5 Dariya News

ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਦੇ ਉਪਰਾਲੇ ਸਦਕਾ ਰਿਹਾਇਸ਼ੀ ਇਲਾਕਿਆਂ ਵਿੱਚ ਪਾਰਕਿੰਗ ਦੀ ਸਮੱਸਿਆ ਦਾ ਹੋਇਆ ਹੱਲ

ਇਲਾਕਾ ਨਿਵਾਸੀਆਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ - ਕੌਂਸਲਰ ਜਸਪ੍ਰੀਤ ਕੌਰ ਮੁਹਾਲੀ

5 Dariya News

ਐਸ.ਏ.ਐਸ. ਨਗਰ (ਮੁਹਾਲੀ) 05-May-2018

ਫੇਜ਼-2 ਦੇ ਇੱਕ ਕਨਾਲ ਦੀਆਂ ਕੋਠੀਆਂ ਅਤੇ ਐਚ.ਐਮ., ਐਚ.ਐਲ. ਦੇ ਘਰਾਂ ਵਿਚਲੀਆਂ ਸੜਕਾਂ ਅਤੇ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਸੀ। ਲੋਕਾਂ ਵੱਲੋਂ ਨਗਰ ਨਿਗਮ ਚੋਣਾਂ ਦੌਰਾਨ ਇਸ ਸਮੱਸਿਆ ਬਾਰੇ ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਨੂੰ ਜਾਣੂ ਕਰਵਾਇਆ ਸੀ। ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਨੇ ਕੀਤਾ ਵਾਅਦਾ ਪੂਰਾ ਕਰਦਿਆਂ ਪਾਰਕਿੰਗ ਦੀ ਸਮੱਸਿਆ ਬਾਰੇ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਇਸ ਦਾ ਢੁੱਕਵਾਂ ਹੱਲ ਕਰਵਾਇਆ। ਘਰਾਂ ਵਿੱਚ ਇੱਕ ਤੋਂ ਜ਼ਿਆਦਾ ਕਾਰਾਂ ਹੋਣ ਕਾਰਨ ਇਹ ਸਮੱਸਿਆ ਆ ਰਹੀ ਸੀ| ਫੇਜ਼-2 ਦੀਆਂ ਸੜਕਾਂ ਦੇ ਦੁਆਲੇ ਫੁੱਟਪਾਥ ਦੀ ਜਗ੍ਹਾ ਛੱਡ ਕੇ ਪੇਵਰ ਬਲਾਕ ਲਗਾ ਕੇ ਕਾਰਾਂ ਖੜ੍ਹੀਆਂ ਕਰਨ ਲਈ ਜਗਾਂ ਦੀ ਵਿਵਸਥਾ ਕੀਤੀ ਗਈ ਜਿੱਥੇ ਕਿ ਲੋਕਾਂ ਵੱਲੋਂ ਆਪਣੀਆਂ ਕਾਰਾਂ ਖੜ੍ਹੀਆਂ ਕੀਤੀਆਂ ਜਾ ਸਕਣਗੀਆਂ। ਇਸ ਕੰਮ ਦੀ ਸ਼ੁਰੂਆਤ ਰਾਜਾ ਕੰਵਰਜੋਤ ਸਿੰਘ ਮੁਹਾਲੀ, ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ, ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਅਤੇ ਪੱਤਵੰਤੇ ਸੱਜਣਾਂ ਨੇ ਸਾਂਝੇ ਤੌਰ ਤੇ ਕੀਤੀ। ਫੇਜ਼-2 ਦੇ ਵਸਨੀਕਾਂ ਨੇ ਵੀ ਜਿੱਥੇ ਇਸ ਕੰਮ ਦੀ ਸ਼ਲਾਘਾ ਕੀਤੀ ਉੱਥੇ ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਦਾ ਧੰਨਵਾਦ ਵੀ ਕੀਤਾ। ਰਿਹਾਇਸ਼ੀ ਇਲਾਕੇ ਵਿੱਚ ਪਾਰਕਿੰਗ ਦੀ ਸਮੱਸਿਆ ਦਾ ਹੱਲ ਹੋਣ ਤੇ ਇਲਾਕਾ ਨਿਵਾਸੀ ਖੁਸ਼ ਹਨ। ਇਸ ਕੰਮ ਦੀ ਸ਼ੁਰੂਆਤ ਮੌਕੇ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਸਿੱਧੂ ਆਈ.ਜੀ. ਰਿਟਾ., ਚਰਨਜੋਤ ਸਿੰਘ, ਸਤਨਾਮ ਸਿੰਘ, ਜਸਦੀਪ ਸਿੰਘ ਮੌਂਟੀ, ਇੰਦਰਜੀਤ ਸ਼ਰਮਾ, ਸਿਮੀ ਸੋਫਤੀ, ਸੀਰਤ ਕੌਰ, ਬਿਨੂ ਭੁੱਲਰ, ਕੁਲਵੰਤ ਕੌਰ, ਗੌਰਵ ਲੁਥਰਾ, ਰਾਜ ਕੁਮਾਰ, ਸੁਧੀਰ ਕੁਮਾਰ, ਸੋਨੂੰ ਕੁਮਾਰ, ਸਟਾਰ ਯੂਥ ਕਲੱਬ ਆਦਿ ਹਾਜ਼ਰ ਸਨ।