5 Dariya News

ਐਸ.ਏ.ਐਸ. ਨਗਰ ਜਿਲ੍ਹੇ ਦੇ ਸਾਲ 2018-19 ਲਈ 346 ਦੇਸੀ ਅਤੇ ਅੰਗਰੇਜੀ ਸ਼ਰਾਬ ਦੇ ਠੇਕਿਆਂ ਦਾ ਡਰਾਅ ਸ਼ਾਂਤੀ ਪੂਰਵਕ ਸੰਪਨ

ਠੇਕਿਆਂ ਦੇ ਡਰਾਅ ਵੇਲੇ ਆਬਕਾਰੀ ਅਤੇ ਕਰ ਵਿਭਾਗ ਵੱਲੋਂ ਕਰਵਾਈ ਗਈ ਵੀਡੀਓਗ੍ਰਾਫੀ

5 Dariya News

ਐਸ.ਏ.ਐਸ. ਨਗਰ (ਮੁਹਾਲੀ) 26-Mar-2018

ਸਾਹਿਬਜਾਦਾ ਅਜੀਤ ਸਿੰਘ ਨਗਰ ਜਿਲ੍ਹੇ ਦੇ ਸਾਲ 2018-19 ਲਈ 346 ਦੇਸ਼ੀ ਅਤੇ ਅੰਗਰੇਜੀ ਸ਼ਰਾਬ ਦੇ ਠੇਕਿਆਂ ਦਾ ਡਰਾਅ ਰਾਏ ਫਾਰਮ, (ਲਾਡਰਾਂ-ਖਰੜ  ਰੋਡ) ਵਿਖੇ ਸ਼ਾਂਤੀ ਪੂਰਵਕ ਸੰਪੰਨ ਹੋਇਆ ਅਤੇ ਠੇਕਿਆਂ ਦੇ ਡਰਾਅ ਦਾ ਕੰਮ ਪੂਰੀ ਪਾਰਦਰਸ਼ਤਾ ਢੰਗ ਨਾਲ ਕੀਤਾ ਗਿਆ ਅਤੇ ਠੇਕਿਆਂ ਦੇ ਡਰਾਅ ਦੀ ਸਮੁੱਚੀ ਪ੍ਰੀਕ੍ਰਿਆ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਵੱਲੋਂ ਏ.ਡੀ.ਸੀ.(ਜਰਨਲ) ਸ੍ਰੀ ਚਰਨਦੇਵ ਸਿੰਘ ਮਾਨ ਬਤੌਰ ਅਬਜਰਵਰ ਮੌਜੂਦ ਰਹੇ। ਠੇਕਿਆਂ ਦੇ ਡਰਾਅ ਕੱਢਣ ਦਾ ਕੰਮ ਸੰਯੁਕਤ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀਮਤੀ ਹਰਿੰਦਰ ਕੌਰ ਬਰਾੜ ਅਤੇ ਉਪ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਦੀ ਦੇਖ ਰੇਖ ਹੇਠ ਮੁਕੰਮਲ ਹੋਇਆ।ਸ੍ਰੀ ਪਰਮਜੀਤ ਸਿੰਘ, ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਐਸ.ਏ.ਐਸ.ਨਗਰ(ਮੋਹਾਲੀ) ਨੇ ਦੱਸਿਆ ਕਿ ਸਾਲ 2018-19 ਲਈ ਜਿਲ੍ਰੇ ਦੇ 211 ਦੇਸੀ ਤੇ 135 ਅੰਗਰੇਜੀ ਸ਼ਰਾਬ ਦੇ ਠੇਕਿਆਂ ਦੇ ਡਰਾਅ ਕੱਢੇ ਗਏੇ। ਇਸ ਸਾਲ ਜਿਲ੍ਹੇ ਵਿੱਚ ਪਿਛਲੇ ਸਾਲ ਨਾਲੋਂ 05 ਸ਼ਰਾਬ ਦੇ ਠੇਕੇ ਘੱਟ ਹਨ ਤੇ ਜਿਲ੍ਹੇ ਲਈ 1968000 ਪਰੂਫ ਲੀਟਰ ਦੇਸ਼ੀ ਸਰਾਬ, 1530000 ਪਰੂਫ ਲੀਟਰ ਅੰਗਰੇਜੀ ਸਰਾਬ ਅਤੇ 1479235 ਬਲਕ ਲੀਟਰ ਬੀਅਰ ਦਾ ਕੋਟਾ ਅਲਾਟ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਾਲ ਲਈ ਜਿਲ੍ਹੇ ਦੇ ਠੇਕਿਆਂ ਦੀ ਅਲਾਟਮੈਂਟ ਵਿੱਚ 179.44 ਕਰੋੜ ਰੁਪਏ ਦਾ ਮਾਲੀਆ ਸ਼ਾਮਿਲ ਹੈ। ਜਦਕਿ ਪਿਛਲੇ ਸਾਲ ਦਾ ਮਾਲੀਆ 166 ਕਰੋੜ ਰੁਪਏ ਸੀ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਆਬਕਾਰੀ ਸਰਕਲਾਂ ਖਰੜ ਤੋਂ 82.82 ਕਰੋੜ ਰੁਪਏ, ਡੇਰਾਬਸੀ ਸਰਕਲ ਤੋਂ 48.55 ਕਰੋੜ ਰੁਪਏ ਅਤੇ ਕੁਰਾਲੀ ਸਰਕਲ ਤੋਂ 48.07 ਕਰੋੜ ਰੁਪਏ ਦੇ ਮਾਲੀਏ ਲਈ ਡਰਾਅ ਰਾਂਹੀ ਪਰਚੂਨ ਸੇਲ ਦੇ ਠੇਕਿਆਂ ਦੀ ਅਲਾਟਮੈਂਟ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਇਸ ਸਾਲ ਠੇਕਿਆਂ ਦੀ ਅਲਾਟਮੈਂਟ ਲਈ 6500 ਅਰਜੀਆਂ ਪ੍ਰਾਪਤ ਹੋਈਆਂ ਜਿਸ ਤੋਂ ਸਰਕਾਰ ਨੂੰ 11.70 ਕਰੋੜ ਰੁਪਏ ਦਾ ਮਾਲੀਆਂ ਇਕੱਠਾ ਹੋਇਆ ਅਤੇ 6.88 ਕਰੋੜ ਰੁਪਏ ਅਲਾਟਮੈਂਟ ਫੀਸ ਜੋ ਕਿ ਸਫਲ ਉਮੀਦਵਾਰਾਂ/ਲਾਇੰਸਸੀਆਂ ਪਾਸੋਂ ਤੁਰੰਤ ਮੌਕੇ ਤੇ ਲੈਣੀ ਬਣਦੀ ਸੀ, ਮੌਕੇ ਤੇ ਹੀ ਜਮ੍ਹਾਂ ਕਰਵਾ ਲਈ ਗਈ।. 

ਉਨ੍ਹਾਂ ਦੱਸਿਆ ਕਿ ਮੁਹਾਲੀ ਜੋਨ-1 ਤੋਂ ਕਲੇਰ ਵਾਇਨ, ਮੁਹਾਲੀ ਜੋਨ-2 ਤੋਂ ਟਵੰਟੀ ਫਸਟ ਸੈਨਚਰੀ ਐਡਵਾਇਜਰਜ, ਮੁਹਾਲੀ ਜੋਨ-3 ਤੋਂ ਮੈਸ.ਰਾਕੇਸ ਸਿੰਗਲਾ, ਮੁਹਾਲੀ ਜੋਨ-4 ਤੋਂ ਮੈਸ.ਰਾਇਲ ਐਨਟਰਪ੍ਰਾਇਜਸ, ਮੁਹਾਲੀ ਜੋਨ-5 ਤੋਂ ਮੈਸ.ਸਾਈ ਕ੍ਰਿਪਾ, ਮੁਹਾਲੀ ਜੋਨ-6 ਤੋਂ ਜਸਦੀਪ ਕੌਰ ਚੰਢਾ, ਮੁਹਾਲੀ ਜੋਨ-7 ਤੋਂ ਮੈਸ.ਯੁਨਾਇਟਡ ਵਾਇਨ (ਹਰਪ੍ਰੀਤ ਸਿੰਘ ਗੁਲਾਟੀ ਰਾਹੀ), ਮੁਹਾਲੀ ਜੋਨ-8 ਤੋਂ ਤੇਜਵੰਤ ਸਿੰਘ ਪਨਾਗ, ਮੁਹਾਲੀ ਜੋਨ-9 ਤੋਂ ਜੈ ਭਗਵਾਨ ਮਿੱਤਲ, ਖਰੜ ਅਰਬਨ ਜੋਨ-1 ਤੋਂ ਸਰੂਤੀ ਵਰਮਾ, ਖਰੜ ਅਰਬਨ ਜੋਨ-2 ਤੋਂ ਰਾਜ ਸਿੰਘ ਖਰੜ ਅਰਬਨ ਜੋਨ-3 ਤੋਂ ਮੈਸ.ਅਕਾਸ ਐਟਰਪ੍ਰਾਇਜਸ, ਖਰੜ ਅਰਬਨ ਜੋਨ-4 ਤੋਂ ਵੀ ਮੈਸ.ਅਕਾਸ ਐਟਰਪ੍ਰਾਇਜਸ, ਖਰੜ ਅਰਬਨ ਜੋਨ-5 ਤੋਂ ਤੇਜਿੰਦਰ ਸਿੰਘ, ਬਨੂੜ ਅਰਬਨ ਜੋਨ-1 ਤੋਂ ਮੈਸ.ਅਕਾਸ ਐਟਰਪ੍ਰਾਇਜ (ਹਰਪ੍ਰਤੀ ਸਿੰਘ ਗੁਲਾਟੀ ਰਾਹੀ), ਬਨੂੜ ਅਰਬਨ ਜੋਨ-2 ਬਲਜੀਤ ਸਿੰਘ, ਕੁਰਾਲੀ ਅਰਬਨ ਜੋਨ-1 ਤੋਂ ਅਜੀਤ ਸਿੰਘ, ਕੁਰਾਲੀ ਅਰਬਨ ਜੋਨ-2 ਤੋਂ ਮੈਸ.ਅਕਾਸ ਐਟਰਪ੍ਰਾਇਜਸ, ਨਯਾਗਾਓ ਅਰਬਨ ਜੋਨ-1 ਤੋਂ ਮੈਸ.ਕਲੇਰ ਵਾਇਨ, ਨਯਾਗਾਓ ਅਰਬਨ ਜੋਨ-2 ਤੋਂ ਸਨਦੀਪ ਕੁਮਾਰ, ਜੀਰਕਪੁਰ ਅਰਬਨ ਜੋਨ-1 ਤੋਂ ਜਸਦੀਪ ਕੌਰ ਚੱਢਾ, ਜੀਰਕਪੁਰ ਅਰਬਨ ਜੋਨ-2 ਤੋਂ ਮੈਸ.ਯੁਨਇਡ ਵਾਇਨ, ਜੀਰਕਪੁਰ ਅਰਬਨ ਜੋਨ-3 ਤੋਂ ਦੀਵਯਾ ਸਿੰਗਲਾ, ਜੀਰਕਪੁਰ ਅਰਬਨ ਜੋਨ-4 ਤੋਂ ਜਸਦੀਪ ਕੌਰ ਚੱਢਾ, ਡੇਰਾਬੱਸੀ ਅਰਬਨ ਜੋਨ-1 ਤੋਂ ਮਨੀਸ ਕੁਮਾਰ, ਡੇਰਾਬੱਸੀ ਅਰਬਨ ਜੋਨ-2 ਤੋਂ ਜਸਦੀਪ ਕੌਰ ਚੱਢਾ, ਲਾਲੜੂ ਅਰਬਨ ਜੋਨ-1 ਤੋਂ ਮਨੀਸ ਕੁਮਾਰ, ਲਾਲੜੂ ਅਰਬਨ ਜੋਨ-2 ਤੋਂ ਕੰਨਵਰਦੀਪ ਸਿੰਘ ਸੋਢੀ, ਖ਼ਿਜਰਾਬਾਦ ਗਰੁੱਪ ਤੋਂ ਅਨੀਤਾ ਸ਼ਰਮਾਂ, ਮੁਲਾਂਪੁਰ ਗਰੁੱਪ ਤੋਂ ਊਸ਼ਾ ਸਿੰਗਲਾ, ਬੂਥਗੜ੍ਹ ਗਰੁੱਪ ਤੋਂ ਮੈਸ.ਸਾਈ ਲਿਕਰ ਪ੍ਰਾ:ਲਿਮ., ਬਲੋਮਾਜਰਾ ਗਰੁੱਪ ਤੋਂ ਜਸਦੀਪ ਕੌਰ ਚੱਢਾ, ਸਵਾੜਾ ਗਰੁੱਪ ਤੋਂ ਮੈਸ.ਯੁਨਾਇਟਡ ਵਾਇਨ (ਹਰਪ੍ਰੀਤ ਸਿੰਘ ਗੁਲਾਟੀ ਰਾਹੀ), ਭਾਗੋਮਾਜਰਾ ਗਰੁੱਪ ਤੋਮੈਸ.ਗਲੋਬਲ ਵਾਇਨ, ਸੈਦਪੂਰਾ ਗਰੱਪ ਤੋਊਸ਼ਾ ਸਿੰਗਲਾ ਸਫਲ ਅਲਾਟੀ ਰਹੇ।