ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ ਐਸੋਸੀਏਸ਼ਨ ਜ਼ਿਲ੍ਹਾ ਐਸ.ਏ.ਐਸ.ਨਗਰ ਦੀ ਸਰਵ ਸਮੰਤੀ ਨਾਲ ਹੋਈ ਚੋਣ
5 Dariya News
ਐਸ.ਏ.ਐਸ. ਨਗਰ (ਮੁਹਾਲੀ) 17-May-2018
ਅੱਜ ਮਿਤੀ 17 ਮਈ 2018 ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੇ ਪ੍ਰਧਾਨ ਮੇਘ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਸਟੇਟ ਬਾਡੀ ਦੇ ਆਹੁਦੇਦਾਰ ਵੀ ਸਾਹਿਬਾਨ ਵੀ ਹਾਜਰ ਸਨ।ਉਨ੍ਹਾਂ ਵੱਲੋ ਜ਼ਿਲ੍ਹਾ ਐਸ.ਏ.ਐਸ.ਨਗਰ ਦੀ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ ਐਸੋਸੀਏਸ਼ਨ ਸਰਵ ਸਮੰਤੀ ਨਾਲ ਚੋਣ ਕਰਵਾਈ ਗਈ। ਜਿਸ ਵਿੱਚ ਚੇਅਰਮੈਨ ਅਸੋਕ ਕੁਮਾਰ ਡੀ.ਸੀ. ਦਫ਼ਤਰ, ਸਰਪ੍ਰਸਤ ਮਨਜੀਤ ਸਿੰਘ ਵਾਟਰ ਸਪਲਾਈ ਵਿਭਾਗ, ਮੁੱਖ ਸਲਾਹਾਕਾਰ ਸੁਖਚੈਨ ਸਿੰਘ ਸੈਣੀ ਪੰਜਾਬ ਸਕੂਲ ਸਿੱਖਿਆ ਬੋਰਡ, ਪ੍ਰਧਾਨ ਅਮਿਤ ਕਟੋਚ ਖੇਤੀਬਾੜੀ ਵਿਭਾਗ,ਸੀਨੀਅਰ ਮੀਤ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਪੰਜਾਬ ਸਕੂਲ ਸਿੱਖਿਆ ਬੋਰਡ, ਸੀਨੀਅਰ ਮੀਤ ਪ੍ਰਧਾਨ ਹੁਕਮ ਸਿੰਘ ਬਾਜਵਾ ਵਾਟਰ ਸਪਲਾਈ ਵਿਭਾਗ, ਮੀਤ ਪ੍ਰਧਾਨ ਕਰਮਜੀਤ ਕੌਰ ਡੀ.ਸੀ ਦਫ਼ਤਰ, ਮੀਤ ਪ੍ਰਧਾਨ ਜਸਵੀਰ ਸਿੰਘ ਪੰਚਾਇਤ ਵਿਭਾਗ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਡੀ.ਸੀ ਦਫ਼ਤਰ, ਵਿੱਤ ਸਕੱਤਰ ਪ੍ਰਿਤਪਾਲ ਸਿੰਘ ਖਜਾਨਾ ਦਫ਼ਤਰ ,ਸਹਾਇਕ ਵਿੱਤ ਸਕੱਤਰ ਚਰਨਜੀਤ ਸਿੰਘ ਡੀ.ਸੀ ਦਫ਼ਤਰ, ਪ੍ਰੈਸ ਸਕੱਤਰ ਮਨੀਸ਼ ਬਾਂਸਲ ਡੀ.ਸੀ ਦਫ਼ਤਰ, ਸਹਾਇਕ ਪ੍ਰੈਸ ਸਕੱਤਰ ਰਾਜੀਵ ਵਾਲੀਆ ਡੀ.