5 Dariya News

ਸਵੱਸਥ ਭਾਰਤ ਦੀ ਸਥਾਪਨਾ ਲਈ ਸਵੱਛ ਭਾਰਤ ਇੱਕ ਜ਼ਰੂਰੀ ਸ਼ਰਤ ਹੈ - ਐਮ ਵੈਂਕਈਆ ਨਾਇਡੂ

ਡਾਕਟਰਾਂ ਨੂੰ ਨੈਤਿਕਤਾ ਅਤੇ ਦਿਆਨਤਦਾਰੀ ਦੇ ਉੱਚ ਮਿਆਰ ਕਾਇਮ ਕਰਨੇ ਚਾਹੀਦੇ ਹਨ, ਲੇਡੀ ਹਾਰਡਿੰਗ ਮੈਡੀਕਲ ਕਾਲਜ ਦੀ ਕਾਨਵੋਕੇਸ਼ਨ ਨੂੰ ਸੰਬੋਧਨ ਕੀਤਾ

5 Dariya News

ਨਵੀਂ ਦਿੱਲੀ 18-May-2018

ਭਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਕਿਹਾ ਹੈ ਕਿ ਸਵਸਥ ਭਾਰਤ ਦੀ ਸਥਾਪਨਾ ਲਈ ਸਵੱਛ ਭਾਰਤ ਬਹੁਤ ਜ਼ਰੂਰੀ ਹੈ। ਉਹ ਅੱਜ ਇਥੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਵਿਖੇ ਕਾਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ। ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ, ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਯ ਪਟੇਲ ਅਤੇ ਹੋਰ ਹਸਤੀਆਂ ਇਸ ਮੌਕੇ ਤੇ ਮੌਜੂਦ ਸਨ।ਉਪ ਰਾਸ਼ਟਰਪਤੀ ਨੇ ਕਿਹਾ ਕਿ ਕਾਲਜ ਦੇ ਸਟਾਫ ਮੈਂਬਰਾਂ ਦਾ ਕੰਮ ਸਿਰਫ ਮੈਡੀਕਲ ਗਿਆਨ ਅਤੇ ਨਿਪੁੰਨਤਾ ਪ੍ਰਦਾਨ ਕਰਨਾ ਹੀ ਨਹੀਂ ਸਗੋਂ ਉਨ੍ਹਾਂ ਉੱਤੇ ਨੌਜਵਾਨ ਦਿਮਾਗਾਂ ਵਿੱਚ ਦਿਆਨਤਦਾਰੀ, ਉੱਚ ਨੈਤਿਕ ਮਿਆਰ ਭਰਨ ਦੀ ਜ਼ਿੰਮੇਵਾਰੀ ਵੀ ਹੁੰਦੀ ਹੈ। ਉਨ੍ਹਾਂ ਨੇ ਕਿਹਾ, “ਕਿਹਾ ਜਾਂਦਾ ਹੈ ਕਿ ਇੱਕ ਵਿਅਕਤੀ ਇੱਕ ਸਾਲ ਲਈ ਯੋਜਨਾ ਬਣਾਉਂਦਾ ਹੈ ਤਾਂ ਉਹ ਅਨਾਜ ਬੀਜ ਦਿੰਦਾ ਹੈ ਅਤੇ ਇੱਕ ਹੋਰ ਵਿਅਕਤੀ 10 ਸਾਲ ਲਈ ਯੋਜਨਾ ਬਣਾਉਂਦਾ ਹੈ ਤਾਂ ਉਹ ਫਲ ਦੇਣ ਵਾਲੇ ਦਰਖਤ ਲਗਾ ਦਿੰਦਾ ਹੈ ਪਰ ਇੱਕ ਵਿਅਕਤੀ ਜੋ ਕਈ ਪੁਸ਼ਤਾਂ ਲਈ ਯੋਜਨਾ ਬਣਾਉਂਦਾ ਹੈ, ਉਹ ਇਨਸਾਨ ਵਿਕਸਿਤ ਕਰਦਾ ਹੈ।”