5 Dariya News

ਸਰਕਾਰ ਦੁਆਰਾ ਪੱਤਰਕਾਰਾਂ ਨੂੰ ਪੀਲੇ ਸ਼ਨਾਖਤੀ ਕਾਰਡ ਜਾਰੀ ਨਾ ਕੀਤੇ ਜਾਣ 'ਤੇ "ਪ੍ਰੈਸ ਯੂਨੀਅਨ ਜੰਡਿਆਲਾ ਗੁਰੁ" ਨੇ ਏਡੀਸੀ ਨੂੰ ਦਿੱਤਾ ਮੰਗ ਪੱਤਰ

5 Dariya News (ਕੁਲਜੀਤ ਸਿੰਘ)

ਜੰਡਿਆਲਾ ਗੁਰੂ 08-May-2018

ਸਥਾਨਕ "ਪ੍ਰੈਸ ਯੂਨੀਅਨ ਜੰਡਿਆਲਾ ਗੁਰੂ" ਵਲੋਂ ਲੋਕ ਸੰਪਰਕ ਵਿਭਾਗ ਦੁਆਰਾ ਪੀਲੇ ਕਾਰਡ ਜਾਰੀ ਨਾ ਕੀਤਾ ਜਾਣ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦੇ ਨਾਂ ਏਡੀਸੀ ਅੰਮ੍ਰਿਤਸਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ।ਇਸ ਬਾਰੇ ਜਾਣਕਾਰੀ ਦਿੰਦਿਆਂ "ਪ੍ਰੈਸ ਯੂਨੀਅਨ ਜੰਡਿਆਲਾ ਗੁਰੁ" ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਹਰ ਸਾਲ ਲੋਕ ਸੰਪਰਕ ਵਿਭਾਗ ਵਲੋਂ ਜਾਰੀ ਸ਼ਰਤਾਂ ਨੂੰ ਪੂਰੀਆਂ ਕਰਨ ਵਾਲੇ ਫੀਲਡ 'ਚ ਕੰਮ ਕਰਦੇ ਪੱਤਰਕਾਰਾਂ ਨੂੰ ਵਿਭਾਗ ਵਲੋਂ ਪੀਲੇ ਸ਼ਨਾਖਤੀ ਕਾਰਡ ਜਾਰੀ ਕੀਤੇ ਜਾਂਦੇ ਹਨ, ਪਰ ਇਸ ਸਾਲ ਪੱਤਰਕਾਰਾਂ ਕੋਲੋਂ ਲੋਕ ਸੰਪਰਕ ਵਿਭਾਗ ਨੇ ਇਨ੍ਹਾਂ ਕਾਰਡਾਂ ਵਾਸਤੇ ਫਾਰਮ ਅਤੇ ਹੋਰ ਸਬੰਧਤ ਕਾਗਜ਼ ਜਮ੍ਹਾਂ ਤਾਂ ਕਰਵਾ ਲਏ ਗਏ ਪਰੰਤੂ ਸ਼ਨਾਖਤੀ ਕਾਰਡ ਸਿਰਫ ਜ਼ਿਲ੍ਹਾ ਪੱਧਰ 'ਤੇ ਹੀ ਜਾਰੀ ਕੀਤੇ ਗਏ। ਬਾਕੀ ਕਸਬਿਆਂ ਵਿੱਚ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਇਹ ਕਾਰਡ ਜਾਰੀ ਨਹੀਂ ਕੀਤੇ ਗਏ।ਇਸ ਦੇ ਸਬੰਧ ਵਿੱਚ ਅੱਜ ਮੁੱਖ ਮੰਤਰੀ ਪੰਜਾਬ ਦੇ ਨਾਮ ਇਕ ਮੰਗ ਪੱਤਰ ਪੱਤਰਕਾਰਾਂ ਦੇ ਇੱਕ ਵਫਦ ਵਲੋਂ ਏਡੀਸੀ ਜਨਰਲ ਅੰਮ੍ਰਿਤਸਰ ਨੂੰ ਸੌਂਪਿਆ ਗਿਆ।ਇਸ ਪੱਤਰ ਦੁਆਰਾ ਅਸੀਂ ਮੰਗ ਕੀਤੀ ਹੈ ਕਿ ਪੱਤਰਕਾਰਾਂ ਦੇ ਪੀਲੇ ਸ਼ਨਾਖਤੀ ਕਾਰਡ ਲੋਕ ਸੰਪਰਕ ਵਿਭਾਗ ਦੁਆਰਾ ਤੁਰੰਤ ਜਾਰੀ ਕੀਤੇ ਜਾਣ।ਏਡੀਸੀ ਨੇ ਭਰੋਸਾ ਦਵਾਇਆ ਕਿ ਉਹ ਇਹ ਮੰਗ ਨੂੰ ਸਰਕਾਰ ਤਕ ਪਹੁੰਚਾਉਣਗੇ।ਇਸ ਮੌਕੇ ਉੱਤੇ ਉਪ ਪ੍ਰਧਾਨ ਕੁਲਜੀਤ ਸਿੰਘ, ਸਿਮਰਤਪਾਲ ਸਿੰਘ ਬੇਦੀ ਸਕੱਤਰ, ਮਨਜਿੰਦਰ ਚੰਦੀ ਕੈਸ਼ੀਅਰ, ਰਾਮਸ਼ਰਣਜੀਤ ਸਿੰਘ ਸਲਾਹਕਾਰ, ਬਲਜੀਤ ਸਿੰਘ ਬਿੱਟੂ, ਵਰਿੰਦਰ ਸਿੰਘ ਜੰਮੂ, ਸੁਖਜਿੰਦਰ ਸਿੰਘ, ਕੰਵਲਜੀਤ ਸਿੰਘ, ਨਰੇਸ਼ ਪਾਠਕ, ਹਰਿੰਦਰ ਡਡਵਾਲ, ਸੰਜੀਵ ਸੂਰੀ, ਕੁਲਵੰਤ ਸਿੰਘ ਵਿਰਦੀ ਹਾਜ਼ਰ ਸਨ।