5 Dariya News

ਮਨੋਜ ਸਿਨਹਾ ਨੇ ਦਰਭੰਗਾ-ਜਲੰਧਰ ਸਿਟੀ ਅੰਤਯੋਦਿਆ ਐਕਪ੍ਰੈੱਸ ਨੂੰ ਹਰੀ ਝੰਡੀ ਦਿਖਾਈ

5 Dariya News

ਨਵੀਂ ਦਿੱਲੀ 15-May-2018

ਕੇਂਦਰੀ ਸੰਚਾਰ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਰੇਲਵੇ ਰਾਜ ਮੰਤਰੀ ਮਨੋਜ ਸਿਨਹਾ ਨੇ ਅੱਜ ਅੰਤਯੋਦਿਆ ਟ੍ਰੇਨ ਨੰਬਰ 22551/ 22552 ਦਰਭੰਗਾ - ਜਲੰਧਰ ਸਿਟੀ ਅੰਤਯੋਦਿਆ ਐਕਸਪ੍ਰੈੱਸ (ਸਪਤਾਹਿਕ) ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਰੇਲ ਭਵਨ ਤੋਂ ਹਰੀ ਝੰਡੀ ਦਿਖਾਈ। ਇਸ ਮੌਕੇ ‘ਤੇ ਮੈਂਬਰ ਟ੍ਰੈਫਿਕ ਰੇਲਵੇ ਬੋਰਡ ਸ਼੍ਰੀ ਮੁਹੰਮਦ ਜਮਸ਼ੇਦ, ਮੈਂਬਰ ਟ੍ਰੈਕਸ਼ਨ ਰੇਲਵੇ ਬੋਰਡ ਸ਼੍ਰੀ ਘਨਸ਼ਿਆਮ ਸਿੰਘ ਅਤੇ ਰੇਲਵੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਇਸ ਮੌਕੇ ‘ਤੇ ਬੋਲਦਿਆਂ ਸ਼੍ਰੀ ਮਨੋਜ ਸਿਨਹਾ ਨੇ ਕਿਹਾ ਕਿ ਭਾਰਤੀ ਰੇਲਵੇ ਦੇਸ਼ ਭਰ ਵਿੱਚ ਕੁਨੈਕਟੀਵਿਟੀ ਮੁਹੱਈਆ ਕਰਵਾਉਣ ਅਤੇ ਨਾਲ ਹੀ ਦੇਸ਼ ਵਾਸੀਆਂ ਨੂੰ ਪਹੁੰਚ ਮੁਹੱਈਆ ਕਰਵਾਉਣ ਲਈ ਬਹੁਤ ਸਾਰੇ ਯਤਨ ਕਰ ਰਹੀ ਹੈ ਅਤੇਨਾਲ ਹੀ ਯਾਤਰਾ ਨੂੰ ਅਸਾਨ ਅਤੇ ਅਰਾਮਦਾਇਕ ਬਣਾਉਣ ਲਈ ਵੀ ਯਤਨਸ਼ੀਲ ਹੈ। ਇਹ ਅੰਤਯੋਦਿਆ ਟ੍ਰੇਨ ਬਿਹਾਰ ਤੋਂ ਪੰਜਾਬ ਜਾਣ ਵਾਲੇ ਯਾਤਰੀਆਂ ਦੀ ਯਾਤਰਾ ਅਸਾਨ ਬਣਾਵੇਗੀ ਅਤੇ ਇਸ ਤਰਾਂ ਬਿਹਾਰ ਦੇ ਲੋਕਾਂ ਨੂੰ ਕੁਨੈਕਟੀਵਿਟੀ ਮੁਹੱਈਆ ਕਰਵਾਏਗੀ। ਇਹ ਗੱਡੀ ਵਧੀਆ ਸਹੂਲਤਾਂ, ਜਿਵੇਂ ਕਿ ਬਾਇਓ ਟਾਇਲਟਸ ਅਤੇ ਮੋਬਾਈਲ ਚਾਰਜਿੰਗ ਦੀਆਂ ਸਹੂਲਤਾਂ ਨਾਲ ਪੂਰੀ ਤਰ੍ਹਾਂ ਲੈਸ ਹੈ ਅਤੇ ਇਸ ਤਰ੍ਹਾਂ ਯਾਤਰਾ ਨੂੰ ਸੁਹਾਵਣਾ ਬਣਾਵੇਗੀ। ਉਨ੍ਹਾਂ ਹੋਰ ਕਿਹਾ ਕਿ ਭਾਰਤੀ ਰੇਲਵੇ ਸੁਰੱਖਿਅਤ ਅਤੇ ਅਰਾਮਦੇਹ ਯਾਤਰਾ ਆਪਣੇ ਯਾਤਰੀਆਂ ਨੂੰ ਮੁਹੱਈਆ ਕਰਵਾਉਣਾ ਜਾਰੀ ਰੱਖੇਗੀ।