5 Dariya News

ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਇਸ ਸਾਲ ਪਿਛਲੇ ਸਾਲ ਨਾਲੋਂ ਕਣਕ ਦੀ ਬੰਪਰ ਖਰੀਦ ਹੋਈ

ਮੰਡੀਆਂ ਵਿੱਚ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 01 ਲੱਖ 88 ਹਜਾਰ 075 ਮੀਟਰਕ ਟਨ ਕਣਕ ਦੀ 100 ਫੀਸਦੀ ਖਰੀਦ ਤੇ ਲਿਫਟਿੰਗ

5 Dariya News

ਰੂਪਨਗਰ 21-May-2018

ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਇਸ ਸਾਲ ਪਿਛਲੇ ਸਾਲ ਨਾਲੋਂ ਜਿਆਦਾ ਕਣਕ ਦੀ ਆਮਦ ਤੇ ਖਰੀਦ ਹੋਈ ਹੈ ਅਤੇ ਪਿਛਲੇ ਸਾਲ ਖਰੀਦੀ ਗਈ 163238 ਮੀਟਰਕ ਟਨ ਕਣਕ ਦੀ ਥਾਂ ਇਸ ਸਾਲ ਹੁਣ ਤੱਕ 01 ਲੱਖ 88 ਹਜਾਰ 075 ਮੀਟਰਕ ਟਨ  ਕਣਕ ਦੀ ਆਮਦ ਹੋਈ ਹੈ ਜਿਸ ਵਿੱਚੋਂ ਵੱਖ-ਵੱਖ ਖਰੀਦ ਏਜੰਸੀਆਂ  ਵੱਲੋਂ 100 ਫੀਸਦੀ ਕਣਕ ਦੀ ਖਰੀਦ ਕਰ ਲਈ ਗਈ ਹੈ। ਇਹ ਜਾਣਕਾਰੀ ਦਿੰਦਿਆਂ ਗੁਰਨੀਤ ਤੇਜ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਖਰੀਦੀ ਗਈ ਕਣਕ ਵਿਚੋਂ 179310 ਮੀਟਰਿਕ ਟਨ ਕਣਕ ਦੀ ਲਿਫਟਿੰਗ ਕਰ ਲਈ ਗਈ ਹੈ ਜਦਕਿ ਖਰੀਦੀ ਗਈ ਕਣਕ ਦੀ 320.42 ਕਰੋੜ ਰੁਪਏ ਦੀ ਕਿਸਾਨਾਂ ਨੂੰ ਅਦਾਇਗੀ ਵੀ ਕੀਤੀ ਜਾ ਚੁਕੀ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਖਰੀਦੀ ਗਈ ਕਣਕ ਵਿੱਚੋਂ ਪਨਗ੍ਰੇਨ ਨੇ 32818 ਮੀਟਰਕ ਟਨ, ਮਾਰਕਫੈਡ ਨੇ 34350 ਮੀਟਰਕ ਟਨ, ਪਨਸਪ ਨੇ 37857 ਮੀਟਰਕ ਟਨ, ਵੇਅਰ ਹਾਊਸ ਨੇ 20571 ਮੀਟਰਕ ਟਨ, ਪੰਜਾਬ ਐਗਰੋ ਨੇ 29302 ਮੀਟਰਕ ਟਨ ਅਤੇ  ਐਫ.ਸੀ.ਆਈ. ਨੇ 33183 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਾਲ ਜ਼ਿਲ੍ਹੇ ਵਿੱਚ ਕਣਕ ਦੀ ਰਿਕਾਰਡ ਖਰੀਦ ਹੋਈ ਹੈ ਅਤੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤੇ ਗਏ ਸੁਚੱਜੇ ਪ੍ਰਬੰਧਾਂ ਕਾਰਨ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿੱਚ ਵੀ ਕੋਈ ਮੁਸ਼ਕਲ ਨਹੀਂ ਆਈ। ਸਥਾਨਿਕ ਅਨਾਜ ਮੰਡੀ ਦਾ ਦੋਰਾ ਕਰਨ ਤੇ ਸ਼੍ਰੀ ਨਿਰਮਲ ਸਿੰਘ ਨਿੰਮਾ ਅਤੇ ਸ਼੍ਰੀ ਗੌਰਵ ਕੋਹਲੀ ਆੜਤੀ ਨੇ ਦਸਿਆ ਕਿ ਇਸ ਸਾਲ ਸਰਕਾਰ ਵਲੋਂ ਕੀਤੇ ਸੁਚੱਜੇ ਪ੍ਰਬੰਧਾਂ ਸਦਕਾ ਉਨਾਂ ਨੂੰ ਕਣਕ ਦੀ ਖਰੀਦ ਵਿਚ ਕੋਈ ਸਮੱਸਿਆ ਨਹੀਂ ਆਈ। ਇਸ ਦੇ ਨਾਲ ਨਾਲ ਉਨਾਂ ਨੂੰ ਸਰਕਾਰ ਵਲੋਂ ਸਰਕਾਰ ਨੂੰ ਵੇਚੀ ਕਣਕ ਦੀ ਅਦਾਇਗੀ ਵੀ ਨਾਲ ਦੀ ਨਾਲ ਹੀ ਮਿਲਦੀ ਰਹੀ ਹੈ।