ਤੈਂ ਕੀ ਦਰਦ ਨਾ ਆਇਆ ਮਾਨਵ ਸੇਵਾ ਸੰਸਥਾ ਵੱਲੋਂ ਪਿੰਡ ਗੱਦਲੀ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ
5 Dariya News (ਕੁਲਜੀਤ ਸਿੰਘ)
ਜੰਡਿਆਲਾ ਗੁਰੂ 05-May-2018
ਤੈਂ ਕੀ ਦਰਦ ਨਾ ਆਇਆ ਮਾਨਵ ਸੇਵਾ ਸੰਸਥਾ ਵੱਲੋਂ ਪਿੰਡ ਗੱਦਲੀ ਵਿੱਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ।ਇਸ ਵਿੱਚ ਜ਼ਰੂਰਤਮੰਦ ਮਰੀਜਾਂ ਨੇ ਇਸ ਕੈਂਪ ਦਾ ਲਾਹਾ ਲਿਆ ।ਇਸ ਕੈਂਪ ਵਿੱਚ ਅੱਖਾਂ ਦਾ ਚੈਕਅਪ ਕੀਤਾ ਗਿਆ।ਇਸ ਸੰਸਥਾ ਦੇ ਮੁੱਖ ਸੇਵਾਦਾਰ ਗਿਆਨੀ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੰਸਥਾ ਪਿੱਛਲੇ ਡੇਢ ਸਾਲ ਮਨੁੱਖੀ ਭਲਾਈ ਕਾਰਜ ਕਰ ਰਹੀ ਹੈ ਅਤੇ ਅੱਜ ਇਸ ਕੈਂਪ ਤੋਂ ਸ਼ੁਰੂਆਤ ਹਰੇਕ ਮਹੀਨੇ ਵੱਖ ਵੱਖ ਪਿੰਡਾਂ ਵਿੱਚ ਲਗਾਏ ਜਾਣਗੇ ।ਇਸ ਕੈਂਪ ਵਿੱਚ 300 ਦੇ ਕਰੀਬ ਲੋੜਵੰਦਾਂ ਨੇ ਲਾਹਾ ਲਿਆ ਅਤੇ ਜ਼ਰੂਰਤਮੰਦ ਮਰੀਜਾਂ ਨੂੰ ਮੁਫ਼ਤ ਐਨਕਾਂ ਵੀ ਦਿੱਤੀਆਂ ਗਈਆਂ ।ਇਸ ਮੌਕੇ ਅੱਖਾਂ ਦੇ ਮਾਹਿਰ ਡਾਕਟਰ ਡਾਕਟਰ ਗਗਨ ਗੁਰਸ਼ੇਰ ਹਸਪਤਾਲ ਮੱਤੇਵਾਲ ਵਾਲੇ ,ਸਰਪੰਚ ਗੁਰਜੀਤ ਸਿੰਘ ,ਜਗਰੂਪ ਸਿੰਘ ,ਭਾਉ ਜੋਗਿੰਦਰ ਸਿੰਘ ਦੋਧੀ ,ਨਿਸ਼ਾਨ ਸਿੰਘ ,ਗੁਰਬਚਨ ਸਿੰਘ ,ਜਗਦੇਵ ਸਿੰਘ ,ਸੁਖਦੇਵ ਸਿੰਘ ,ਮਹਿੰਦਰ ਸਿੰਘ ,ਗੁਰੂਦਵਾਰਾ ਸਾਹਿਬ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਅਤੇ ਗ੍ਰੰਥੀ ਸੁਰਜੀਤ ਸਿੰਘ ਹਾਜਿਰ ਸਨ।