5 Dariya News

ਪੰਜਾਬ ਨੈਸ਼ਨਲ ਬੈਂਕ ਨਾਲ ਵੱਡੇ ਘੋਟਾਲਾ ਦਾ ਖਦਸ਼ਾ

5 Dariya News (ਕੁਲਜੀਤ ਸਿੰਘ)

ਜੰਡਿਆਲਾ ਗੁਰੂ 03-Apr-2018

ਇਥੋਂ ਦੇ ਵੀਰੂ ਮੱਲ ਮੁਲਖ ਰਾਜ ਰਾਈਸ ਮਿਲ ਵਾਲੇ ਗੁਲਸ਼ਨ ਜੈਨ ਕਾਊ ਸ਼ਾਹ ਵਲੋਂ ਪੰਜਾਬ ਨੈਸ਼ਨਲ ਬੈਂਕ ਦਾ ਅਤੇ ਦਾਣਾ ਮੰਡੀਆਂ ਦੇ ਵਪਾਰੀਆਂ ਦਾ ਬਹੁਤ ਸਾਰਾ ਪੈਸਾ ਲੈ ਕੇ ਫਰਾਰ ਹੋ ਗਿਆ।ਪ੍ਰਾਪਤ ਜਾਣਕਾਰੀ ਅਨੂਸਾਰ ਵੀਰੂ ਮੱਲ ਮੁਲਖ ਰਾਜ ਰਾਈਸ ਮਿਲ ਵਾਲੇ ਕਾਊ ਸ਼ਾਹ ਜੋ ਜੰਡਿਆਲਾ ਗੁਰੂ ਦੇ ਬਹੁਤ ਪੁਰਾਣੇ ਚੌਲਾ ਦੇ ਵਪਾਰੀ ਨੇ, ਉਨ੍ਹਾਂ ਦੀ ਪੰਜਾਬ ਨੈਸ਼ਨਲ ਬੈਂਕ ਵਿੱਚ ੨੦੦੯ ਤੋਂ ਲਿਮਟ ਚੱਲ ਰਹੀ ਸੀ।ਜਿਸ ਵਿੱਚ 31 ਮਾਰਚ ਤੱਕ ਉਨ੍ਹਾਂ ਵਲੋਂ ਲੈਣ-ਦੇਣ ਕੀਤਾ ਗਿਆ ਸੀ।ਪਰ ਅਚਾਨਕ ਹੀ ਇਕ ਅਪ੍ਰੈਲ ਤੋਂ ਇਹ ਫਰਾਰ ਹੋ ਗਏ।ਮੌਕੇ 'ਤੇ ਪਹੁੰਚੇ ਫੂਡ ਸਪਲਾਈ ਵਿਭਾਗ ਦੇ ਡੀਐਫਐਸਉ ਰਮਿੰਦਰ ਸਿੰਘ ਬਾਠ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡੇ ਵਿਭਾਗ ਵਲੋਂ ਵੀਹ ਮਾਰਚ ਨੂੰ ਇਸ ਸ਼ੈਲਰ ਵਿੱਚ ਪਏ ਆਪਣੇ ਮਾਲ ਦੀ ਗਿਣਤੀ ਕੀਤੀ ਗਈ ਸੀ ਜੋ ਬਿਲਕੁਲ ਪੂਰੀ ਮਿਲੀ।ਇਸ ਤੋਂ ਇਲਾਵਾ ਪਨਗਰੇਨ ਦੇ ਜਨਰਲ ਮੈਨੇਜਰ ਅਮਨਦੀਪ ਸਿੰਘ, ਪਨਸਪ ਅਤੇ ਵੇਅਰ ਹਾਊਸ ਦੇ ਅਧਿਕਾਰੀਆਂ ਨੇ ਵੀ ਕਿਹਾ ਕਿ ਸਾਡਾ ਮਾਲ ਵੀ ਇਸ ਸ਼ੈਲਰ ਦੇ ਗੁਦਾਮਾਂ ਵਿੱਚ ਪਿਆ ਹੈ।ਇਸ ਮਾਲ ਦੀ ਗਿਣਤੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਨੂੰ ਇਕ ਦੋ ਦਿਨ ਲੱਗ ਸਕਦੇ ਹਨ।