5 Dariya News

ਪ੍ਰਭ ਆਸਰਾ ਸੰਸਥਾ 'ਚ ਅੱਠ ਲਾਵਾਰਸਾਂ ਨੂੰ ਮਿਲੀ ਸ਼ਰਨ

5 Dariya News

ਪਡਿਆਲਾ 23-Apr-2018

ਸ਼ਹਿਰ ਵਿਚ ਲਾਵਾਰਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਪ੍ਰਭ ਆਸਰਾ ਸੰਸਥਾਂ ਵਿਚ ਅੱਠ ਹੋਰ ਲਾਵਾਰਿਸ ਨਾਗਰਿਕਾਂ ਨੂੰ ਸ਼ਰਨ ਮਿਲੀ | ਸੰਸਥਾਂ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਅਤੇ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਸੁਨੀਤਾ 25 ਸਾਲਾਂ ਔਰਤ, ਜਿਸਨੇ ਲਗਭਗ 2 ਮਹੀਨੇ ਪਹਿਲਾਂ ਲੁਧਿਆਣਾ ਵਿਖੇ ਸੜਕ ਉੱਤੇ ਇਕ ਬੱਚੇ ਨੂੰ ਜਨਮ ਦਿਤਾ ਸੀ ਜਿਸਤੋਂ ਬਾਅਦ ਉਥੋਂ ਦੇ ਸਮਾਜਦਰਦੀ ਸੱਜਣ ਵੱਲੋਂ ਉਸਨੂੰ ਹਸਪਤਾਲ ਲਿਜਾਇਆ ਗਿਆ, ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ | ਇਸਦੇ ਵਾਰਸਾਂ ਦੀ ਕੋਈ ਜਾਣਕਾਰੀ ਨਾ ਹੋਣ ਕਾਰਣ ਉਥੋਂ ਦੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਦੇ ਪ੍ਰਬੰਧਕਾਂ ਵੱਲੋਂ ਇਸਨੂੰ ਸੰਸਥਾਂ ਵਿਚ ਦਾਖਲ ਕਰਵਾਇਆ ਗਿਆ | ਇਸੇ ਤਰਾਂ ਰਸ਼ੀਦਾ 30 ਸਾਲਾਂ ਔਰਤ ਜੋ ਕਿ ਰੋਪੜ ਦੇ ਪਿੰਡ ਘਨੋਲਾ ਵਿਖੇ ਲਾਵਾਰਿਸ ਹਾਲਤ ਵਿਚ ਬੈਠੀ ਸੀ ਜੋ ਕਿ ਆਪਣੇ ਘਰ ਦਾ ਪਤਾ ਦੱਸਣ ਵਿਚ ਅਸਮਰਥ ਹੈ ਨੂੰ ਓਥੋਂ ਦੇ ਸਮਾਜ ਦਰਦੀ ਸੱਜਣਾ ਵੱਲੋਂ ਪੁਲਿਸ ਦੀ ਮੱਦਦ ਨਾਲ ਸੰਸਥਾਂ ਵਿਚ ਦਾਖਲ ਕਰਵਾਇਆ ਗਿਆ | ਉਮਾ ਦੇਵੀ (50), ਜੋ ਕਿ ਅਨੰਦਪੁਰ ਸਾਹਿਬ ਦੇ ਪਿੰਡ ਸੰਧੋਆ ਵਿਖੇ ਲਾਵਾਰਿਸ ਹਾਲਤ ਵਿਚ ਘੁੰਮ ਰਹੀ ਸੀ ਨੂੰ ਪੁਲਿਸ ਦੁਆਰਾ ਸੰਸਥਾਂ ਵਿਚ ਦਾਖਲ ਕਰਵਾਇਆ ਗਿਆ | ਮੰਜੂ 35 ਸਾਲਾਂ ਔਰਤ ਜੋ ਕਿ ਸੈਕਟਰ 66 ਮੋਹਾਲੀ ਵਿਖੇ ਇਕ ਮੰਦਿਰ ਸਾਹਮਣੇ ਪਿਛਲੇ ਇਕ ਹਫਤੇ ਤੋਂ ਲਾਵਾਰਿਸ ਹਾਲਤ ਵਿਚ ਬੈਠੀ ਸੀ, ਨੂੰ ਸਮਾਜ ਦਰਦੀ ਸੱਜਣ ਵੱਲੋਂ ਸੰਸਥਾਂ ਵਿਚ ਦਾਖਲ ਕਰਵਾਇਆ ਗਿਆ | ਇਸੇ ਤਰਾਂ ਚੀਨਾ 60 ਸਾਲਾਂ ਬਜ਼ੁਰਗ ਤੇ 18 ਸਾਲਾਂ ਲੜਕਾ ਜੋ ਕਿ ਆਪਣਾ ਨਾਮ ਪਤਾ ਦਸਣ ਵਿਚ ਅਸਮਰਥ ਹੈ, ਪਿਛਲੇ ਕਈ ਦੀਨਾ ਤੋਂ ਅੰਬਾਲਾ ਵਿਖੇ ਲਾਵਾਰਿਸ ਹਾਲਤ ਵਿਚ  ਰਹਿ ਰਹੇ ਸਨ ਨੂੰ ਸਮਾਜ ਸੇਵੀ ਸੱਜਣਾ ਵੱਲੋਂ ਸੰਸਥਾ ਵਿਚ ਦਾਖਲ ਕਰਵਾਇਆ | ਉਪਿੰਦਰ 38 ਸਾਲਾਂ ਵਿਅਕਤੀ ਨੂੰ ਸੰਸਥਾ ਦੇ ਸੇਵਾਦਾਰਾਂ ਵੱਲੋਂ ਸੰਸਥਾ ਵਿਚ ਦਾਖਲ ਕਰਵਾਇਆ ਜੋ ਕਿ ਸੰਸਥਾ ਦੇ ਕੋਲ ਪਏ ਕੁੜੇ ਦਾਨ ਵਿੱਚੋ ਕੁਝ ਚੁੱਕ ਕੇ ਖਾ ਰਿਹਾ ਸੀ |  ਇਸੇ ਤਰਾਂ 55 ਸਾਲਾਂ ਵਿਅਕਤੀ ਜੋ ਕਿ ਆਪਣਾ ਨਾਮ ਤੇ ਪਤਾ ਦੱਸਣ ਵਿਚ ਅਸਮਰਥ ਹੈ, ਪਿਛਲੇ 6 ਮਹੀਨਿਆਂ ਤੋਂ ਸਬਜ਼ੀ ਮੰਡੀ ਕੁਰਾਲੀ ਵਿਖੇ ਲਾਵਾਰਿਸ ਹਾਲਤ ਵਿਚ ਬੈਠਾ ਸੀ ਨੂੰ ਉਥੋਂ ਦੇ ਸਮਾਜ ਦਰਦੀ ਸੱਜਣ ਵੱਲੋਂ ਸੰਸਥਾ ਵਿਚ ਦਾਖਲ ਕਰਵਾਇਆ |  ਇਹਨਾਂ ਸੰਬੰਧੀ ਗੱਲਬਾਤ ਕਰਦਿਆਂ ਭਾਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਦਾਖਲੇ ਉਪਰੰਤ ਇਹਨਾਂ ਦੀ ਸੇਵਾ ਸੰਭਾਲ ਤੇ ਇਲਾਜ ਸ਼ੁਰੂ ਕਰ ਦਿਤਾ ਗਿਆ ਹੈ | ਉਹਨਾਂ ਨੇ ਸਭ ਲੋਕਾਂ ਨੂੰ ਅਪੀਲ ਕੀਤੀ ਕਿ ਉਕਤ ਨਾਗਰਿਕਾਂ ਬਾਰੇ ਕਿਸੇ ਨੂੰ ਕੋਈ ਵੀ ਜਾਣਕਾਰੀ ਮਿਲੇ ਤਾਂ ਉਹ ਤੁਰੰਤ ਸੰਸਥਾ ਦੇ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦੇ ਹਨ |