5 Dariya News

ਖਰੜ ਵਿਖੇ ਸਬ-ਡਵੀਜ਼ਨ ਪੱਧਰ ਤੇ 'ਡੋਪੋ' ਸਕੀਮ ਤਹਿਤ ਗਰਾਊਡ ਲੈਵਲ ਟਰੇਨਰਾਂ ਦੀ ਟਰੇਨਿੰਗ ਸ਼ੁਰੂ : ਅਮਨਿੰਦਰ ਕੌਰ ਬਰਾੜ

ਪਹਿਲੇ ਦਿਨ ਮਾਹਿਰਾਂ ਵਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਦਿੱਤੀ ਜਾਣਕਾਰੀ

5 Dariya News

ਖਰੜ 07-May-2018

ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸ਼ੁਰੂ ਕੀਤੀ 'ਡੋਪੋ' ਮੁਹਿੰਮ ਤਹਿਤ ਸਬ ਡਵੀਜ਼ਨ ਪੱਧਰ ਤੇ ਭਰਤੀ ਕੀਤੇ ਗਏ ਗਰਾਊਂਡ ਲੈਵਲ ਟਰੈਨਰਾਂ ਨੂੰ ਟਰੇਨਿੰਗ ਦੇਣ ਲਈ ਗਰੇਸਟਨ ਰਿਜ਼ੋਰਟ ਖਾਨਪੁਰ ਵਿਖੇ ਟਰੇਨਿੰਗ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ। ਐਸ.ਡੀ.ਐਮ.ਖਰੜ ਅਮਨਿੰਦਰ ਕੌਰ ਬਰਾੜ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡੋਪੋ ਮੁਹਿੰਮ ਤਹਿਤ ਪਹਿਲਾਂ ਗਰਾਊਂਡ ਲੈਵਲ ਟਰੈਨਰਾਂ ਨੂੰ  ਮਾਸਟਰ ਟਰੇਨਰਾਂ, ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਵਲੋਂ ਵਿਸੇਸ ਤੌਰ ਤੇ ਜਾਣਕਾਰੀ ਦਿੱਤੀ ਜਾਵੇਗੀ ਤਾਂ ਕਿ ਇਹ ਟਰੇਨਰ ਟਰੇਨਿੰਗ ਲੈਣ ਤੋਂ ਬਾਅਦ ਸਬ ਡਵੀਜ਼ਨ ਖਰੜ ਪਿੰਡਾਂ ਵਿਚ ਨਿਗਰਾਨ ਕਮੇਟੀਆਂ ਦੀ ਰਹਿਨੁਮਾਈ ਵਿਚ  ਸੈਮੀਨਾਰ, ਕੈਂਪ ਲਗਾ ਕੇ ਪਿੰਡਾਂ ਵਿਚ ਨਸ਼ਿਆਂ ਦੇ ਖਿਲਾਫ ਜਾਣਕਾਰੀ ਮੁਹੱਈਆਂ ਕਰਵਾ ਸਕਣ। ਉਨ੍ਰਾਂ ਦੱਸਿਆ ਕਿ ਨਸਿਆਂ ਨੂੰ ਰੋਕਣ ਅਤੇ ਨੌਜਵਾਨਾਂ ਨੂੰ ਇਨ੍ਹਾਂ ਦੇ ਮਾੜੇ ਪ੍ਰਭਾਵਾਂ ਬਾਰੇ ਪਿੰਡ ਪਿੰਡ ਕੈਂਪ ਲਗਾਏ ਜਾਣਗੇ। ਇਕਬਾਲ ਸਿੰਘ ਐਡਵੋਕੇਟ, ਅਮਨਦੀਪ ਕੌਰ, ਸੀ.ਡੀ.ਪੀ.ਓ. ਹਰਮੀਤ ਕੌਰ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਦਸਿਆ ਕਿ ਅਸੀ ਕਿਵੇਂ ਸੈਮੀਨਾਰਾਂ, ਕੈਪਾਂ ਵਿਚ ਜਾਣਕਾਰੀ ਦੇਣੀ ਹੈ। ਲਾਇਨਜ਼ ਕਲੱਬ ਇੰਟਰਨੈਸ਼ਨਲ 321 ਐਫ ਦੇ ਪੀ.ਡੀ.ਜੀ.ਪ੍ਰੀਤਕੰਵਲ ਸਿੰਘ ਨੇ ਇਨ੍ਹਾਂ ਟਰੇਨਰਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੰਿਦਆ ਕਿ ਜਦੋਂ ਅਸੀ ਪਿੰਡਾਂ ਵਿਚ ਜਾ ਕੇ ਸੈਮੀਨਾਰ, ਕੈਂਪ ਵਿਚ ਪਿੰਡਾਂ ਦੇ ਲੋਕਾਂ ਨੁੰ ਇਕੱਠੇ ਕਰਕੇ ਜਾਣਕਾਰੀ ਦੇਣੀ ਹੈ ਤਾਂ ਉਸ ਸਮੇਂ ਇਸ ਗੱਲ ਦਾ ਧਿਆਨ ਜਰੂਰ ਰੱਖਿਆ ਜਾਵੇ ਕਿ ਨਸੇ ਕਰਨ ਵਾਲਿਆਂ ਦੀਆਂ ਅਸੀ ਸਮੱਸਿਆ ਕੀ ਹੈ। ਇਸ ਮੌਕੇ ਨਾਇਬ ਤਹਿਸੀਲਦਾਰ ਖਰੜ ਹਰਿੰਦਰਜੀਤ ਸਿੰਘ, ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਡੇਜ਼ੀ, ਸੰਤੋਸ ਰਾਣੀ ਬੀ.ਪੀ.ਈ.ਓ. ਖਰੜ, ਬੀ.ਡੀ.ਪੀ.ਓ.ਮਾਜਰੀ ਦਿਲਾਵਰ ਕੌਰ,ਬੀ.ਡੀ.ਪੀ.ਓ.ਖਰੜ ਰਾਣਾ ਪ੍ਰਤਾਪ ਸਿੰਘ,  ਰਘੂ ਮੋਦਗਿਲ, ਐਸ.ਐਮ.ਓ.ਖਰੜ ਡਾ.ਸੁਰਿੰਦਰ ਸਿੰਘ, ਐਸ.ਅੇਮ.ਓ.ਕੁਰਾਲੀ ਡਾ.ਭੁਪਿੰਦਰ ਸਿੰਘ, ਐਸ.ਐਮ.ਓ.ਘੜੂੰਆਂ ਡਾ. ਕੁਲਜੀਤ ਕੌਰ,ਰਣਜੀਤ ਕੁਮਾਰ ਐਸ.ਆਈ.ਐਮ.ਸੀ. ਕੁਰਾਲੀ,ਡਾ. ਸੰਜੀਵ ਕੁਮਾਰ, ਗੁਰਦੀਪ ਸਿੰਘ ਕਾਰਜ ਸਾਧਕ ਅਫਸਰ ਕੁਰਾਲੀ, ਪਿਆਰਾ ਸਿੰਘ, ਸੰਜੀਵ ਕੁਮਾਰ, ਧਰਮਾ ਸਿੰਘ ਸਮੇਤ ਹੋਰ ਕਰਮਚਾਰੀ ਅਤੇ ਮਾਸਟਰ ਟਰੇਨਰ ਹਾਜ਼ਰ ਸਨ।