ਇਸ ਮਾਲ ਦੇ ਅੰਦਾਜ਼ੇ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ਕਿ ਇਨ੍ਹਾਂ ਖ੍ਰੀਦ ਅਜੰਸੀਆਂ ਦਾ ਕੁਲ ਕਿਨ੍ਹਾਂ ਨੁਕਸਾਨ ਹੋਇਆ ਹੈ।ਇਸ ਬਾਰੇ ਗੱਲ ਕਰਦਿਆਂ ਪੰਜਾਬ ਨੈਸ਼ਨਲ ਬੈਂਕ ਦੇ ਚੀਫ ਪੀਐਸ ਚੋਹਾਨ ਨੇ ਕਿਹਾ ਕਿ ਵੀਰੁ ਮੱਲ ਮੁਲਖ ਰਾਜ ਰਾਈਸ ਮਿਲ ਵਾਲਿਆਂ ਦੀਆਂ ਸਾਡੇ ਕੋਲ ਕੁਲ ਦੋ ਸੌ ਦੋ ਕਰੋੜ ਦੀਆਂ ਦੋ ਲਿਮਟਾਂ ਚੱਲ ਰਹੀਆਂ ਸਨ।ਪਰ ਸਾਡੇ ਬੈਂਕ ਕੋਲ ਇਨ੍ਹਾਂ ਦਾ ਸਟੌਕ, ਇਮਾਰਤਾਂ, ਫੈਕਟਰੀ ਦੀ ਮਸ਼ੀਨਰੀ ਅਤੇ ਜ਼ਮੀਨ ਪਲੱਜ ਪਈ ਹੈ।ਜਿਸਦਾ ਹਿਸਾਬ ਲਗਾਇਆ ਜਾ ਰਿਹਾ ਹੈ, ਜਿਸਦੇ ਅੰਦਾਜ਼ੇ ਤੋਂ ਬਾਅਦ ਹੀ ਸਹੀ ਨੁਕਸਾਨ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ ਜਾਵੇਗੀ।ਇਸ ਘੁਟਾਲੇ ਬਾਰੇ ਗੱਲ ਕਰਦਿਆਂ ਆੜਤੀ ਯੂਨੀਅਨ ਦੇ ਪ੍ਰਧਾਨ ਰਮੇਸ਼ ਕੁਮਾਰ ਬੱਸੀ ਨੇ ਕਿਹਾ ਕਿ ਦਾਣਾ ਮੰਡੀ ਜੰਡਿਆਲਾ ਗੁਰੂ ਦੇ ਲੱਗ-ਭੱਗ ਅੱਸੀ-ਨੱਬੇ ਆੜਤੀਆਂ ਕੋਲੋਂ ਖ੍ਰੀਦ ਕੀਤੇ ਮਾਲ ਦਾ ਬਕਾਇਆ ਜੋ ਅੰਦਾਜ਼ਨ 15-16 ਕਰੋੜ ਰੁਪਏ ਹੈ ਅਤੇ ਇਸੇ ਤਰ੍ਹਾਂ ਹੋਰ ਵੀ ਮੰਡੀਆਂ ਦੇ ਵਪਾਰੀਆਂ ਦੇ ਵੀ ਪੈਸੇ ਹਨ।ਇਸ ਸਬੰਧੀ ਡੀਐਸਪੀ ਜੰਡਿਆਲਾ ਗੁਰੂ ਨੇ ਕਿਹਾ ਕਿ ਸਾਡੇ ਕੋਲ ਅਜੇ ਤੱਕ ਇਸ ਘੋਟਾਲੇ ਦੀ ਕੋਈ ਸ਼ਿਕਾਇਤਾ ਨਹੀਂ ਆਈ ਜਦੋਂ ਵੀ ਇਸਦੀ ਸ਼ਿਕਾਇਤ ਸਾਡੇ ਕੋਲ ਆਵੇਗੀ ਅਸੀਂ ਇਸ ਮਾਮਲੇ ਨੂੰ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕਿ ਬਣਦੀ ਕਾਰਵਾਈ ਕਰਾਂਗੇ।