5 Dariya News

ਇੰਡੋ ਗਲੋਬਲ ਕਾਲਜਿਜ ਦੇ ਵਿਦਿਆਰਥੀਆਂ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਚ ਹੋਏ ਕੌਮੀ ਮੁਕਾਬਲੇ ਵਿਚ ਜਿੱਤ ਕੀਤੀ ਦਰਜ

ਦੇਸ਼ ਭਰ ਦੇ ਵਿੱਦਿਅਕ ਅਦਾਰਿਆਂ ਦੀਆਂ 60 ਟੀਮਾਂ ਨੂੰ ਹਰਾ ਕੇ ਟਰਾਫ਼ੀ ਅਤੇ 7000 ਹਜ਼ਾਰ ਰੁਪਏ ਦਾ ਨਕਦ ਇਨਾਮ ਮਿਲਿਆਂ

5 Dariya News

ਐਸ.ਏ.ਐਸ. ਨਗਰ (ਮੁਹਾਲੀ) 31-Mar-2018

ਇੰਡੋ ਗਲੋਬਲ ਗਰੁੱਪ ਆਫ਼ ਕਾਲਜਿਜ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਤਿੰਨ ਵਿਦਿਆਰਥੀ ਪ੍ਰਿੰਸ ਕੁਮਾਰ, ਸ਼ਾਂਤੀ ਰਾਮ ਤਿਵਾੜੀ ਅਤੇ ਮਨੀਓਝਾ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਿਚ ਹੋਏ ਕੌਮੀ ਪੱਧਰ ਦੇ ਮੁਕਾਬਲੇ ਵਿਚ ਦੂਜੀ ਪੁਜ਼ੀਸ਼ਨ ਹਾਸਿਲ ਕਰਕੇ ਗਰੁੱਪ ਦਾ ਨਾਮ ਉੱਚਾ ਕੀਤਾ ਹੈ। ਜ਼ਿਕਰਯੋਗ ਹੈ ਕਿ ਨੈਸ਼ਨਲ ਕੌਂਸਲ ਆਫ਼ ਸਾਇੰਸ ਮਿਊਜ਼ੀਅਮ, ਭਾਰਤ ਸਰਕਾਰ ਵੱਲੋਂ ਇਨੋਵੇਸ਼ਨ ਹਾਊ ਪ੍ਰੋਜੈਕਟ ਸੈੱਟਅਪ ਅਧੀਨ  ਇਨੋ ਟੈਕ 2018 ਬੈਨਰ ਹੇਠ ਕਰਵਾਏ ਗਏ ਕੌਮੀ ਮੁਕਾਬਲੇ ਵਿਚ ਦੇਸ਼ ਭਰ ਦੇ ਵਿੱਦਿਅਕ ਅਦਾਰਿਆਂ ਤੋਂ 60 ਟੀਮਾਂ ਨੇ ਹਿੱਸਾ ਲਿਆ ਸੀ । ਜਿਸ ਵਿਚ ਇਨ੍ਹਾਂ ਤਿੰਨੋਂ ਵਿਦਿਆਰਥੀਆਂ ਨੇ ਈ ਕਾਮਰਸ ਵਿਚ ਸਕਿਉਰਿਟੀ ਲੇਅਰ ਨਵੇਕਲਾ ਤਜਰਬੇ ਵਿਚ ਬਾਕੀ ਪ੍ਰਤੀਯੋਗੀਆਂ ਨੂੰ ਮਾਤ ਦਿੰਦੇ ਹੋਏ ਟਰਾਫ਼ੀ ਅਤੇ ਸੱਤ ਹਜ਼ਾਰ ਰੁਪਏ ਨਕਦ ਇਨਾਮ ਪ੍ਰਾਪਤ ਕੀਤੇ। 

ਇਸ ਮੌਕੇ ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਡਾਇਰੈਕਟਰ ਆਈ ਏ ਐੱਸ ਮੁਹੰਮਦ ਤਿਊਬ ਨੇ ਇਸ ਨਵੇਕਲੇ ਤਜਰਬੇ ਦੀ ਸਰਾਹਨਾ ਕੀਤੀ। ਇੰਡੋ ਗਲੋਬਲ ਕਾਲਜਿਜ ਦੇ ਚੇਅਰਮੈਨ ਸੁਖਦੇਵ ਸਿੰਗਲਾ ਨੇ ਇਸ ਉਪਲਬਧੀ ਲਈ ਤਿੰਨੋਂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਬੇਸ਼ੱਕ ਕੌਮੀ ਪੱਧਰ ਦੇ ਵਿੱਦਿਅਕ ਅਦਾਰਿਆਂ ਦੇ ਤਕਨੀਕੀ ਮੁਕਾਬਲਿਆਂ ਵਿਚ ਪੁਜ਼ੀਸ਼ਨ ਹਾਸਿਲ ਕਰਨਾ ਮਾਣ ਦਾ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਉਪਲਬਧੀ ਨੇ ਇਹ ਸਿੱਧ ਕਰ ਦਿਤਾ ਹੈ ਕਿ ਇੰਡੋ ਗਲੋਬਲ ਗਰੁੱਪ ਆਪਣੇ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆਂ ਦੇ ਨਾਲ ਨਾਲ ਪ੍ਰੈਕਟੀਕਲ ਸਿੱਖਿਆਂ ਦੇ ਰਿਹਾ ਹੈ ਜਿਸ ਸਦਕਾ ਸਾਡੇ ਵਿਦਿਆਰਥੀ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਮੋਹਰਲੀਆਂ ਪੁਜ਼ੀਸ਼ਨਾਂ ਤੇ ਨਜ਼ਰ ਆ ਰਹੇ ਹਨ। ਇਸ ਮੌਕੇ ਤੇ ਸੀ ਈ ਓ  ਮਾਨਵ ਸਿੰਗਲਾ ਨੇ ਵੀ ਵਿਦਿਆਰਥੀਆਂ ਨੂੰ ਇਸ ਉਪਲਬਧੀ ਲਈ ਵਧਾਈ ਦਿਤੀ।