'ਰਾਈਟਸ ਆਫ਼ ਪਰਸਨਜ਼ ਵਿਦ ਡਿਸਏਬਿਲਟੀ ਐਕਟ, 2016' ਰਾਹੀਂ ਸਰਕਾਰ ਵੱਲੋਂ ਜਾਗਰੂਕਾ ਕਰਨ ਲਈ ਵਿਸ਼ੇਸ਼ ਕੈਂਪ ਆਯੋਜਨ
5 Dariya News
ਰੂਪਨਗਰ 13-May-2018
ਡਿਪਟੀ ਕਮਿਸ਼ਨਰ ਰੂਪਨਗਰ ਗੁਰਨੀਤ ਤੇਜ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫਤਰ ਵੱਲੋਂ ਸੀਨੀਅਰ ਸਿਟੀਜਨ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ , ਦਿਵਿਆਂਗ (ਅਪੰਗ ਅਤੇ ਮਾਨਸਿਕ ਤੌਰ 'ਤੇ ਪਿੱਛੜੇ) ਵਿਅਕਤੀਆਂ ਦੀ ਭਲਾਈ ਲਈ ਬਣੇ 'ਰਾਈਟਸ ਆਫ਼ ਪਰਸਨਜ਼ ਵਿਦ ਡਿਸਏਬਿਲਟੀ ਐਕਟ, 2016' ਰਾਹੀਂ ਸਰਕਾਰ ਵੱਲੋਂ ਇਸ ਸ੍ਰੇਣੀ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਅਤੇ ਵੱਖ ਵੱਖ ਪੈਨਸ਼ਨ ਸਕੀਮਾਂ ਸਬੰਧੀ ਜਾਗਰੂਕਾ ਕਰਨ ਲਈ ਬੀਤੇ ਦਿਨੀ ਪਿੰਡ ਝੱਲੀਆਂ ਕਲਾਂ ਵਿਖੇ ਇੱਕ ਵਿਸ਼ੇਸ਼ ਕੈਂਪ ਆਯੋਜਨ ਕੀਤਾ ਗਿਆ। ਇਸ ਕੈਂਪ ਦੌਰਾਨ ਸ਼੍ਰੀਮਤੀ ਸੰਤੋਸ਼ ਵਿਰਦੀ ਜ਼ਿਲ੍ਹਾ ਸਮਾਜਿਕ ਸੁਰਖਿਆ ਅਫਸਰ ਨੇ 'ਰਾਈਟਸ ਆਫ਼ ਪਰਸਨਜ਼ ਵਿਦ ਡਿਸਏਬਿਲਟੀ ਐਕਟ, 2016' ਸਬੰਧੀ ਪਿੰਡ ਵਾਸੀਆਂ ਜਾਗਰੂਕ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਐਕਟ ਤਹਿਤ 6 ਤੋਂ 18 ਸਾਲ ਦੇ ਦਿਵਿਆਂਗ ਬੱਚਿਆਂ ਨੂੰ ਸਰਕਾਰੀ ਸਕੂਲ ਜਾਂ ਸਪੈਸ਼ਲ ਸਕੂਲਾਂ ਵਿੱਚ ਬਿਨਾਂ ਭੇਦਭਾਵ ਤੋਂ ਦਾਖਲੇ ਅਤੇ ਮੁਫ਼ਤ ਸਿਖਿਆ ਦਾ ਅਧਿਕਾਰ ਹੈ। ਸਰਕਾਰੀ ਵਿਦਿਅਕ ਸੰਸਥਾਂਵਾਂ ਵਿੱਚ ਦਿਵਿਆਂਗ ਬੱਚਿਆਂ ਲਈ 5 ਫ਼ੀਸਦੀ ਸੀਟਾਂ ਅਤੇ ਦਾਖਲੇ ਲਈ ਉਪਰਲੀ ਉਮਰ ਸੀਮਾ ਵਿੱਚ 5 ਸਾਲ ਦੀ ਛੋਟ ਹੈ।