਸੀ ਜਿਸ ਵਿੱਚ ਵੱਧ ਤੋਂ ਵੱਧ 200 ਤੋਂ 300 ਤੱਕ ਵਿਅਕਤੀ ਬੈਠ ਸਕਦੇ ਸਨ । ਪਰ ਉੱਥੇ ਸਮਰੱਥਾ ਤੋਂ ਜ਼ਿਆਦਾ ਭੀੜ ਹੋਣ ਕਰਕੇ ਇਹ ਪ੍ਰੋਗਰਾਮ ਇੰਝ ਲੱਗ ਰਿਹਾ ਸੀ ਜਿਵੇਂ ਚੋਣ ਰੈਲੀ ਹੋਵੇ ।ਸਿੱਧੂ ਦੇ ਪ੍ਰੋਗਰਾਮ ਵਿੱਚ ਆਉਣ ਤੋਂ ਬਾਅਦ ਭੀੜ ਹੋਰ ਜ਼ਿਆਦਾ ਵੱਧ ਗਈ ।ਜਿਸ ਨਾਲ ਪਤਰਕਾਰਾਂ ਵਾਸਤੇ ਰੱਖੀਆਂ ਗਈਆਂ ਕੁਰਸੀਆਂ ਤੇ ਵੀ ਆਮ ਲੋਕ ਬੈਠ ਗਏ ।ਇਸ ਤੋਂ ਇਲਾਵਾ ਜਦੋ ਪ੍ਰੋਗਰਾਮ ਦੀ ਕਵਰੇਜ ਪੱਤਰਕਾਰ ਕਰਨ ਲੱਗੇ ਤਾਂ ਜਿਆਦਾ ਭੀੜ ਦੇ ਚੱਲਦਿਆਂ ਪੁਲਿਸ ਨੇ ਪੱਤਰਕਾਰਾਂ ਨੂੰ ਵੀ ਪਿੱਛਾਂਹ ਜਾਣ ਲਈ ਕਿਹਾ ਜਿਸ ਕਰਕੇ ਇਹ ਮਾਮਲੇ ਨੇ ਤੂਲ ਫੜ ਲਿਆ।ਜਿਸਦੇ ਰੋਸ਼ ਵੱਜੋ ਪੱਤਰਕਾਰ ਭਾਈਚਾਰੇ ਨੇ ਹਾਲ ਦੇ ਬਾਹਰ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ।ਇਹ ਦੇਖ ਕੇ ਅੰਦਰ ਵਾਲਿਆ ਨੇ ਪੱਤਰਕਾਰਾਂ ਦੀ ਗੱਲਬਾਤ ਸੁਣਨ ਦੀ ਜਗ੍ਹਾ ਦਰਵਾਜ਼ੇ ਬੰਦ ਕਰਕੇ ਆਪਣੇ ਪ੍ਰੋਗਰਾਮ ਨੂੰ ਜਾਰੀ ਰੱਖਿਆ ।ਦੱਸ ਦਈਏ ਕਿ ਵੈਸੇ ਵੀ ਹਲਕਾ ਵਿਧਾਇਕ ਵੱਲੋਂ ਬਾਹਰੋਂ ਪੱਤਰਕਾਰ ਲਿਆ ਕੇ ਲੋਕਲ ਪੱਤਰਕਾਰ ਭਾਈਚਾਰੇ ਨਾਲ ਦੂਰੀ ਬਣਾ ਕੇ ਰੱਖਦੇ ਹਨ। ਖਬਰ ਲਿੱਖੇ ਜਾਣ ਤੱਕ ਕਿਸੀ ਵੀ ਲੀਡਰ ਤੇ ਨਾ ਹੀ ਕਿਸੇ ਅਧਿਕਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ । ਇਸ ਮੌਕੇ ਪੱਤਰਕਾਰ ਰਣਜੀਤ ਸਿੰਘ ਜੋਸਨ ,ਸੁਖਚੈਨ ਸਿੰਘ ,ਪ੍ਰਦੀਪ ਜੈਨ ,ਪਿੰਕੂ ਆਨੰਦ ,ਪਰਮਿੰਦਰ ਸਿੰਘ ਜੋਸਨ ,ਅਸ਼ਵਨੀ ਸ਼ਰਮਾ ,ਅਨਿਲ ਕੁਮਾਰ ,ਰਾਮਸ਼ਰਨਜੀਤ ਸਿੰਘ ,ਕੰਵਲਜੀਤ ਸਿੰਘ ਲਾਡੀ ,ਅਤੇ ਹੋਰ ਹਾਜ਼ਿਰ ਸਨ