5 Dariya News

ਸੀਨੀਅਰ ਪੁਲਿਸ ਕਪਤਾਨ ਵਲੋਂ ਸਿਹਤ ਜਾਂਚ ਕੈਂਪ ਦਾ ਉਦਘਾਟਨ

5 Dariya News

ਨੂਰਪੁਰਬੇਦੀ /ਰੂਪਨਗਰ 17-May-2018

ਵੂਮੈਨ ਐਂਡ ਚਾਈਲਡ ਕੇਅਰ ਸੁਸਾਇਟੀ ਚੰਡੀਗੜ ਵਲੋਂ ਨੂਰਪੁਰਬੇਦੀ ਵਿਖੇ ਲਗਾਏ ਮੁਫਤ ਸਿਹਤ ਜਾਂਚ ਕੈਂਪ ਦਾ ਸੀਨੀਅਰ ਪੁਲਿਸ ਕਪਤਾਨ ਰਾਜਬਚਨ ਸਿੰਘ ਸੰਧੂ ਨੇ ਕੀਤਾ। ਇਸ ਮੌਕੇ ਸੰਧੂ ਨੇ ਕਿਹਾ ਕਿ ਇਸ ਪੱਛੜੇ ਇਲਾਕੇ ਵਿਚ ਪਿੰਡਾਂ ਵਿਚ ਰਹਿੰਦੇ ਲੋਕਾਂ ਲਈ ਕੈਂਪ ਲਗਾਉਣਾ ਇਕ ਚੰਗਾ ਉਪਰਾਲਾ ਹੈ ।ੳਨਾਂ ਕਿਹਾ ਕਿ ਇਹ ਕੈਂਪ ਇਸ ਇਲਾਕੇ ਦੇ ਲੋਕਾਂ ਲਈ ਬਹੁਤ ਸਹਾਈ ਸਿੱਧ ਹੋਵੇਗਾ।ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਵਿੱਚ ਹੋਰ ਵੱਡੇ ਪੱਧਰ ਤੇ ਮੈਡੀਕਲ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ ਤਾਂ ਜੋ ਇਸ ਇਲਾਕੇ ਦੇ ਲੋਕ ਆਪਣੀ ਜਾਚ ਕਰਵਾ ਕੇ ਤੰਦਰੁਸਤ ਰਹਿ ਸਕਣ। ਇਸ ਮੌਕੇ ਕੈਂਪ ਦੇ ਮੁੱਖ ਆਯੋਜਕ ਸ਼੍ਰੀ ਕਮਲਜੀਤ ਸਿੰਘ ਮੁੱਖ ਆਯੋਜਕ ਨੇ ਦਸਿਆ ਕਿ ਇਸ ਸੋਸਾਇਟੀ ਵੱਲੋਂ ਕਈ ਸਮਾਜ ਸੇਵਾ ਦੇ ਕੰਮ ਕੀਤੇ ਜਾਂਦੇ ਹਨ ਅਤੇ ਪਿਛਲੇ ਦਿਨੀ ਇਸ ਸੋਸਾਇਟੀ ਵੱਲੋਂ ਪਿੰਡ ਰੰਗੀਲਪੁਰ ਅਤੇ ਅਪ੍ਰੈਲ ਮਹੀਨੇ ਦੌਰਾਨ ਨੂਰਪੁਰਬੇਦੀ ਵਿਖੇ  ਵੀ ਅਜਿਹੇ ਕੈਂਪ ਦਾ ਆਯੋਜਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਦੇ ਇਸ ਕੈਂਪ ਦੌਰਾਨ ਲੱਗਭਗ 360 ਵਿਅਕਤੀਆਂ ਦੀ ਮੈਡੀਕਲ ਜਾਂਚ ਕੀਤੀ ਗਈ ਇਸ ਦੌਰਾਨ ਲੱਗਭਗ 225 ਵਿਅਕਤੀਆਂ ਨੂੰ ਮੁਫਤ ਐਨਕਾਂ ਵੀ ਪ੍ਰਦਾਨ ਕੀਤੀ ਗਈਆਂ। 