ਇਸ ਤੋਂ ਇਲਾਵਾ ਖੇਡਾਂ ਅਤੇ ਮਨੋਰੰਜਨ ਕਿਰਿਆਵਾਂ ਵਿੱਚ ਬਿਨਾਂ ਭੇਦਭਾਵ ਤੋਂ ਭਾਗ ਲੈਣ ਦੀ ਸੁਵਿਧਾ, ਲੋੜ ਅਨੁਸਾਰ ਸਫ਼ਤਰ ਸਹੂਲਤਾਂ ਤੇ ਰਿਹਾਇਸ਼, ਦੇਖਣ ਤੋਂ ਅਸਮਰੱਥਾਂ ਨੂੰ 100 ਫ਼ੀਸਦੀ ਸਫ਼ਰ ਕਿਰਾਏ ਅਤੇ ਬਾਕੀਆਂ ਨੂੰ 50 ਫ਼ੀਸਦੀ ਸਫ਼ਰ ਕਿਰਾਏ ਦੀ ਛੋਟ ਹੈ। ਇਸੇ ਤਰ੍ਹਾਂ ਸੁਣਨ, ਬੋਲਣ ਜਾਂ ਦੇਖਣ ਤੋਂ ਅਸਮਰੱਥ ਵਿਦਿਆਰਥੀਆਂ ਨੂੰ ਉਚਿਤ ਭਾਸ਼ਾ ਅਤੇ ਸੰਚਾਰ ਦੇ ਸਹੀ ਮਾਧਿਅਮ ਰਾਹੀਂ ਪੜ੍ਹਾਉਣ, 18 ਸਾਲ ਦੀ ਉਮਰ ਤੱਕ ਪੜ੍ਹਾਈ ਲਈ ਮੁਫ਼ਤ ਲਿਖਣ ਸਮੱਗਰੀ, ਵਿਸ਼ੇਸ਼ ਸਿਖਿਅਕ, ਵਜੀਫ਼ੇ ਦੀ ਅਤੇ ਸਹਾਇਕ ਯੰਤਰਾਂ ਦੀ ਸੁਵਿਧਾ ਹੈ। ਇਮਤਿਹਾਨਾਂ ਦੌਰਾਨ ਦਿਵਿਆਂਗ ਵਿਦਿਆਰਥੀਆਂ ਨੂੰ ਵਾਧੂ ਸਮਾਂ, ਦੂਜੀ/ਤੀਜੀ ਭਾਸ਼ਾ ਵਿੱਚ ਛੋਟ ਅਤੇ ਲੋੜ ਅਨੁਸਾਰ ਮੁਫ਼ਤ ਲਿਖਾਰੀ ਦੀ ਸੁਵਿਧਾ ਹੈ। ਇਸ ਕੈਂਪ ਦੌਰਾਨ ਸਮਾਜਿਕ ਸੁਰਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸੀਨੀਅਰ ਸਿਟੀਜਨ ਨੁੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਵੀ ਉਨ੍ਹਾਂ ਜਾਗਰੂਕ ਕੀਤਾ ਅਤੇ ਵੱਖ ਵੱਖ ਪੈਨਸ਼ਨ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ। ਇਸ ਕੈਂਪ ਦੌਰਾਨ ਬੁਢਾਪਾ ਪੈਨਸ਼ਨ ਲੈਣ ਲਈ 09 , ਵਿਧਵਾ ਪੈਨਸ਼ਨ ਲਈ 04 , ਅਪੰਗਤਾ ਪੈਨਸ਼ਨ ਲਈ 02 ਅਤੇ 03 ਬੱਚਿਆਂ ਦੇ ਪੈਨਸ਼ਨ ਪ੍ਰਾਪਤ ਕਰਨ ਹਿੱਤ ਫਾਰਮ ਭਰਾਏ ਗਏ।ਇਸ ਤੋਂ ਇਲਾਵਾ ਸੀਨੀਅਰ ਸਿਟੀਜਨ ਦੇ ਕਾਰਡ ਬਨਾਉਣ ਲਈ 12 ਵਿਅਕਤੀਆਂ ਦੀ ਅਨਰੋਲਮੈਂਟ ਕੀਤੀ ਗਈ। ਇਸ ਕੈਂਪ ਦੌਰਾਨ ਹੋਰਨਾਂ ਤੋਂ ਇਲਾਵਾ ਹਸਪਤਾਲ ਭਲਾਈ ਸ਼ਾਖਾ ਦੇ ਆਨਰੇਰੀ ਸਕੱਤਰ ਸ੍ਰੀਮਤੀ ਕਰਮਜੀਤ ਕੌਰ , ਸ਼੍ਰੀਮਤੀ ਰਾਜ ਕੌਰ, ਸ਼੍ਰੀਮਤੀ ਜਸਮੀਤ ਕੋਰ ਚਡਾ,਼ਸ੍ਰੀਮਤੀ ਕਿਰਨਪ੍ਰੀਤ ਗਿਲ, ਼ਸ੍ਰੀਮਤੀ ਗਗਨ ਸੈਣੀ,ਸ਼੍ਰੀਮਤੀ ਅਦਰਸ਼ ਸ਼ਰਮਾ , ਸ਼੍ਰੀਮਤੀ ਸਤਵਿੰਦਰ ਕੌਰ ਸੀ.ਡੀ.ਪੀ.ਓ, ਡਾ: ਜਤਿੰਦਰ ਕੌਰ, ਸ਼੍ਰੀਮਤੀ ਰਾਜਿੰਦਰ ਕੌਰ ਜ਼ਿਲ੍ਹਾ ਸਮਾਜਿਕ ਸੁਰਖਿਆ ਅਫਸਰ, ਮੈਡਮ ਮੋਹਿਤਾ ਸਮਾਜਿਕ ਸੁਰਖਿਆ ਅਫਸਰ ਵੀ ਹਾਜਰ ਸਨ।