5 Dariya News

ਕਮਰਸ਼ੀਅਲ ਵਾਹਨਾਂ ਦੇ ਚਾਲਕਾਂ ਲਈ ਫਸਟ ਏਡ ਟਰੇਨਿੰਗ ਲਾਜ਼ਮੀ : ਚਰਨਦੇਵ ਸਿੰਘ ਮਾਨ

ਜ਼ਿਲ੍ਹਾ ਰੈਡ ਕਰਾਸ ਸ਼ਾਖਾ ਨੇ ਇਸ ਸਾਲ 16,000 ਤੋਂ ਵੱਧ ਸਿਖਿਆਰਥੀਆਂ ਨੂੰ ਮੁੱਢਲੀ ਸਹਾਇਤਾ ਅਤੇ ਹੋਮ ਨਰਸਿੰਗ ਦੀ ਟਰੇਨਿੰਗ ਦਿੱਤੀ

5 Dariya News

ਐਸ.ਏ.ਐਸ. ਨਗਰ (ਮੁਹਾਲੀ) 03-May-2018

ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵੱਲੋਂ ਐਂਬੂਲੈਂਸ ਦੀ ਸਹੂਲਤ ਛੇਤੀ ਹੀ ਦਿੱਤੀ ਜਾਵੇਗੀ ਤੇ ਇਹ ਐਂਬੂਲੈਂਸ ਸਿਵਲ ਹਸਪਤਾਲ ਫੇਜ਼-6 ਵਿਖੇ ਖੜ੍ਹਿਆ ਕਰੇਗੀ। ਇਸ ਤੋਂ ਇਲਾਵਾ ਸਿਵਲ ਹਸਤਪਤਾਲ ਖਰੜ ਵਿਖੇ ਇਕ ਜਨ ਔਸ਼ਧੀ ਸਟੋਰ ਦੀ ਸ਼ੁਰੂਆਤ ਵੀ ਛੇਤੀ ਹੀ ਕੀਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਕਮ ਸੀਨੀਅਰ ਮੀਤ ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸ਼ਾਖਾ ਚਰਨਦੇਵ ਸਿੰਘ ਮਾਨ ਵੱਲੋਂ ਜ਼ਿਲ੍ਹਾ ਰੈਡ ਕਰਾਸ ਸ਼ਾਖਾ, ਐਸ .ਏ. ਐਸ. ਨਗਰ ਦੀ ਕਾਰਜਕਾਰੀ ਕਮੇਟੀ ਦੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ ਗਿਆ। ਸ. ਮਾਨ ਨੇ ਕਿਹਾ ਕਿ ਮੋਟਰ ਵਹੀਕਲ ਐਕਟ ਮੁਤਾਬਿਕ ਕਮਰਸ਼ੀਅਲ ਗੱਡੀਆਂ ਦਾ ਲਾਇਸੈਂਸ ਲੈਣ ਵਾਲਿਆਂ ਲਈ ਫਸਟ ਏਡ ਟਰੇਨਿੰਗ ਦਾ ਸਰਟੀਫਿਕੇਟ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਨਾਲ ਤਾਲਮੇਲ ਕਰ ਕੇ ਇਹ ਗੱਲ ਯਕੀਨੀ ਬਣਾਈ ਜਾਵੇਗੀ ਕਿ ਕਮਰਸ਼ੀਅਲ ਵਾਹਨਾਂ ਦੇ ਡਰਾਈਵਿੰਗ ਲਾਇਸੈਂਸ ਲੈਣ ਚਾਲਕ ਬਾਰੇ ਫਸਟ ਏਡ ਸਬੰਧੀ ਸਰਟੀਫਿਕੇਟ ਲਾਜ਼ਮੀ ਤੌਰ 'ਤੇ ਹਾਸਲ ਕਰਨ। ਵਧੀਕ ਡਿਪਟੀ ਕਮਿਸ਼ਨਰ ਨੇ ਦੱੋਿਸਆ ਕਿ ਫੈਕਟਰੀਆਂ , ਸਕੂਲਾਂ ਤੇ ਕਾਲਜਾਂ ਅਤੇ ਹੋਰਨਾਂ ਅਦਾਰਿਆਂ ਵਿਚ ਫਸਟ ਏਡ ਟਰੇਨਿੰਗ ਦਿਤੇ ਜਾਣ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵੱਲੋਂ ਇਸ ਸਾਲ 16,000 ਤੋਂ ਵੱਧ ਸਿਖਿਆਰਥੀਆਂ ਨੂੰ ਸੈਂਟ ਜੌਨ ਐਂਬੂਲੈਂਸ (ਇੰਡੀਆ), ਮੋਹਾਲੀ ਵੱਲੋਂ ਮੁੱਢਲੀ ਸਹਾਇਤਾ ਅਤੇ ਹੋਮ ਨਰਸਿੰਗ ਦੀ ਟਰੇਨਿੰਗ ਦਿੱਤੀ ਜਾ ਚੁੱਕੀ ਹੈ।  

