5 Dariya News

ਜਿਲ੍ਹਾ ਪੁਲਿਸ ਨੇ ਲੁੱਟਾ ਖੋਹਾਂ ਅਤੇ ਵਾਹਨ ਚੋਰੀ ਕਰਨ ਵਾਲੇ ਗਿਰੋਹ ਦੇ 05 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ

5 Dariya News

ਰੂਪਨਗਰ 16-May-2018

ਜਿਲ੍ਹਾ ਪੁਲਿਸ ਵੱਲੋ ਮਾੜੇ ਅਨਸਰਾਂ ਖਿਲਾਫ ਚਲਾਈ ਮਹਿੰਮ ਤਹਿਤ ਕਾਰਵਾਈ ਕਰਦੇ ਹੋਏ ਲੁੱਟਾ ਖੋਹਾਂ ਅਤੇ ਵਾਹਨ ਚੋਰੀ ਕਰਨ ਵਾਲੇ ਗਿਰੋਹ ਦੇ 05 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾ ਪਾਸੋ ਅਸਲਾ ਇੱਕ ਕੱਟਾ 315 ਬੋਰ ਦੇਸੀ ਤੇ 02 ਕਮਾਣੀਦਾਰ ਚਾਕੂ ਅਤੇ ਚੋਰੀ ਕੀਤੇ ਵਹੀਕਲ ਇੱਕ ਟੈਂਕਰ ਨੰਬਰ PB12F-9032 ਅਤੇ 06 ਮੋਟਰ ਸਾਇਕਲ ਬ੍ਰਾਮਦ ਕੀਤੇ ਗਏ ਹਨ।ਇਹ ਪ੍ਰਗਟਾਵਾ ਸ. ਰਾਜਬਚਨ ਸਿੰਘ ਸੰਧੂ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਅਜ ਇਥੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ ।ਉਨਾਂ ਹੋਰ ਜਾਣਕਾਰੀ ਦਿੰਦੇ ਦੱਸਿਆ  ਕਿ ਇੰਸਪੈਕਟਰ ਅਤੁੱਲ ਸੋਨੀ, ਇੰਚਾਰਜ ਸੀ.ਆਈ.ਏ. ਰੁਪਨਗਰ ਅਤੇ ਐਸ.ਆਈ. ਸੰਨੀ ਖੰਨਾ ਮੁੱਖ ਅਫਸਰ ਥਾਣਾ ਨੰਗਲ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋ ਮਾੜੇ ਅਨਸਰਾਂ ਖਿਲਾਫ ਕਾਰਵਾਈ ਤਹਿਤ ਐਮ.ਪੀ. ਕੋਠੀ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਜਿਨ੍ਹਾਂ ਪਾਸ ਖੂਫੀਆ ਇਤਲਾਹ ਮਿਲੀ ਕਿ 1. ਸੱਤਪਾਲ ਉਰਫ ਸੱਤੂ ਪੁੱਤਰ ਤਿਲਕ ਰਾਜ ਵਾਸੀ ਪਿੰਡ ਜਾਂਦਲਾ ਥਾਣਾ ਨੰਗਲ 2. ਬਲਵਿੰਦਰ ਕੁਮਾਰ ਉਰਫ ਬਿੰਦਰ ਪੁੱਤਰ ਜੀਤ ਰਾਮ ਵਾਸੀ ਪਿੰਡ ਉਪਰਲਾ ਦਬਖੇੜਾ ਥਾਣਾ ਨੰਗਲ 3. ਗੁਰਦੀਪ ਸਿੰਘ ਉਰਫ ਸੋਨੂੰ ਪੁੱਤਰ ਪਵਨ ਕੁਮਾਰ ਵਾਸੀ ਉਪਰਲੀ ਅਜੋਲੀ ਥਾਣਾ ਨੰਗਲ 4. ਰਾਮ ਕੁਮਾਰ ਉਰਫ ਬਿੱਲਾ ਪੁੱਤਰ ਪ੍ਰੇਮ ਚੰਦ ਵਾਸੀ ਹੇਠਲੀ ਦੜੋਲੀ ਥਾਣਾ ਨੰਗਲ ਅਤੇ ਇੱਕ ਹੋਰ ਪਿੰਡ ਡੁੱਕਲੀ ਵਿਖੇ ਮਾਰੂ ਹਥਿਆਰਾ ਨਾਲ ਲੈਸ ਹੋ ਕੇ ਦੋਹਾਂ ਨਹਿਰਾਂ ਵਿਚਕਾਰ ਸੁੰਨਸਾਨ ਜਗ੍ਹਾ ਤੇ ਕੋਈ ਵੱਡੀ ਵਾਰਦਾਤ ਨੂੰ ਕਰਨ ਦੀ ਤਾਕ ਵਿੱਚ ਹਨ। ਜਿਨ੍ਹਾ ਖਿਲਾਫ ਮੁਕੱਦਮਾ ਨੰਬਰ 73 ਮਿਤੀ 16-05-2018 ਅ/ਧ 399,402 ਹਿੰ:ਦੰ: 25-54-59 ਆਰਮਜ ਐਕਟ ਥਾਣਾ ਨੰਗਲ ਦਰਜ ਰਜਿਸਟਰ ਕਰਕੇ ਪੁਲਿਸ ਪਾਰਟੀ ਵਲੋ ਤੁਰੰਤ ਕਾਰਵਾਈ ਕਰਦੇ ਹੋਏ 

