5 Dariya News

ਭਾਰਤ ਸਰਕਾਰ ਵੱਲੋਂ ਪਹਿਲ ਦੇ ਆਧਾਰ 'ਤੇ 950 ਕਰੋੜ ਰੁਪਏ ਦਾ ਬਕਾਇਆ ਜਾਰੀ ਕਰਨ ਦੀ ਸਹਿਮਤੀ : ਭਾਰਤ ਭੂਸ਼ਣ ਆਸ਼ੂ

ਪੰਜਾਬ ਟਰਾਂਸਪੋਰਟ ਲਾਗਤਾਂ 'ਤੇ ਵਿਚਾਰ ਕਰਨ ਲਈ ਬਣਾਈ ਕਮੇਟੀ ਦਾ ਬਣੇਗਾ ਮੈਂਬਰ

5 Dariya News

ਨਵੀਂ ਦਿੱਲੀ 16-May-2018

ਟਰਾਂਸਪੋਰਟ, ਬੋਰੀਆਂ ਖਰੀਦਣ ਅਤੇ ਢੁਆਈ 'ਤੇ ਹੋਣ ਵਾਲੇ ਖਰਚਿਆਂ ਦੀ ਅਦਾਇਗੀ ਨਾ ਹੋਣ ਕਰਕੇ ਸੂਬੇ ਨੂੰ ਹੋਣ ਵਾਲੇ ਵਿੱਤੀ ਘਾਟੇ 'ਤੇ ਚਿੰਤਾ ਪ੍ਰਗਟ ਕਰਦਿਆ ਖੁਰਾਕ ਤੇ ਸਿਵਲ ਸਪਲਾਈ ਮੰਤਰੀ, ਪੰਜਾਬ ਭਾਰਤ ਭੂਸ਼ਣ ਆਸ਼ੂ ਨੇ ਕੇਂਦਰੀ ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਦੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨਾਲ ਕ੍ਰਿਸ਼ੀ ਭਵਨ, ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ ਅਤੇ ਇਸ ਮਾਮਲੇ ਦੇ ਹੱਲ ਸਬੰਧੀ ਦਖਲ ਦੇਣ ਦੀ ਮੰਗ ਕੀਤੀ।ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਮੰਨਦੇ ਹੋਏ, ਭਾਰਤ ਸਰਕਾਰ ਨੇ 950 ਕਰੋੜ ਰੁਪਏ ਦੇ ਬਕਾਏ ਦਾ ਭੁਗਤਾਨ ਕਰਨ ਲਈ ਸਹਿਮਤੀ ਦੇ ਦਿੱਤੀ ਹੈ, ਜਿਸ ਵਿਚੋਂ 50% ਤੁਰੰਤ ਜਾਰੀ ਕੀਤੇ ਜਾਣਗੇ ਅਤੇ ਬਾਕੀ ਦੀ ਰਕਮ ਨੂੰ ਵੀ ਤਰਜੀਹ ਦੇ ਆਧਾਰ 'ਤੇ ਜਾਰੀ ਕੀਤਾ ਜਾਵੇਗਾ ਅਤੇ ਉਹਨਾਂ ਅੱਗ ਕਿਹਾ ਕਿ ਟ੍ਰਾਂਸਪੋਰਟ ਲਾਗਤ ਸੰਬੰਧੀ ਮੁੱਦਿਆਂ 'ਤੇ ਵਿਚਾਰ ਕਰਨ ਲਈ ਬਣਾਈ ਕਮੇਟੀ ਵਿੱਚ ਪੰਜਾਬ ਨੂੰ ਇੱਕ ਮੈਂਬਰ ਦੇ ਰੂਪ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ•ਾਂ ਨੇ ਕਿਹਾ ਕਿ ਕੇਂਦਰੀ ਪੂਲ ਖਰੀਦ ਪ੍ਰਕਿਰਿਆ ਦੌਰਾਨ ਰਾਜ ਸਰਕਾਰ ਅਤੇ ਇਸ ਦੀਆਂ ਏਜੰਸੀਆਂ ਨੂੰ ਹਰ ਸਾਲ ਝੋਨੇ ਲਈ ਤਕਰੀਬਨ 1100 ਕਰੋੜ ਅਤੇ ਕਣਕ ਲਈ 300 ਕਰੋੜ ਰੁਪਏ ਦਾ ਘਾਟਾ ਸਹਿਣਾ ਪੈਂਦਾ ਹੈ। ਉਸ ਕਮੇਟੀ ਦੀ ਇਕ ਮੈਂਬਰ ਹੋਣ ਦੇ ਨਾਲ ਯਕੀਨੀ ਤੌਰ 'ਤੇ ਸੂਬੇ ਦੀਆਂ ਟਰਾਂਸਪੋਰਟ ਲਾਗਤਾਂ ਨਾਲ ਸੰਬੰਧਤ ਮੁੱਦਿਆਂ ਦਾ ਹੱਲ ਦੇ ਨਾਲ ਹੋ ਜਾਵੇਗਾ।ਬਾਅਦ ਵਿਚ ਭਾਰਤ ਸਰਕਾਰ ਦੇ ਮੰਤਰੀ ਖੁਰਾਕ ਵਿਭਾਗ ਵੱਲੋਂ ਸਿਲੋ ਦੇ ਨਿਰਮਾਣ ਤੋਂ ਪ੍ਰਭਾਵਿਤ ਹੋਏ ਅਤੇ ਐਨ.ਐਫ.ਐਸ.. ਦੇ ਤਹਿਤ ਕਣਕ ਦੀ ਵੰਡ ਦਾ ਪੂਰਨ ਕੰਪਿਊਟਰੀਕਰਨ ਕਰਨ ਦੀ ਪ੍ਰਕਿਰਿਆ' ਤੇ ਸੰਤੁਸ਼ਟੀ ਵੀ ਪ੍ਰਗਟ ਕੀਤੀ।