ਇਸ ਤੋਂ ਇਲਾਵਾ 260 ਵਿਅਕਤੀਆਂ ਦੀਆਂ ਅੱਖਾਂ ਦਾ ਚੈਕਅਪ, 125 ਮਹਿਲਾਵਾਂ ਦੇ ਰੋਗਾਂ ਦੀ ਜਾਂਚ, 105 ਦੰਦਾਂ ਦੇ ਮਰੀਜ ਜਦਕਿ ਆਯੂਸ਼ ਦੇ ਡਾਕਟਰਾਂ ਦੀ ਟੀਮ ਵਲੋਂ 110 ਵਿਅਕਤੀਆਂ ਦਾ ਚੈਕਅਪ ਕੀਤਾ ਗਿਆ। ਅੱਜ ਦੇ ਇਸ ਕੈਂਪ ਦੌਰਾਨ ਅੱਖਾਂ,ਕੰਨ,ਨਕ ਅਤੇ ਗਲੇ ਦੇ ਰੋਗਾਂ ਦੇ ਮਹਿਰਾਂ ਜ਼ਿਨ੍ਹਾਂ ਵਿੱਚ ਔਰਤਾਂ ਦੇ ਰੋਗਾਂ ਦੇ ਮਾਹਿਰ ਡਾ: ਸੁਸ਼ਮਾ, ਅੱਖਾਂ ਦੇ ਮਾਹਿਰ ਡਾ: ਨਮਰਤਾ ਪਰਮਾਰ, ਦੰਦਾਂ ਦੇ ਰੋਗਾਂ ਦੇ ਮਾਹਿਰ ਡਾ: ਇਕਰੀਤ, ਆਯੂਸ਼ ਅਯੂਰਵੈਦਿਕ ਦੇ ਡਾਂ ਸ਼ੈਣੀ,  ਪਰਮਾਰ ਹਸਪਤਾਲ ਦੇ ਅੱਖਾਂ ਦੇ ਮਾਹਿਰ , ਹੱਡੀਆਂ ਦੇ ਮਾਹਿਰ ਡਾ: ਨਵੀਨ, ਵਲੋਂ ਮੁਫਤ ਚੈਕ ਅਪ ਕੀਤਾ ਗਿਆ ਤੇ ਮੁਫਤ ਦਵਾਈਆਂ ਵੀ ਦਿਤੀਆਂ ਗਈਆਂ । ਇਸ ਕੈਂਪ ਦੌਰਾਨ ਹੋਰਨਾ ਤੋਂ ਇਲਾਵਾ ਸ਼੍ਰੀ ਦੇਸ਼ਰਾਜ ਮੁੱਖ ਥਾਣ ਅਫਸਰ, ਡਾ: ਦਵਿੰਦਰ ਬਜਾੜ ਸਮਾਜ ਸੇਵਕ, ਸ਼੍ਰੀ ਨਿਤਿਨ ਖੰਨਾ, ਮੇਹਰ ਸਿੰਘ ਸਰਪੰਚ ਪਿੰਡ ਸਿੰਘ, ਸੁਨੀਲ ਕੁਮਾਰ ਸਰਪੰਚ ਰੰਗੀਲਪੁਰ ,ਸ਼੍ਰੀ  ਜਗਤਾਰ ਸਿੰਘ  ਸਾਬਕਾ ਸਰਪੰਚ ਸਿਬਲ ਝੱਲੀਆਂ, ਸ਼੍ਰੀ ਰਣਜੋਧ ਸਿੰਘ ਪਿੰਡ ਸਿੰਘ ਭਗਵੰਤਪੁਰਾ  ਵੀ ਹਾਜਰ ਸਨ।