ਉਨ੍ਹਾ ਤੇ ਰੇਡ ਕਰਕੇ ਇਨ੍ਹਾ ਨੂੰ ਮੋਕਾ ਤੇ ਗ੍ਰਿਫਤਾਰ ਕੀਤਾ ਗਿਆ। ਸੱਤਪਾਲ ਉਰਫ ਸੱਤੂ ਪਾਸੋ ਇੱਕ ਕੱਟਾ 315 ਬੋਰ ਦੇਸੀ ਤੇ ਇੱਕ ਜਿੰਦਾ ਕਾਰਤੂਸ ਬ੍ਰਾਮਦ ਕੀਤੇ ਗਏ, ਬਲਵਿੰਦਰ ਕੁਮਾਰ ਅਤੇ ਗੁਰਦੀਪ ਸਿੰਘ ਪਾਸੋ ਇੱਕ-ਇੱਕ ਚਾਕੂ ਕਮਾਣੀਦਾਰ ਅਤੇ ਬਾਕੀਆਂ ਪਾਸੋ ਦੋ ਲੋਹੇ ਦੀਆਂ ਰਾਡਾ ਬ੍ਰਾਮਦ ਹੋਈਆਂ। ਜਿਨ੍ਹਾ ਪਾਸੋ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਗਈ। ਜੋ ਸਤਪਾਲ, ਸੁਖਵਿੰਦਰ ਅਤੇ ਗੁਰਦੀਪ ਸਿੰਘ ਦੀ ਨਿਸ਼ਾਨਦੇਹੀ ਤੇ ਚੋਰੀ ਕੀਤਾ ਇੱਕ ਟੈਂਕਰ ਨੰਬਰ PB12F-9032 ਤੇ 05 ਮੋਟਰ ਸਾਇਕਲ ਬ੍ਰਾਮਦ ਹੋਏ, ਰਾਮ ਕੁਮਾਰ ਦੀ ਨਿਸ਼ਾਨਦੇਹੀ ਤੇ ਚੋਰੀ ਕੀਤਾ 01 ਮੋਟਰ ਸਾਇਕਲ ਬ੍ਰਾਮਦ ਹੋਇਆ। ਇਨ੍ਹਾ ਦਾ ਇੱਕ ਸਾਥੀ ਮੋਟਰ ਸਾਇਕਲ ਮਕੈਨਿਕ ਦੀ ਦੁਕਾਨ ਕਰਦਾ ਹੈ ਜੋ ਚੋਰੀ ਕੀਤੇ ਵਹਿਕਲਾਂ ਦੇ ਸਪੇਅਰ ਪਾਰਟਸ ਖੋਲਕੇ ਆਪਣੀ ਦੁਕਾਨ ਤੇ ਵੇਚ ਦਿੰਦਾ ਸੀ। ਜਿਸ ਪਾਸੋ ਚੋਰੀ ਕੀਤੇ ਮੋਟਰ ਸਾਇਕਲਾਂ ਦੇ ਸਪੇਅਰ ਪਾਰਸਟ ਵੀ ਬ੍ਰਾਮਦ ਹੋਏ ਹਨ। ਜਿਕਰਯੋਗ ਹੈ ਕਿ ਸਤਪਾਲ ਇਨ੍ਹਾ ਦਾ ਮੁੱਖ ਸਰਗਨਾ ਹੈ ਜਿਸ ਨੇ ਮਿਤੀ 27.01.2017 ਨੂੰ ਪਿੰਡ ਬ੍ਰਹਮਪੁਰ ਵਿਖੇ ਏ.ਟੀ.ਐਮ. ਮਸ਼ੀਨ ਤੋੜੀ ਸੀ ਤੇ ਮਿਤੀ 10.03.2017 ਨੂੰ ਨੰਗਲ ਤੋ ਇੱਕ ਇਨੋਵਾ ਕਾਰ ਚੋਰੀ ਕੀਤੀ ਸੀ। ਜਿਸ ਖਿਲਾਫ ਅਲੱਗ-2 ਧਾਰਾਵਾਂ ਤਹਿਤ ਚੋਰੀ ਦੇ 02 ਮੁਕੱਦਮੇ ਦਰਜ਼ ਹਨ।ਇਨ੍ਹਾ ਦੋਸ਼ੀਆਂ ਪਾਸੋ ਹੋਰ ਵੀ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਤੇ ਹੋਰ ਵੀ ਅਹਿਮ ਸਰਾਗ ਲੱਗਣ ਦੀ ਸੰਭਾਵਨਾ ਹੈ।