5 Dariya News

ਨਵੇਂ ਬਣੇ ਸਿੱਖਿਆ ਮੰਤਰੀ ਉ ਪੀ ਸੋਨੀ ਨੂੰ ਜੰਡਿਆਲਾ ਗੁਰੂ ਦੇ ਵਪਾਰੀਆਂ ਨੇ ਕੀਤਾ ਸਨਮਾਨਤ

5 Dariya News (ਕੁਲਜੀਤ ਸਿੰਘ)

ਜੰਡਿਆਲਾ ਗੁਰੂ 21-May-2018

ਸਥਾਨਕ ਵਪਾਰ ਮੰਡਲ ਵਲੋਂ ਇੱਕ ਸਮਾਗਮ ਦੌਰਾਨ ਨਵੇਂ ਬਣੇ ਸਿੱਖਿਆ ਮੰਤਰੀ ਉ ਪੀ ਸੋਨੀ ਨੂੰ ਸਨਮਾਨਤ ਕੀਤਾ ਗਿਆ ਅਤੇ ਵਧਾਈ ਦਿੱਤੀ।ਇਸ ਬਾਰੇ ਗੱਲ ਕਰਦਿਆਂ ਮਨਿਆਰੀ, ਰੈਡੀਮੇਡ ਕਲਾਥ 'ਤੇ ਕਿਤਾਬ ਵਿਕਰੇਤਾ ਯੂਨੀਅਨ ਦੇ ਪ੍ਰਧਾਨ ਗੁਲਸ਼ਨ ਜੈਨ ਨੇ ਕਿਹਾ ਕਿ ਅੱਜ ਜੰਡਿਆਲਾ ਗੁਰੂ ਦੇ ਵਪਾਰ ਮੰਡਲ ਦੇ ਪ੍ਰਧਾਨ ਕਾਂਤੀ ਲਾਲ ਜੈਨ, ਕਰਿਆਨਾ ਯੂਨੀਅਨ ਜੰਡਿਆਲਾ ਗੁਰੂ ਦੇ ਪ੍ਰੈਸ ਸਕੱਤਰ ਕੀਮਤੀ ਲਾਲ ਜੈਨ ਅਤੇ ਪੱਪੂ ਜੀ ਨੇ ਸਿੱਖਿਆ ਮੰਤਰੀ ਸੋਨੀ ਨੂੰ ਯਾਦਗਾਰੀ ਚਿਨ ਦੇ ਕੇ ਸਨਮਾਨਤ ਕੀਤਾ ਗਿਆ।ਪ੍ਰਧਾਨ ਗੁਲਸ਼ਨ ਜੈਨ ਨੇ ਕਿਹਾ ਕਿ ਸੋਨੀ ਜੀ ਨੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ  ਪ੍ਰਧਾਨ ਮਰਹੂਮ ਅੰਮ੍ਰਿਤ ਲਾਲ ਨੂੰ ਯਾਦ ਕਰਦਿਆਂ ਸਟੇਜ 'ਤੇ ਆਉਂਦਿਆਂ ਹੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਉਨ੍ਹਾਂ ਦੀ ਅੱਜ ਬਹੁਤ ਜ਼ਰੂਰਤ ਸੀ।ਅੱਜ ਉਨ੍ਹਾਂ ਦੇ ਦੋਵੇਂ ਬੇਟੇ ਵੀ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ ਉਪਰ ਚੱਲ ਰਹੇ ਹਨ, ਅੰਮ੍ਰਿਤ ਲਾਲ ਜੈਨ ਜਿਵੇਂ ਸੁਰਿੰਦਰ ਜੈਨ ਨਾਲ ਰਹਿੰਦੇ ਸਨ ਉਦਾਂ ਹੀ ਅੱਜ ਉਨ੍ਹਾਂ ਦੇ ਬੇਟੇ ਵੀ ਉਨ੍ਹਾਂ ਦੇ ਨਾਲ ਹੀ ਰਹਿੰਦੇ ਹਨ।ਇਸ ਮੌਕੇ ਅੰਮ੍ਰਿਤ ਲਾਲ ਦੇ ਬੇਟੇ ਸਮੀਰ ਜੈਨ ਨੇ ਆਏ ਹੋਏ ਸਾਰੇ ਵਪਾਰੀਆਂ ਦਾ ਧੰਨਵਾਦ ਕੀਤਾ।ਗੁਲਸ਼ਨ ਜੈਨ ਨੇ ਕਿਹਾ ਕਿ ਸੋਨੀ ਜੀ ਦੇ ਕੈਬਨਟ ਮੰਤਰੀ ਬਨਣ ਨਾਲ ਸਿੱਖਿਆ ਵਿਭਾਗ ਦੇ ਸਕੂਲਾਂ ਦੀ ਦਸ਼ਾ ਸੁਧਰੇਗੀ ਪੜਾਈ ਵਿੱਚ ਵੀ ਸੁਧਾਰ ਆਵੇਗਾ ਕਿਉਂਕਿ ਉਹ ਪੜੇ ਲਿਖੇ ਮਿਲਣ ਸਾਰ ਕੈਬਨਟ ਮੰਤਰੀ ਬਣੇ ਹਨ।ਇਸ ਮੌਕੇ ਸਥਾਨਕ ਸਰਾਫਾ ਯੁਨੀਅਨ ਵਲੋਂ ਬਿਲੂ ਜੈਨ ਅਤੇ ਜੈਨ ਸੰਘ ਵਲੋਂ ਵੀ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ।