5 Dariya News

ਫੀਲਡ 'ਚ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਜਲਦ ਜਾਰੀ ਕੀਤੇ ਜਾਣ ਪੀਲੇ ਸ਼ਨਾਖਤੀ ਕਾਰਡ-ਪ੍ਰੈਸ ਯੂਨੀਅਨ

"ਪ੍ਰੈਸ ਯੂਨੀਅਨ ਜੰਡਿਆਲਾ ਗੁਰੂ" ਨੇ ਨਵੇਂ ਆਏ ਸਾਥੀਆਂ ਨੂੰ ਜੀ ਆਇਆਂ ਕਿਹਾ

5 Dariya News (ਕੁਲਜੀਤ ਸਿੰਘ)

ਜੰਡਿਆਲਾ ਗੁਰੂ 02-May-2018

ਸਥਾਨਕ "ਪ੍ਰੈਸ ਯੂਨੀਅਨ ਜੰਡਿਆਲਾ ਗੁਰੂ" ਵਲੋਂ ਆਪਣੀ ਇਕ ਵਿਸ਼ੇਸ਼ ਮੀਟਿੰਗ ਦੌਰਾਨ ਆਪਣੇ ਜ਼ਰੂਰੀ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਕਰਦਿਆਂ ਲੋਕ ਸੰਪਰਕ ਵਿਭਾਗ ਵਲੋਂ ਇਸ ਸਾਲ ਫੀਲਡ 'ਚ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਸਰਕਾਰੀ ਪੀਲੇ ਸ਼ਨਾਖਤੀ ਕਾਰਡ ਨਾ ਜਾਰੀ ਕਰਨ  'ਤੇ ਉਚ ਅਧਿਕਾਰੀਆਂ ਨੂੰ ਮੰਗ ਪਤਰ ਦੇਣ ਦਾ ਫੈਸਲਾ ਲਿਆ ਗਿਆ ਅਤੇ ਦੋ ਨਵੇਂ ਆਏ ਸਾਥੀਆਂ ਨੂੰ ਜੀ ਆਇਆਂ ਕਿਹਾ ਗਿਆ।ਇਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ "ਪ੍ਰੈਸ ਯੂਨੀਅਨ ਜੰਡਿਆਲਾ ਗੁਰੁ" ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅੱਜ ਦੀ ਪੱਤਰਕਾਰਾਂ ਦੀ  ਇਸ ਵਿਸ਼ੇਸ਼ ਮੀਟਿੰਗ ਵਿੱਚ ਪਿਛਲੇ ਸਮੇਂ ਦਾ ਲੇਖਾ ਜੋਖਾ ਕੀਤਾ ਗਿਆ ਅਤੇ ਫੀਲਡ ਵਿਚ ਕੰਮ ਕਰ ਰਹੇ ਪੱਤਰਕਾਰਾਂ ਨੂੰ ਲੋਕ ਸੰਪਰਕ ਵਿਭਾਗ ਵਲੋਂ ਪੀਲੇ ਸ਼ਨਾਖਤੀ ਕਾਰਡ ਨਾ ਜਾਰੀ ਕਰਨ 'ਤੇ ਉਚ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਦਾ ਫੈਸਲਾ ਲਿਆ।