5 Dariya News

124.03 ਕਰੋੜ ਰੁਪਏ ਦੀ ਲਾਗਤ ਨਾਲ ਖੰਨਾ ਵਿਚ ਜਲ ਸਪਲਾਈ ਅਤੇ ਸੀਵਰੇਜ ਦੀ ਯੋਜਨਾਂ ਪ੍ਰਵਾਨ- ਗੁਰਕੀਰਤ ਸਿੰਘ ਕੋਟਲੀ

98 ਕਿਲੋਮੀਟਰ ਸੀਵਰੇਜ, 105 ਕਿਲੋਮੀਟਰ ਜਲ ਸਪਲਾਈ ਪਾਈਪ ਲਾਈਨ ਵਿਛਾਈ ਜਾਵੇਗੀ- ਗੁਰਕੀਰਤ ਸਿੰਘ ਕੋਟਲੀ

5 Dariya News

ਖੰਨਾ, ਲੁਧਿਆਣਾ 13-May-2018

ਸ਼ਹਿਰ ਖੰਨਾ ਦੀ ਦਹਾਕਿਆ ਤੋਂ ਵਿਕਾਸ ਦੀ ਲੀਹ ਤੋਂ ਲੱਥੀ ਗੱਡੀ ਨੂੰ ਮੁੱੜ ਲੀਹ ਤੇ ਲਿਆਉਣ ਤੇ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਨ ਲਈ ਪੰਜਾਬ ਸਰਕਾਰ ਨੇ ਵਿਆਪਕ ਯੋਜਨਾਂ ਉਲਿਕੀ ਹੈ ਜਿਸਦੇ ਪਹਿਲੇ ਪੜਾਹ ਵਿਚ 124.03 ਕਰੋੜ ਰੁਪਏ ਦੀ ਲਾਗਤ ਨਾਲ ਸਮੁੱਚੇ ਸ਼ਹਿਰ ਵਿਚ ਜਲ ਸਪਲਾਈ ਅਤੇ ਸੀਵਰੇਜ ਦੀ ਸਹੂਲਤ ਦਿੱਤੀ ਜਾਵੇਗੀ ਜਿਸ ਨਾਲ ਖੰਨਾ ਸ਼ਹਿਰ ਦੇ ਲੋਕਾਂ ਦੀ ਕਈ ਸਾਲਾ ਦੀ ਮੰਗ ਪੂਰੀ ਹੋ ਜਾਵੇਗੀ। ਇਹ ਪ੍ਰਗਟਾਵਾਂ ਖੰਨਾ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਅੱਜ ਇਥੇ ਸਿਟੀ ਸੈਂਟਰ ਵਿਚ ਪੱਤਰਕਾਰਾਂ ਨਾਲ ਇਕ ਵਿਸੇਸ ਗੱਲਬਾਤ ਦੋਰਾਨ ਕੀਤਾ। ਉਹਨਾ ਨੇ ਕਿਹਾ ਕਿ ਖੰਨਾ ਸ਼ਹਿਰ ਦੇ ਲੋਕ ਪਿਛਲੇ ਕਾਫੀ ਸਮੇਂ ਤੋਂ ਸ਼ਹਿਰੀ ਬੁਨਿਆਦੀ ਸਹੂਲਤਾ ਨੂੰ ਤਰਸੇ ਹੋਏ ਸਨ ਅਤੇ ਅਸੀਂ ਚੋਣਾ ਦੋਰਾਨ ਇਹ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੇ ਖੰਨਾ ਸ਼ਹਿਰ ਦਾ ਨਕਸ਼ ਨੁਹਾਰ ਸੰਵਾਰਿਆ ਜਾਵੇਗਾ ਜਿਸਦੇ ਲਈ ਪੰਜਾਬ ਸਰਕਾਰ ਨੇ ਕਈ ਵਿਆਪਕ ਯੋਜਨਾਵਾਂ ਉਲੀਕੀਆਂ ਹਨ ਇਹਨਾਂ ਵਿਕਾਸ ਕਾਰਜਾਂ ਦੇ ਮੁਕੰਮਲ ਹੋ ਜਾਣ ਉਪਰੰਤ ਖੰਨਾ ਦੇਸ਼ ਦੇ ਵਿਕਸੀਤ ਸ਼ਹਿਰਾਂ ਵਿਚ ਸ਼ੂਮਾਰ ਹੋ ਜਾਵੇਗਾ। ਜਿਥੇ ਦੇ ਨਿਵਾਸੀਆਂ  ਨੂੰ ਸਾਰੀਆਂ ਬੁਨਿਆਦੀ ਸਹੂਲਤਾ ਉਪਲੱਬਧ ਹੋਣਗੀਆਂ। ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ 124.03 ਕਰੋੜ ਰੁਪਏ ਸਰਕਾਰ ਦੀ ਅਮ੍ਰਿਤਾ ਸਕੀਮ ਅਧੀਨ ਖਰਚ ਹੋਣਗੇ ਜਿਸ ਵਿਚੋਂ 75 ਕਰੋੜ ਰੁਪਏ ਸ਼ਹਿਰ ਵਿਚ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀਆਂ ਲਾਈਨਾਂ ਵਿਛਾਉਣ ਉਤੇ ਖਰਚ ਕੀਤੇ ਜਾਣਗੇ ਇਸ ਨਾਲ 98 ਕਿਲੋਮੀਟਰ ਸੀਵਰੇਜ ਪਾਈਪ ਲਾਈਨ ਅਤੇ 105 ਕਿਲੋਮੀਟਰ ਜਲ ਸਪਲਾਈ ਪਾਈਪ ਲਾਈਨ ਸਮੁੱਚੇ ਸ਼ਹਿਰ ਵਿਚ ਵਿਛਾਈ ਜਾਵੇਗੀ। ਉਹਨਾਂ ਨੇ ਹੋਰ ਦੱਸਿਆ ਕਿ ਇਸ ਯੋਜਨਾਂ ਅਧੀਨ ਸ਼ਹਿਰ ਵਿਚ 2.28 ਕਰੋੜ ਰੁਪਏ ਦੀ ਲਾਗਤ ਨਾਲ 9 ਟਿਊਬੈਲ ਲਗਾਏ ਜਾਣਗੇ ਅਤੇ 3.77 ਕਰੋੜ ਰੁਪਏ ਦੀ ਲਾਗਤ ਨਾਲ ਪਾਣੀ ਸਟੋਰ ਕਰਨ ਵਾਲੀਆਂ 5 ਟੈਕੀਆਂ ਨਵੀਆਂ ਬਣਾਈਆਂ ਜਾਣਗੀਆਂ ਇਹਨਾਂ 5 ਵਾਟਰ  ਸਟੋਰੇਜ ਟੈਕ ਵਿਚੋ 2 ਟੈਕ 2 ਲੱਖ ਗੈਲਨ ਸਮਰੱਥਾ ਵਾਲੇ ਅਤੇ 3 ਟੈਕ ਇਕ ਲੱਖ ਗੈਲਨ ਸਮਰੱਥਾ ਵਾਲੇ ਹੋਣਗੇ। 

