ਕੁਸ਼ੀਨਗਰ ਵਿੱਚ ਦਰਦਨਾਕ ਹਾਦਸਾ ,ਟਰੇਨ ਅਤੇ ਸਕੂਲ ਵੈਨ ਟੱਕਰ ਵਿੱਚ 13 ਬੱਚਿਆਂ ਹੀ ਹੋਈ ਮੌਤ
5 Dariya News (ਕੁਲਜੀਤ ਸਿੰਘ)
ਕੁਸ਼ੀਨਗਰ (ਉੱਤਰ ਪ੍ਰਦੇਸ਼) 26-Apr-2018
ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜਿਲ੍ਹੇ ਵਿੱਚ ਵੀਰਵਾਰ ਨੂੰ ਹੋਏ ਦਰਦਨਾਕ ਹਾਦਸੇ ਵਿੱਚ 13 ਸਕੂਲੀ ਬੱਚਿਆਂ ਦੀ ਮੌਤ ਹੋ ਗਈ ।ਇਸ ਹਾਦਸੇ ਵਿੱਚ ਦਰਜਨਾਂ ਵਿਦਿਆਰਥੀ ਜ਼ਖਮੀ ਹੋ ਗਏ ।ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਦੀਵਾਈਨ ਪਬਲਿਕ ਸਕੂਲ ਦੀ ਵੈਨ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ।ਜਦੋਂ ਇਹ ਵਿਸ਼ਨੂਪੁਰਾ ਥਾਣੇ ਦੇ ਦੁਦਹੀ ਰੇਲਵੇ ਕਰਸਿੰਗ ਦੇ ਕੋਲ ਥਾਵੇ ਬਧਨੀ ਪਾਸੇਂਜਰ ਟ੍ਰੇਨ ਨਾਲ ਟੱਕਰ ਹੋ ਗਈ।ਫਿਲਹਾਲ ਮੌਕੇ ਤੇ ਰਾਹਤ ਤੇ ਬਚਾਅ ਕੰਮ ਜ਼ੋਰਾ ਤੇ ਹੈ । ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਇਲਾਜ ਲਈ .ਚੱਲ ਰਿਹਾ ਹੈ ।ਦੱਸਿਆ ਜਾ ਰਿਹਾ ਹੈ ਕਿ ਵੈਨ ਵਿੱਚ ਕਰੀਬ 25 ਬੱਚੇ ਸਨ।ਹਾਦਸੇ ਵਿੱਚ ਰੇਲਵੇ ਦੀ ਲਾਪਰਵਾਹੀ ਵੀ ਸਾਮਣੇ ਆ ਰਹੀ ਹੈ ।ਦੁਦਹੀ ਕਰਾਸਿੰਗ ਤੇ ਕੋਈ ਵੀ ਗੇਟਮੈਨ ਤਾਇਨਾਤ ਨਹੀਂ ਸੀ।ਮੁਖਮੰਤਰੀ ਯੋਗੀ ਆਦਿਤਿਆ ਨਾਥ ਨੇ ਦਰਦਨਾਕ ਹਾਦਸੇ ਤੇ ਸ਼ੋਕ ਪ੍ਰਕਟ ਕੀਤਾ ਹੈ ।ਬੱਚਿਆਂ ਦੇ ਵਾਰਿਸਾਂ ਦਾ ਰੋ ਰੋ ਕੇ ਬੁਰਾ ਹਾਲ ਹੈ ।