ਸੀ ਦਫ਼ਤਰ, ਸੰਜੀਵ ਬਾਲੀ ਸੋਸਲ ਮੀਡੀਆ ਐਡਵਾਇਜ਼ਰ ਭਲਾਈ ਵਿਭਾਗ, ਆਗੂ ਚੁਣੇ ਗਏ। ਚੁਣੀ ਗਈ ਟੀਮ ਨੇ ਭਰੋਸਾ ਦਿੱਤਾ ਕਿ ਸਮੂਹ ਟੀਮ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਸਮੂਹ ਵਿਭਾਗਾਂ ਦੇ ਮੁਲਾਜਮਾਂ ਨੂੰ ਨਾਲ ਲੈ ਕੇ ਸਰਕਾਰ ਦੇ ਖਿਲਾਫ ਮੰਗਾਂ ਮਨਾਉਣ ਲਈ ਯਤਨ ਕੀਤੇ ਜਾਣਗੇ।ਮੀਟਿੰਗ ਵਿੱਚ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ ਕੀਤੇ ਜਿਨ੍ਹਾਂ ਵਿੱਚ ਮੋਜੂਦਾ ਸਮੇ ਸਰਕਾਰ ਵੱਲੌ ਮੁਲਾਜਮ ਵਰਗ ਦੀਆ ਜਾਇਜ ਮੰਗਾਂ ਮੰਨਣ ਤੋ ਟਾਲ ਮਟੋਲ ਕੀਤਾ ਜਾ ਰਿਹਾ ਹੈ। ਡੀ.ਏ. ਦੀ ਕਿਸਤ, ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਨਾ ਕਰਨਾ, 4-9-14 ਵਿੱਚ ਉਚੇਰੇ ਸਕੇਲ ਅਤੇ ਨਵੇਂ ਭਰਤੀ ਹੋਏ ਮੁਲਾਜਮਾਂ ਨੂੰ ਦਾ ਪਰਖ ਕਾਲ ਨੂੰ ਇੱਕ ਸਾਲ ਕਰਨਾ, ਜੁਆਇਨ ਤੋਂ ਹੀ ਸਮੇਤ ਭੱਤੇ ਤਨਖਾਹ ਦੇਣਾ ਆਦਿ ਤੇ ਵਿਚਾਰ ਵਟਾਦਰਾ ਕੀਤਾ। ਇਨ੍ਹਾਂ ਮੰਗਾਂ ਨੁੰ ਮਨਾਉਣ ਲਈ ਸਰਕਾਰ ਨੂੰ ਕਈ ਵਾਰ ਲਿਖਤੀ ਜਾਣੂ ਕਰਵਾਇਆ ਗਿਆ ਪਰ ਸਰਕਾਰ ਵੱਲੋਂ ਮੰਗਾਂ ਪ੍ਰਤੀ ਗੰਭੀਰਤਾ ਨਹੀਂ ਦਿਖਾਈ ਜਾ ਰਹੀ ਇਸ ਰੋਸ ਵੱਜੋਂ ਮਿਤੀ 23 ਅਤੇ 24 ਮਈ ਨੂੰ ਕਲਮ ਛੋੜ ਹੜਤਾਲ ਅਤੇ ਮਿਤੀ 25 ਨੂੰ ਸ਼ਾਹਕੋਟ ਦੇ ਵਿਧਾਨ ਸਭਾ ਹਲਕੇ ਵਿੱਚ ਮੁਲਾਜਮ ਮੰਗਾਂ ਲਈ ਸਰਕਾਰ ਖਿਲਾਫ ਭਰਵੀ ਰੈਲੀ ਕੀਤੀ ਜਾਵੇਗੀ। ਜਿਸ ਵਿੱਚ ਸਮੂਹ ਪੰਜਾਬ ਦੇ ਮੁਲਾਜਮ ਵਰਗ ਨੂੰ ਅਪੀਲ ਕੀਤੀ ਗਈ।ਮੀਟਿੰਗ ਵਿੱਚ ਸੂਬਾ ਪ੍ਰਧਾਨ ਮੇਘ ਸਿੰਘ ਸਿੱਧੂ, ਤਰਸੇਮ ਸਿੰਘ ਭੱਠਲ, ਬਲਵੰਤ ਸਿੰਘ ਭੁੱਲਰ, ਇਕਬਾਲ ਸਿੰਘ, ਪਰਮਜੀਤ ਸਿੰਘ ਬੈਨੀਪਾਲ, ਸਤਨਾਮ ਸਿੰਘ, ਸੁਨੀਤਾ ਰਾਣੀ, ਅਨੀਤਾ ਨਿਝਵਾਨ, ਰਮਨ ਸਿੰਘ, ਕੁਲਦੀਪ ਸਿੰਘ, ਅਮਨ ਸਿੰਘ, ਕੁਲਵਿੰਦਰ ਸਿੰਘ, ਚਰਨਜੀਤ ਕੌਰ , ਹਰਪੀ੍ਰਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਮੌਜੂਦ ਸਨ।