5 Dariya News

ਹਲਕੇ ਦੀਆਂ ਸਮੱਸਿਆਵਾਂ ਲਈ ਵੱਡੇ ਲੀਡਰ ਅਜੀਤਗੜ੍ਹ ਦਫ਼ਤਰ ਵਿਚ ਹਾਜ਼ਰ ਮਿਲਣਗੇ-ਬਲਵੰਤ ਸਿੰਘ ਰਾਮੂੰਵਾਲੀਆ

5 ਦਰਿਆ ਨਿਊਜ਼

ਐਸ.ਏ.ਐਸ.ਨਗਰ. 19-Feb-2012

ਸਾਬਕਾ ਕੇਂਦਰੀ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵੰਤ ਸਿੰਘ ਰਾਮੂੰਵਾਲੀਆ ਵਲੋਂ ਪੱਕੇ ਤੌਰ ਤੇ ਹਲਕਾ ਅਜੀਤਗੜ੍ਹ ਦਫ਼ਤਰ ਲਈ ਆਪਣੇ ਲੰਬੇ ਸਮੇਂ ਦੇ ਸਾਥੀ ਚਾਰ ਨੇਤਾਵਾਂ  ਦੀ ਟੀਮ ਨਿਯੁਕਤ ਕੀਤੀ ਗਈ ਹੈ ਜੋ ਹਰ ਸਮੇਂ ਹਲਕਾ ਅਜੀਤਗੜ੍ਹ ਦੇ ਲੋਕਾਂ ਨਾਲ ਇਲਾਕੇ ਦੇ ਮਸਲਿਆਂ ਨੂੰ ਸੁਣਿਆ ਕਰੇਗੀ । ਇਸ ਕਮੇਟੀ ਵਿਚ ਭੰਗ ਹੋ ਚੁੱਕੀ ਲੋਕ ਭਲਾਈ ਪਾਰਟੀ ਦੇ ਸ਼ਕਤੀਸ਼ਾਲੀ ਨੇਤਾ ਅਤੇ ਸ:ਰਾਮੂੰਵਾਲੀਆ ਦੇ ਪਰਖੇ ਹੋਏ ਸਾਥੀ ਜੋ ਹੁਣ ਸ਼੍ਰੋਮਣੀ ਅਕਾਲੀ ਦਲ ਵਿਚ ਵੀ  ਉਚ ਅਹੁਦਿਆਂ ਉਤੇ ਨਿਯੁਕਤ ਹਨ ,ਮੋਜੂਦ ਰਿਹਾ ਕਰਨਗੇ ।ਇਹ ਆਗੂ ਸ:ਸੁਖਵਿੰਦਰ ਸਿੰਘ ਬਰਾੜ ਕੌਮੀ ਮੀਤ ਪ੍ਰਧਾਨ ,ਸ਼੍ਰੋਮਣੀ ਅਕਾਲੀ ਦਲ, ਸ: ਦਰਸ਼ਨ ਸਿੰਘ ਭਿੰਡਰ ਕੌਮੀ ਸੀਨੀਅਰ ਮੀਤ ਪ੍ਰਧਾਨ,ਯੂਥ ਅਕਾਲੀ ਦਲ, ਸ: ਯੋਧਾ ਸਿੰਘ ਮਾਨ ਸੀਨੀਅਰ ਲੀਡਰ, ਸ:ਸੁਰਜੀਤ ਸਿੰਘ ਅਕਾਲੀ ਜਨਰਲ ਕੌਂਸਲ ਮੈਂਬਰ ਸ਼੍ਰੋਮਣੀ ਅਕਾਲੀ ਦਲ ਹਨ। ਸ੍ਰ:ਰਾਮੂੰਵਾਲੀਆ ਨੇ ਕਿਹਾ ਕਿ ਅਜੀਤਗੜ੍ਹ ਸ਼ਹਿਰ ਅਤੇ ਪਿੰਡਾਂ ਵਿਚ ਰਹਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਕੇਂਦਰੀ ਤੇ ਸਥਾਨਕ ਨੇਤਾ, ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਵਲੋਂ ਸਮੱਸਿਆਵਾਂ ਬਾਰੇ ਇਸ ਕਮੇਟੀ ਦੀ ਅਗਵਾਈ ਲਈ ਕਿਹਾ ਗਿਆ ਹੈ । ਸਕੂਟਰ, ਆਟੋ ਰਿਕਸ਼ਾ , ਟਰੱਕ ਤੇ ਵੱਡੀ ਟਰਾਂਸਪੋਰਟ ਦੇ ਬਹੁਤ ਮਸਲੇ ਆ ਰਹੇ ਹਨ ਇਸ ਬਾਰੇ ਸ:ਬਰਾੜ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਮਸਲੇ ਸ਼ਹਿਰੀ ਅਕਾਲੀ ਦਲ ਦੇ ਸਹਿਯੋਗ ਨਾਲ ਅਤੇ ਟਰਾਂਸਪੋਰਟ ਦੇ ਮਸਲਿਆਂ ਲਈ ਲੋੜ ਪੈਣ ਉਤੇ ਤੇ ਸ: ਸੁਖਵਿੰਦਰ ਸਿੰਘ ਛਿੰਦੀ (ਪ੍ਰਧਾਨ ਟਰੱਕ ਯੂਨੀਅਨ )ਮੌਜੂਦ ਰਹਿਣਗੇ ।