ਮੋਹਾਲੀ ਪ੍ਰੈਸ ਕਲੱਬ ਦੇ 13ਵੇਂ ਸਥਾਪਨਾਂ ਦਿਵਸ ਨੂੰ ਸਪਰਪਿਤ ਦੋ ਰੋਜਾ ਖੇਡ ਮੁਕਾਬਲੇ ਸ਼ੁਰੂ
ਰੋਜਮਰਾ ਦੀ ਭੱਜਦੌੜ ਤੋਂ ਤਨਾਅ ਮੁਕਤ ਹੋਂਣ ਲਈ ਖੇਡਾਂ 'ਚ ਭਾਗ ਲੈਣਾ ਚਾਹੀਦਾ -ਭੁੱਲਰ
5 ਦਰਿਆ ਨਿਊਜ਼
ਐਸ.ਏ.ਐਸ.ਨਗਰ. 25-Feb-2012
ਮੋਹਾਲੀ ਪ੍ਰੈਸ ਕਲੱਬ ਦੇ 13ਵੇਂ ਸਥਾਪਨਾ ਦਿਵਸ਼ ਨੂੰ ਸਪਰਪਿੱਤ ਦੋ ਰੋਜਾਂ ਖੇਡ ਮੁਕਾਬਲੇ ਅੱਜ ਫੇਜ-4 ਵਿਖੇ ਧੂਮ ਧਾਮ ਨਾਲ ਸੁਰੂ ਹੋ ਗਏ। ਖੇਡ ਮੁਕਾਬਲੇ ਦਾ ਉਦਘਾਟਨ ਸ੍ਰੋਮਣੀ ਅਕਾਲੀ ਦਲ ਦੇ ਸਹਿਰੀ ਪ੍ਰਧਾਨ ਜਸਵੰਤ ਸਿੰਘ ਭੁੱਲਰ ਨੇ ਕੀਤਾ। ਪਹਿਲੇ ਦਿਨ ਬੈਡਮਿੰਟਨ, ਚੈਂਸ,ਅਤੇ ਕੈਰਮ ਬੋਰਡ ਤੇ ਲੀਗ ਮੈਚਾਂ ਦੇ ਬੜੇ ਹੀ ਫਸਵੇਂ ਮੁਕਾਬਲੇ ਹੋਏ। ਇੰਨ੍ਹਾਂ ਮੁਕਾਬਲਿਆਂ ਦੇ 26 ਫਰਵਰੀ ਨੂੰ ਜਿੱਥੇ ਫਾਈਨਲ ਮੈਚ ਨੂੰ ਹੋਣਗੇ, ਉਥੇ ਹੀ ਮਿੰਨੀ ਮੈਰਾਥਨ ਵੀ ਆਯੋਜਿਤ ਕੀਤੀ ਜਾਵੇਗੀ।ਇਸ ਮੌਕੇ ਜਸਵੰਤ ਭੁੱਲਰ ਨੇ ਪ੍ਰੈਸ ਕਲੱਬ ਵੱਲੋਂ ਕਰਵਾਏ ਜਾ ਰਹੇ ਖੇਡ ਮੁਕਾਬਲੇ ਦੀ ਪ੍ਰਸੰਸ਼ਾ ਕਰਦਿਆ ਕਿਹਾ ਕਿ ਪਹਿਲਾ ਅਜਿਹਾ ਕਲੱਬ ਹੈ, ਜਿਸ ਦੇ ਮੈਂਬਰ ਪੱਤਰਕਾਰੀ ਦੇ ਨਾਲ-ਨਾਲ ਸਮਾਜਿਕ ਗਤੀਵਿਧੀਆਂ ਵਿੱਚ ਵੀ ਮੋਹਰੀ ਭੂਮਿਕਾਂ ਨਿਭਾ ਰਹੇ ਹਨ। ਉਹਨਾਂ ਕਿਹਾ ਕਿ ਰੋਜਮਰਾਂ ਦੀ ਭੱਜਦੌੜ ਤੋਂ ਤਨਾਅ ਮੁਕਤ ਹੋਣ ਲਈ ਇਸ ਤਰਾਂ ਦੀਆਂ ਖੇਡਾਂ ਕਰਵਾਉਣੀਆਂ ਜਿੱਥੇ ਵਧੀਆਂ ਉਪਰਾਲਾ ਹੈ, ਉਥੇ ਹੀ ਇਸ ਨਾਲ ਸਿਹਤ ਵੀ ਤੰਦਰੁਸਤ ਰਹਿੰਦੀ ਹੈ। ਉਹਨਾਂ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਵਿੱਚ ਗ੍ਰਿਸਤ ਹੋਕੇ ਆਪਣੀ ਆਪਣੀ ਜਵਾਨੀ ਬਰਬਾਦ ਕਰ ਰਹੇ ਹਨ। ਇਸ ਲਈ ਨੌਜਵਾਨਾਂ ਨੂੰ ਪ੍ਰੈਸ ਕਲੱਬ ਵੱਲੋਂ ਆਯੋਜਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੋਂ ਸੇਧ ਲੈ ਕੇ ਖੇਡਾਂ ਵੱਲ ਧਿਆਨ ਲਾਉਣਾ ਚਾਹੀਦਾ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਦੱਸਿਆ ਕਿ 26 ਫਰਵਰੀ ਨੂੰ ਸਾਬਕਾਂ ਕੇਂਦਰੀ ਮੰਤਰੀ, ਅਤੇ ਉਮੀਦਵਾਰ ਵਿਧਾਨ ਸਭਾ ਹਲਕਾਂ ਮੋਹਾਲੀ ਬਲਵੰਤ ਸਿੰਘ ਰਾਮੂਵਾਲੀਆਂ ਇਨਾਮਾਂ ਦੀ ਵੰਡ ਕਰਨਗੇ ਅਤੇ ਮਿੰਨੀ ਮੈਰਾਥਨ ਨੂੰ ਝੰਡੀ ਦੇ ਕੇ ਰਵਾਨਾ ਕਰਨਗੇ। ਇਸ ਮੌਕੇ ਵਿਉਪਾਰ ਮੰਡਲ ਦੇ ਪ੍ਰਧਾਨ ਕੁਲਵੰਤ ਸਿੰਘ ਚੌਧਰੀ, ਗੌਰਮਿੰਟ ਇਲੈਕਟਰੀਕਲ ਐਸੀਸੀਏਸ਼ਨ ਚੰਡੀਗੜ੍ਹ ਦੇ ਜਨਰਲ ਸਕੱਤਰ ਪ੍ਰੀਤਮ ਸਿੰਘ, ਪੀ.ਟੀ ਮਾਸਟਰ ਹਰਬੰਸ ਸਿੰਘ, ਤੋਂ ਇਲਾਵਾ ਬੜਂੀ ਪੱਤਰਕਾਰ ਵੀ ਮੌਜੂਦ ਸਨ।