5 Dariya News

ਰਤਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਸੋਹਾਣਾ ਵਿਖੇ ਪਹਿਲੀ ਇੰਟਰਨੈਸ਼ਨਲ ਕਾਨਫ਼ਰੰਸ ਦਾ ਸਫਲ ਆਯੋਜਨ

ਅਮਰੀਕਾ ਸਮੇਤ ਦੂਜੇ ਦੇਸ਼ਾਂ ਦੇ ਸਿੱਖਿਆਂ ਸ਼ਾਸਤਰੀਆਂ ਨੇ ਕੀਤੀ ਸ਼ਿਰਕਤ

5 Dariya News

ਐਸ.ਏ.ਐਸ. ਨਗਰ (ਮੁਹਾਲੀ) 24-Apr-2018

ਰਤਨ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਸੋਹਾਣਾ ਵੱਲੋਂ ਕੈਂਪਸ ਵਿਚ ਪਹਿਲੀ ਅੰਤਰ ਰਾਸ਼ਟਰੀ ਕਾਨਫ਼ਰੰਸ ਦਾ ਸਫਲ ਆਯੋਜਨ ਕੀਤਾ ਗਿਆ। ਇਸ ਕਾਨਫ਼ਰੰਸ ਨੂੰ ਕਰਵਾਉਣ ਦਾ ਮੁੱਖ ਮਕਸਦ ਅਜੋਕੇ ਵਿਗਿਆਨਕ ਯੁੱਗ ਵਿਚ ਨਰਸਿੰਗ ਦੇ ਖੇਤਰ ਵਿਚ ਆ ਰਹੀਆਂ ਨਵੀਂ ਤਕਨੀਕਾਂ  ਅਤੇ ਰੋਜ਼ਾਨਾ ਆਉਣ ਵਾਲੀਆਂ ਦਰਪੇਸ਼ ਚੁਨੌਤੀਆਂ ਤੇ ਵਿਚਾਰ ਚਰਚਾ ਕਰਦੇ ਹੋਏ ਇਸ ਦੇ ਸਾਰਥਿਕ ਹੱਲ ਕੱਢਣਾ ਸੀ। ਕੌਮਾਂਤਰੀ ਪੱਧਰ ਦੀ ਇਸ ਕਾਨਫ਼ਰੰਸ ਦੀ ਸ਼ੁਰੂਆਤ ਮੁੱਖ ਮਹਿਮਾਨ ਹਰਿਆਣਾ ਦੇ ਗਵਰਨਰ ਪ੍ਰੋ. ਕਪਤਾਨ ਸਿੰਘ ਸੋਲਾਂਕੀ ਸਨ। ਜਦ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਦੇ ਵਾਇਸ ਚਾਂਸਲਰ ਡਾ. ਰਾਜ ਬਹਾਦਰ ਖ਼ਾਸ ਮਹਿਮਾਨ ਸਨ। ਇਸ ਦੇ ਇਲਾਵਾ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਚੰਡੀਗੜ੍ਹ ਦੇ ਡਾਇਰੈਕਟਰ ਡਾ. ਬੀ ਐੱਸ ਚਵਾਨ ਅਤੇ ਕੈਲੇਫੋਰਨੀਆ ਤੋਂ ਕਾਲਜ ਆਫ਼ ਨਰਸਿੰਗ ਦੇ ਡੀਨ ਡਾ. ਮੈਰੀ ਐਮ ਲੋਪੇਜ਼ ਨੇ ਖ਼ਾਸ ਤੌਰ ਤੇ ਸ਼ਿਰਕਤ ਕਰਦੇ ਹੋਏ ਇਸ ਸੰਵੇਦਨਸ਼ੀਲ ਮੁੱਦੇ ਤੇ ਚਰਚਾ ਕੀਤੀ। ਇਸ ਕਾਨਫ਼ਰੰਸ ਵਿਚ ਨਰਸਿੰਗ ਸਿੱਖਿਆਂ ਵਿਚ ਮੌਜੂਦਾ ਰੁਝਾਨ, ਵਿਦੇਸ਼ਾਂ ਵਿਚ ਨਰਸਿੰਗ ਵਿਚ ਪ੍ਰੈਕਟਿਸ ਅਤੇ ਖੋਜ ਦਾ ਮੌਕੇ, ਨਰਸਿੰਗ ਖੇਤਰ ਵਿਚ ਆਉਣ ਵਾਲੇ ਚੈਲੰਜ ਸਮੇਤ ਕਈ ਸੰਵੇਦਨਸ਼ੀਲ ਮੁੱਦਿਆਂ ਨੂੰ ਛੂਹਿਆ ਗਿਆ।