ਸ੍ਰੀ ਕੋਟਲੀ ਨੇ ਦੱਸਿਆ ਕਿ ਇਸ ਸਮੁੱਚੇ ਸਿਸਟਮ ਨੂੰ ਕੰਟਰੋਲ ਕਰਨ ਦੇ ਲਈ ਨਗਰ ਕੋਸ਼ਲ ਦਫਤਰ ਵਿਚ 3.43 ਕਰੋੜ ਰੁਪਏ ਦੀ ਲਾਗਤ ਨਾਲ ਇਕ ਕੰਪਿਊਟਰ ਆਟੋਮੈਟੀਕ ਕੰਟਰੋਲਰ ਸਿਸਟਮ ਸਥਾਪਿਤ ਕੀਤਾ ਜਾਵੇਗਾ। ਜਿਥੋ ਸਮੁੱਚੇ ਨਗਰ ਦੀ ਜਲ ਸਪਲਾਈ ਅਤੇ ਸੀਵਰੇਜ ਦੀ ਨਿਗਰਾਨੀ ਅਤੇ ਰੱਖ ਰਖਾਊ ਕੀਤਾ ਜਾਵੇਗਾ। ਇਸ ਦੇ ਮੁਕੰਮਲ ਹੋ ਜਾਣ ਨਾਲ ਖੰਨਾ ਸ਼ਹਿਰ ਦੀ ਜਲ ਸਪਲਾਈ ਅਤੇ ਸੀਵਰੇਜ ਦੀ ਸਮੱਸਿਆ 100 ਪ੍ਰਤੀਸ਼ਤ ਖਤਮ ਹੋ ਜਾਵੇਗੀ ਅਤੇ ਇਹ ਸ਼ਹਿਰ 100 ਪ੍ਰਤੀਸ਼ਤ ਜਲ ਸਪਲਾਈ ਅਤੇ ਸੀਵਰੇਜ ਦੀ ਸਹੂਲਤ ਵਾਲਾ ਸ਼ਹਿਰ ਬਣ ਜਾਵੇਗਾ। ਉਹਨਾ ਕਿਹਾ ਕਿ ਇਸਦੇ ਮੁਕੰਮਲ ਹੋਣ ਉਪਰੰਤ ਸਹਿਰ ਦੀਆਂ ਗਲੀਆਂ ਨਾਲੀਆਂ ਰੋਸ਼ਨੀ ਸਫਾਈ ਆਦਿ ਦੀ ਇਕ ਵਿਆਪਕ ਯੋਜਨਾਂ ਉਲੀਕੀ ਜਾਵੇਗੀ ਤਾਂ ਜੋ ਖੰਨਾ ਸ਼ਹਿਰ ਦੇ ਲੋਕ ਇਕ ਵਿਕਸੀਤ ਸ਼ਹਿਰ ਵਾਸੀਆਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਮਾਣ ਸਕਣ। ਇਸ ਮੋਕੇ ਨਗਰ ਕੋਸ਼ਲ ਪ੍ਰਧਾਨ ਸ੍ਰੀ ਵਿਕਾਸ ਮਹਿਤਾ, ਬਲਾਕ ਕਾਂਗਰਸ ਪ੍ਰਧਾਨ ਸ੍ਰੀ ਜਤਿੰਦਰ ਪਾਠਕ, ਸ੍ਰੀ ਅਸੋਕ ਕੁਮਾਰ ਤਿਵਾੜੀ, ਸੀਵਰੇਜ ਬੋਰਡ ਦੇ ਉਪ ਮੰਡਲ ਅਫਸਰ ਸ੍ਰੀ ਰਜਿੰਦਰ ਕੁਮਾਰ ਨੰਦਾ, ਕੋਸ਼ਲਰ ਸੁਨੀਲ ਕੁਮਾਰ ਨੀਟਾ, ਸ੍ਰੀ ਵਿੱਕੀ ਮਸ਼ਾਲ, ਸ੍ਰੀ ਗੁਰਮੇਲ ਸਿੰਘ ਕਾਲਾ, ਸ੍ਰੀ ਮੋਹਨ ਸਿੰਘ, ਸ੍ਰੀ ਜੱਸੀ ਕਾਲੀ ਰਾਊ, ਸ੍ਰੀ ਗੁਰਮੀਤ ਨਾਗਪਾਲ, ਸ੍ਰੀ ਸੁਰਿੰਦਰ ਬਾਵਾ, ਸ੍ਰੀ ਰਵਿੰਦਰ ਬੱਬੂ, ਸ੍ਰੀ ਅਮਰ ਸ੍ਰੀ ਭੱਟੀਆ, ਸ੍ਰੀ ਵੇਦ ਪ੍ਰਕਾਸ਼ ਅਤੇ ਹੋਰ ਪੱਤਵੰਤੇ ਵੱਡੀ ਗਿਣਤੀ ਵਿਚ ਹਾਜਰ ਸਨ। ਤਸਵੀਰ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਸਿਟੀ ਸੈਂਟਰ ਖੰਨਾ ਵਿਚ ਪੱਤਰਕਾਰਾਂ ਨੂੰ 124.03 ਕਰੋੜ ਰੁਪਏ ਦੀ ਸੀਵਰੇਜ ਦੀ ਵਿਆਪਕ ਯੋਜਨਾਂ ਦੀ ਜਾਣਕਾਰੀ ਦਿੰਦੇ ਹੋਏ।