5 Dariya News

ਸੜਕ ਹਾਦਸੇ 'ਚ ਚਾਚਾ ਭਤੀਜੇ ਦੀ ਹੋਈ ਮੌਤ ਖੇਤਰ 'ਚ ਸੌਗ ਦੀ ਲਹਿਰ

ਸੜਕ ਨਿਰਮਾਣ ਚ ਹੋ ਰਹੀ ਦੇਰੀ ਕਾਰਨ ਰੋਜ਼ਾਨਾ ਵਾਪਰ ਰਹੇ ਹਾਦਸੇ

5 Dariya News (ਦਿਨੇਸ਼ ਹੱਲਣ)

ਨੂਰਪੁਰਬੇਦੀ 28-Apr-2018

ਬੀਤੀ ਸ਼ੁੱਕਰਵਾਰ ਦੀ ਰਾਤ ਨੂੰ ਨੂਰਪੁਰਬੇਦੀ ਤੋਂ ਝੱਜ ਚੋਂਕ ਨੂੰ ਜਾਣ ਵਾਲੀ ਮੁੱਖ ਸੜਕ ਤੇ ਪੈਂਦੇ ਪਿੰਡ ਫੂਕਾਪੁਰ ਲਾਗੇ ਸਾਹਮਣੇ ਤੋਂ ਆ ਰਹੀ ਸੈਂਟਰੋ ਕਾਰ ਨਾਲ ਟੱਕਰ ਹੋਣ ਤੇ ਮੋਟਰਸਾÂਕਿਲ ਤੇ ਸਵਾਰ ਚਾਚਾ ਭਤੀਜਾ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਉਕਤ ਮ੍ਰਿਤਕਾਂ ਦੀ ਪਹਿਚਾਣ ਬਨਾਰਸੀ ਦਾਸ ਉਮਰ 62 ਸਾਲ ਤੇ ਰਜਿੰਦਰ ਕੁਮਾਰ 45 ਸਾਲ ਨਿਵਾਸੀ ਬੜਵਾ ਦੇ ਰੂਪ 'ਚ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਨਜਦੀਕ ਦੇ ਮੌਕਾ ਦੇਖਣ ਵਾਲੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਦੋਵੇਂ ਵਿਅਕਤੀ ਪਲਾਟਿਨਾ ਮੋਟਸਾਇਕਲ ਤੇ ਸਵਾਰ ਹੋਕੇ ਝੱਜ ਚੋਂ ਦੀ ਤਰਫੋ ਆਪਣੇ ਘਰ ਨੂੰ ਜਾ ਰਹੇ ਸੀ ਤੇ ਫੁਕਾਪੁਰ ਦੇ ਨਜਦੀਕ ਨੂਰਪੁਰਬੇਦੀ ਵਲੋਂ ਆ ਰਹੀ ਇਕ ਤੇਜ ਰਫਤਾਰ ਸੈਂਟਰੋ ਕਾਰ ਜੋ ਕਿ ਉਲਟ(ਰੋਂਗ) ਸਾਇਡ ਤੋਂ ਆ ਰਹੀ ਸੀ ਨੇ Àਨ•ਾਂ ਮੋਟਰਸਾਇਕਲ ਸਵਾਰਾਂ ਨੂੰ ਇੰਨੀ ਜਬਰਦਸਤ ਤਰੀਕੇ ਨਾਲ ਟੱਕਰ ਮਾਰੀ ਕਿ ਉਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਉਕਤ ਮਾਮਲੇ ਦੀ ਜਾਂਚ ਕਰ ਰਹੇ ਤਫਦੀਸ਼ੀ ਅਧਿਕਾਰੀ ਏ.ਐਸ.ਆਈ.ਦਵਿੰਦਰ ਕੁਮਾਰ ਨੇ ਦੱਸਿਆ ਕਿ ਉਕਤ ਮਰਨ ਵਾਲੇ ਵਿਅਕਤੀ ਬਨਾਰਸੀ ਦਾਸ ਸਪੁੱਤਰ ਦਿਆ ਰਾਮ ਤੇ ਰਜਿੰਦਰ ਕੁਮਾਰ ਸਪੁੱਤਰ ਮੋਹਣ ਲਾਲ ਆਪਸੀ ਰਿਸ਼ਤੇ ਵਿਚ ਚਾਚਾ ਭਤੀਜਾ ਹਨ ਤੇ ਖੇਤਰ ਦੇ ਪਿੰਢ ਬੜਵਾ ਦੇ ਵਸਨੀਕ ਹਨ। ਤਫਦੀਸ਼ੀ ਅਧਿਕਾਰੀ ਨੇ ਦੱਸਿਆ ਕਿ Àਕਤ ਮ੍ਰਿਤਕਾਂ ਦਾ ਪੋਸਟਮਾਰਟਮ ਕਰਕੇ ਲਾਸ਼ਾ ਵਾਰਿਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ ਤੇ ਜਲਦ ਹੀ ਅਗਲੀ ਕਾਰਵਈ ਵੀ ਅਮਲ ਚ ਲਿਆਂਦੀ ਜਾ ਰਹੀ ਹੈ। ਇਸ ਸਬੰਧੀ ਖੇਤਰ ਦੇ ਲੋਕਾਂ ਨੇ ਕਿਹਾ ਉਕਤ ਸੜਕ ਨਿਰਮਾਣ ਵਿਚ ਹੋ ਰਹੀ ਦੇਰੀ ਕਾਰਨ ਰੋਜ਼ਾਨਾ ਸੜਕ ਹਾਦਸੇ ਵਾਪਰ ਰਹੇ ਹਨ ਤੇ ਪਤਾ ਨਹੀਂ ਪ੍ਰਸ਼ਾਸ਼ਨ ਦੀ ਢਿੱਲੀ ਕਾਰਗੁਜਾਰੀ ਕਾਰਨ ਇਹ ਖੂਨੀ ਸੜਕ ਹੋਰ ਕਿੰਨਿਆਂ ਕੁ ਜਾਨਾ ਲਵੇਗੀ।