ਉਨ੍ਹਾਂ ਜਾਣਕਾਰੀ ਦਿੰਦਿਆਂ  ਕਿਹਾ ਕਿ ਵਿਭਾਗ ਵਲੋਂ ਜਾਰੀ ਸ਼ਰਤਾਂ ਨੂੰ ਵੀ ਸਾਡੇ ਪੱਤਰਕਾਰ ਸਾਥੀ ਪੂਰਾ ਕਰ ਰਹੇ ਹਨ ਅਤੇ ਬਹੁਤਿਆਂ ਸਾਥੀਆਂ ਦੇ ਪਹਿਲਾਂ ਵੀ ਪਿਛਲੇ ਸਾਲ ਵਿਭਾਗ ਵਲੋਂ ਸ਼ਨਾਖਤੀ ਕਾਰਡ ਜਾਰੀ ਕੀਤੇ ਗਏ ਸਨ ਪਰ ਇਸ ਸਾਲ ਸਿਰਫ ਕੁਝ ਤਹਸੀਲ ਪੱਧਰ 'ਤੇ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ  ਹੀ ਸ਼ਨਾਖਤੀ ਕਾਰਡ ਜਾਰੀ ਕੀਤੇ ਗਏ ਹਨ।ਇਸ ਸਬੰਧੀ ਫੈਸਲਾ ਲਿਆ ਗਿਆ ਹੈ ਕਿ ਉਚ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਜਾਵੇ।ਇਸ ਤੋਂ ਇਲਾਵਾ ਬੱਚੀਆਂ ਨਾਲ ਹੋ ਰਹੇ ਘਿਨਾਉਣੇ ਕਾਰੇ 'ਤੇ ਚਿੰਤਾ ਪ੍ਰਗਟ ਕਰਦਿਆਂ ਸੱਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਅਤੇ ਪ੍ਰਸ਼ਾਸਨ ਕੋਲੋਂ ਇਸ  ਸਬੰਧੀ ਸੱਖਤ ਤੋਂ ਸੱਖਤ ਰੁੱਖ ਅਪਨਾਉਣ ਦੀ ਅਪੀਲ ਕੀਤੀ। ਇਸ ਮੀਟਿੰਗ ਦੌਰਾਨ "ਪ੍ਰੈਸ ਯੂਨੀਅਨ ਜੰਡਿਆਲਾ ਗੁਰੂ" ਵਿੱਚ ਦੋ ਨਵੇਂ ਪੱਤਰਕਾਰ ਸਾਥੀ ਬਲਜੀਤ ਬਿੱਟੂ ਅਤੇ ਵਰਿੰਦਰ ਜੰਮੂ ਨੂੰ ਸ਼ਾਮਲ ਕਰਦਿਆਂ ਫੁਲਾਂ ਦੇ ਗੁਲਦਸਤੇ ਭੇਂਟ ਕੀਤੇ ਅਤੇ ਜੀ ਆਇਆਂ ਕਿਹਾ।ਇਸ ਮੌਕੇ ਮੀਟਿੰਗ  ਵਿੱਚ ਅੰਮ੍ਰਿਤਪਾਲ ਸਿੰਘ ਪ੍ਰਧਾਨ, ਕੁਲਜੀਤ ਸਿੰਘ ਮੀਤ ਪ੍ਰਧਾਨ, ਪੰਜਾਬ ਸਿੰਘ ਬੱਲ ਸਰਪ੍ਰਸਤ, ਹਰਜਿੰਦਰ ਸਿੰਘ ਕਲੇਰ ਜਨਰਲ ਸੈਕਟਰੀ, ਸਿਮਰਤ ਪਾਲ ਸਿੰਘ ਸੈਕਟਰੀ, ਮਨਜਿੰਦਰ ਚੰਦੀ ਕੈਸ਼ੀਅਰ, ਰਾਮਸ਼ਰਨ ਜੀਤ ਸਿੰਘ ਮੁੱਖ ਸਲਾਹਕਾਰ, ਰਾਜੇਸ਼ ਪਾਠਕ ਪ੍ਰੈਸ ਸਕੱਤਰ,  ਸੁੱਖਜਿੰਦਰ ਸਿੰਘ, ਕਵਲਜੀਤ ਸਿੰਘ, ਰਾਜੇਸ਼ ਛਾਬੜੇ, ਜਗਮੋਹਨ ਸੇਠੀ, ਸੰਜੀਵ ਸੂਰੀ, ਹਰਿੰਦਰ ਡਡਵਾਲ, ਆਰਡੀ ਸਿੰਘ, ਕੁਲਵੰਤ ਸਿੰਘ ਵਿਰਦੀ ਅਤੇ ਹੋਰ ਸਾਥੀ ਸ਼ਾਮਲ ਹੋਏ।