ਸ. ਮਾਨ ਨੇ ਦੱਸਿਆ ਕਿ ਪਿਛਲੇ ਇਕ ਸਾਲ ਦੌਰਾਨ ਸਰਕਾਰ ਦੀ ਸਸਤਾ ਭੋਜਨ ਮੁਹੱਈਆ ਕਰਵਾਉਣ ਦੀ ਯੋਜਨਾ ਤਹਿਤ ਜ਼ਿਲ੍ਹਾ ਰੈਡ ਕਰਾਸ ਵਲੋਂ 2 ਲੱਖ ਦੇ ਕਰੀਬ ਦੇ ਲੰਚ ਪੈਕ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਵਲੋਂ ਲੋੜਵੰਦਾਂ ਲਈ  ਫਿਜ਼ੀਓਥੈਰੇਪੀ ਕੇਂਦਰ ਖੋਲ੍ਹਣ ਲਈ ਵੀ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਰੈਡ ਕਰਾਸ ਦੀ ਆਮਦਨ ਦੇ ਸਰੋਤ ਵਧਾਉਣ ਲਈ ਵਿਸਥਾਰ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸੇ ਤਹਿਤ ਜ਼ਿਲ੍ਹਾ ਰੈਡ ਕਰਾਸ ਦੀਆਂ ਗਤੀਵਿਧੀਆਂ ਚਲਾਉਣ ਲਈ ਪੰਜਾਬ ਸਟੇਟ ਰੈਡ ਕਰਾਸ ਤੋਂ ਗਰਾਂਟ ਲੈਣ ਲਈ ਉਪਰਾਲੇ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ) ਕਮ ਆਨਰੇਰੀ ਸਕੱਤਰ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਸ. ਜਸਬੀਰ ਸਿੰਘ, ਸ਼ਾਖਾ ਦੇ ਸਕੱਤਰ ਰਾਜ ਮੱਲ, ਪੰਜਾਬ ਸਟੇਟ ਰੈਡ ਕਰਾਸ ਦੇ ਨੁਮਾਇੰਦੇ ਸੁਖਦੇਵ ਸਿੰਘ , ਜਗਜੀਤ ਸਿੰਘ ਅਰੋੜਾ ਪੈਟਰਨ ਰੈਡ ਕਰਾਸ , ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀਮਤੀ ਅੰਮ੍ਰਿਤ ਬਾਲਾ, ਹਰਪ੍ਰੀਤ ਸਿੰਘ ਪੈਟਰਨ ਰੈਡ ਕਰਾਸ, ਸਮਾਜ ਸੇਵੀ ਇੰਜੀਨੀਅਰ ਪੀ ਐਸ ਵਿਰਦੀ ਅਤੇ ਪਰਮਜੀਤ ਪਸਰੀਚਾ, ਸਿਵਲ ਹਸਪਤਾਲ ਤੋਂ ਡਾ. ਰਾਕੇਸ਼ ਸਿੰਗਲਾ, ਸੁਖਵੰਤ ਸਿੰਘ , ਤਰਨਪ੍ਰੀਤ ਸਿੰਘ ਅਤੇ ਜਸਵੰਤ ਕੌਰ ਹਾਜ਼ਰ ਸਨ।