5 Dariya News

ਸੀਨੀਅਰ ਪੁਲਿਸ ਕਪਤਾਨ ਵਲੋਂ ਸਿਹਤ ਜਾਂਚ ਕੈਂਪ ਦਾ ਉਦਘਾਟਨ

5 Dariya News

ਰੂਪਨਗਰ 19-Apr-2018

ਵੂਮੂਨ ਐਂਡ ਚਾਈਲਡ ਕੇਅਰ ਸੁਸਾਇਟੀ ਚੰਡੀਗੜ ਵਲੋਂ ਨੂਰਪੁਰਬੇਦੀ ਵਿਖੇ ਲਗਾਏ ਮੁਫਤ ਸਿਹਤ ਜਾਂਚ ਕੈਂਪ ਦਾ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਰਾਜਬਚਨ ਸਿੰਘ ਸੰਧੂ ਨੇ ਕੀਤਾ। ਇਸ ਮੌਕੇ ਸ਼੍ਰੀ ਸੰਧੂ ਨੇ ਕਿਹਾ ਕਿ ਇਸ ਪੱਛੜੇ ਇਲਾਕੇ ਵਿਚ ਪਿੰਡਾਂ ਵਿਚ ਰਹਿੰਦੇ ਲੋਕਾਂ ਲਈ ਕੈਂਪ ਲਗਾਉਣਾ ਇਕ ਚੰਗਾ ਉਪਰਾਲਾ ਹੈ ।ੳਨਾਂ ਕਿਹਾ ਕਿ ਇਹ ਕੈਂਪ ਇਸ ਇਲਾਕੇ ਦੇ ਲੋਕਾਂ ਲਈ ਬਹੁਤ ਸਹਾਈ ਸਿੱਧ ਹੋਵੇਗਾ।ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਵਿੱਚ ਹੋਰ ਵੱਡੇ ਪੱਧਰ ਤੇ ਮੈਡੀਕਲ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ ਤਾਂ ਜੋ ਇਸ ਇਲਾਕੇ ਦੇ ਲੋਕ ਆਪਣੀ ਜਾਚ ਕਰਵਾ ਕੇ ਤੰਦਰੁਸਤ ਰਹਿ ਸਕਣ। ਇਸ ਮੌਕੇ ਕੈਂਪ ਦੇ ਮੁੱਖ ਆਯੋਜਕ ਸ਼੍ਰੀ ਕਮਲਜੀਤ ਸਿੰਘ ਮੁੱਖ ਆਯੋਜਕ ਨੇ ਦਸਿਆ ਕਿ ਇਸ ਸੋਸਾਇਟੀ ਵੱਲੋਂ ਕਈ ਸਮਾਜ ਸੇਵਾ ਦੇ ਕੰਮ ਕੀਤੇ ਜਾਂਦੇ ਹਨ ਅਤੇ ਪਿਛਲੇ ਦਿਨੀ ਇਸ ਸੋਸਾਇਟੀ ਵੱਲੋਂ ਪਿੰਡ ਰੰਗੀਲਪੁਰ ਵਿੱਚ ਵੀ ਅਜਿਹੇ ਕੈਂਪ ਦਾ ਆਯੋਜਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਦੇ ਇਸ ਕੈਂਪ ਦੌਰਾਨ ਲੱਗਭਗ 300 ਵਿਅਕਤੀਆਂ ਦੀ ਮੈਡੀਕਲ ਜਾਂਚ ਕੀਤੀ ਗਈ ਇਸ ਦੌਰਾਨ ਲੱਗਭਗ 80 ਵਿਅਕਤੀਆਂ ਨੂੰ ਮੁਫਤ ਐਨਕਾਂ ਵੀ ਪ੍ਰਦਾਨ ਕੀਤੀ ਗਈਆਂ। ਅੱਜ ਦੇ ਇਸ ਕੈਂਪ ਦੌਰਾਨ ਅੱਖਾਂ,ਕੰਨ,ਨਕ ਅਤੇ ਗਲੇ ਦੇ ਰੋਗਾਂ ਦੇ ਮਹਿਰਾਂ ਜ਼ਿਨ੍ਹਾਂ ਵਿੱਚ ਡਾ: ਨਵਜੋਤ ਹੱਡੀਆਂ ਦੇ ਮਾਹਿਰ , ਡਾ: ਰਵਨੀਤ ਕੌਰ , ਡਾਂ: ਦੀਪਕ ਗੁਪਤਾ , ਡਾ: ਰਵਿੰਦਰ ਸਿੰਘ , ਆਯੂਸ਼ ਅਯੂਰਵੈਦਿਕ ਦੇ ਡਾਂ ਸ਼ੈਣੀ ਤੋਂ ਇਲਾਵਾ ਗਰੇਵਾਲ ਆਈ ਇੰਸਟੀਚੀਊਟ ,ਮੈਕਸ ਅਤੇ ਆਈ.ਵੀ.ਵਾਈ. ਹਸਪਤਾਲ ਦੇ ਮਾਹਿਰਾਂ ਵਲੋਂ ਮੁਫਤ ਚੈਕ ਅਪ ਕੀਤਾ ਗਿਆ ਤੇ ਮੁਫਤ ਦਵਾਈਆਂ ਵੀ ਦਿਤੀਆਂ ਗਈਆਂ ।  ਇਸ ਕੈਂਪ ਦੌਰਾਨ ਹੋਰਨਾ ਤੋਂ ਇਲਾਵਾ ਸ਼੍ਰੀ ਦੇਸ਼ਰਾਜ ਮੁੱਖ ਥਾਣ ਅਫਸਰ, ਮੇਹਰ ਸਿੰਘ ਸਰਪੰਚ ਪਿੰਡ ਸਿੰਘ, ਸੁਨੀਲ ਕੁਮਾਰ ਸਰਪੰਚ ਰੰਗੀਲਪੁਰ , ਜਗਤਾਰ ਸਿੰਘ ਵਾਈਸ ਚੈਅਰਮੈਨ ਵੀ ਹਾਜਰ ਸਨ।