ਇਸ ਮੌਕੇ ਚੇਅਰਮੈਨ ਸੁੰਦਰ ਲਾਲ ਅਗਰਵਾਲ ਮੁੱਖ ਮਹਿਮਾਨ ਅਤੇ ਬਾਕੀ ਹਾਜ਼ਰ ਦਰਸ਼ਕਾਂ ਨੂੰ ਜੀ ਆਇਆਂ ਕਹਿੰਦੇ ਹੋਏ ਦੱਸਿਆਂ ਕਿ ਇਸ ਕਾਨਫ਼ਰੰਸ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇਂ ਦੀਆਂ ਚੁਨੌਤੀਆਂ ਲਈ ਤਿਆਰ ਕਰਨਾ ਸੀ ਅਤੇ ਇਸੇ ਲੜੀ ਦੇ ਤਹਿਤ ਆਉਣ ਵਾਲੇ ਸਮੇਂ ਵਿਚ ਸੈਮੀਨਾਰ ਕਰਵਾ ਕੇ ਵਿਦਿਆਰਥੀਆਂ ਨੂੰ ਇਸ ਸਬੰਧੀ ਵਿਸ਼ੇਸ਼ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਵਿਦੇਸ਼ ਵਿਚ ਵੀ ਪੜਾਈ ਕਰਨ ਅਤੇ ਬਿਹਤਰੀਨ ਨੌਕਰੀ ਹਾਸਿਲ ਕਰਦੇ ਹੋਏ ਮੌਕਿਆਂ ਤੇ ਵੀ ਚਰਚਾ ਕੀਤੀ ਗਈ ।  ਮੁੱਖ ਮਹਿਮਾਨ ਮਹਾ ਮੁਹਿੰਮ ਰਾਜਪਾਲ ਪ੍ਰੋ ਕਪਤਾਨ ਸਿੰਘ ਸੌਲਾਂਕੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅੱਜ ਜਿਸ ਤਰਾਂ ਨਾਲ ਵਿਸ਼ਵ ਪੱਧਰ ਤੇ ਤਕਨੀਕਾਂ ਵਿਚ ਬਦਲਾਓ ਆ ਰਹੇ ਹਨ। ਇਸ ਲਈ ਵਿੱਦਿਅਕ ਅਦਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਿਸ਼ਵ ਪੱਧਰ ਦੇ ਮੁਕਾਬਲਿਆਂ ਲਈ ਵਿਦਿਆਰਥੀ ਤਿਆਰ ਕਰਨ। ਉਨ੍ਹਾਂ ਇਸ ਅੰਤਰ ਰਾਸ਼ਟਰੀ ਕਾਂਨਰਫਰਸ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਰਤਨ ਗਰੁੱਪ ਵੱਲੋਂ ਚੁੱਕਿਆਂ ਗਿਆ ਇਹ ਫ਼ੈਸਲਾ ਯਕੀਨਨ ਸ਼ਲਾਘਾਯੋਗ ਹੈ। ਜਿਸ ਵਿਚ ਵਿਦਿਆਰਥੀਆਂ ਅਤੇ ਸਿੱਖਿਆਂ ਜਗਤ ਦੇ ਬੁੱਧੀਜੀਵੀਆਂ ਨੂੰ ਇਕ ਪਲੇਟਫ਼ਾਰਮ ਤੇ ਲਿਆ ਕੇ ਕੁੱਝ ਨਵਾਂ ਸਿੱਖਣ ਦਾ ਮੌਕਾ ਦਿਤਾ ਗਿਆ ਹੈ। ਇਸ ਦੌਰਾਨ ਬੁੱਧੀ ਜਿਵੀਆਂ ਨੇ ਸਬੰਧਿਤ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਵਿਦਿਆਰਥੀਆਂ ਵੱਲੋਂ ਉਤਸੁਕਤਾ ਪੂਰਕ ਪੁੱਛੇ ਕਈ ਸਵਾਲਾਂ ਦੇ ਜਵਾਬ ਵੀ ਬੇੱਹਦ ਵਧੀਆਂ ਢੰਗ ਨਾਲ ਦਿਤੇ। ਇਸ ਮੌਕੇ ਵੱਡੀ ਗਿਣਤੀ ਵਿਚ ਵਿਦਿਆਰਥੀ, ਅਧਿਆਪਕ ਅਤੇ ਹੋਰ ਹਾਜ਼ਰ ਸਨ।